ਸੀਨੀਅਰ ਆਗੂ ਕਲੇਰ ਨੂੰ ਸਦਮਾ ਮਾਮੇ ਦੇ ਪੁੱਤਰ ਦਾ ਦਿਹਾਤ

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਉੱਘੇ ਸਮਾਜ ਸੇਵਕ ਤੇ ਸਿੱਧੂ ਪਰਿਵਾਰ ਦੇ ਨਜ਼ਦੀਕੀ ਰਣਧੀਰ ਸਿੰਘ ਕਲੇਰ ਨੂੰ ਉਸ ਸਮੇ ਭਾਰੀ ਸਦਮਾ ਲੱਗਿਆ ਜਦੋਂ ਪਤਾ ਲੱਗਿਆ ਕਿ ਉਨ੍ਹਾਂ ਦੇ ਮਾਮਾ ਜੀ ਦਾ ਲੜਕਾ ਜ਼ੋ ਕਿ ਕਿਸਾਨ ਪਰਿਵਾਰ ਨਾਲ ਸਬੰਧਤ ਸੀ ਅਤੇ ਸਫੀਪੁਰ ਕਲਾਂ ਪਿੰਡ ਨਾਲ ਸਬੰਧਤ ਸੀ। ਤੇ ਜਦੋਂ ਉਹ ਆਪਣੇ ਖੇਤਾਂ ਵਿੱਚ ਝੋਨੇ ਦੇ ਵਿੱਚ ਯੂਰੀਆ ਪਾਉਣ ਲਈ ਗਿਆ ਅਤੇ ਕੰਮ ਕਰਦੇ ਹੋਏ ਹਾਰਟ ਅਟੈਕ ਆ ਜਾਣ ਕਾਰਨ ਉਸ ਦੀ ਮੌਤ ਹੋ ਗਈ। ‌

ਅਤੇ ਇਹ ਗੱਲ ਪਤਾ ਚੱਲਦਿਆ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਇਸ ਦੁੱਖ ਦੀ ਘੜੀ ਵਿੱਚ ਮੈਡਮ ਨਵਜੋਤ ਕੌਰ ਸਿੱਧੂ, ਮਾਰਕੀਟ ਕਮੇਟੀ ਦਿੜ੍ਹਬਾ ਦੇ ਚੇਅਰਮੈਨ ਸਤਨਾਮ ਸਿੰਘ ਸੱਤਾ , ਮਾਰਕੀਟ ਕਮੇਟੀ ਚੇਅਰਮੈਨ ਸੂਲਰ ਘਰਾਟ ਜਗਦੇਵ ਗਾਗਾ, ਹਲਕਾ ਇੰਚਾਰਜ ਸੋ੍ਮਣੀ ਅਕਾਲੀ ਦਲ ਬਾਦਲ ਗੁਲਜ਼ਾਰੀ ਮੂਨਕ,ਕਰਨ ਕਨੈਡਾ, ਬਲਕਾਰ ਸਿੰਘ ਘੁਮਾਣ ਦਿੜ੍ਹਬਾ, ਬਲਜੀਤ ਸਿੰਘ ਗੋਰਾ ਕੌਹਰੀਆਂ, ਕਬੱਡੀ ਕੋਚ ਗੁਰਮੇਲ ਸਿੰਘ ਪ੍ਰਧਾਨ,ਕੋਪਲ ਗਰੁੱਪ ਦੇ ਚੇਅਰਮੈਨ ਸੰਜੀਵ ਬਾਂਸਲ , ਸਤਪਾਲ ਸਿੰਘ ਖਡਿਆਲ, ਜ਼ਿਲ੍ਹਾ ਪਰਿਸ਼ਦ ਮੈਂਬਰ ਰਾਜਵੀਰ ਖਡਿਆਲ , ਨਿੱਕਾ ਕੈਂਪਰ, ਸਾਈਂ ਮੀਆਂ ਮੀਰ ਟਰੱਸਟ ਦੇ ਚੇਅਰਮੈਨ ਬਘੀਰਥ ਸਰਾਓ ਨੇ ਦੁੱਖ ਜ਼ਾਹਰ ਕੀਤਾ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇ-ਸੋਢੀ, ਝੱਲ, ਰਾਣਾ
Next articleਸਾਉਣ ਦਾ ਮਹੀਨਾ ?