ਟੈਸਲਾ ਦੀ ਆਟੋਪਾਇਲਟ ਟੀਮ ਦਾ ਪਹਿਲਾ ਮੁਲਾਜ਼ਮ ਸੀ ਅਸ਼ੋਕ: ਮਸਕ

ਹਿਊਸਟਨ (ਸਮਾਜ ਵੀਕਲੀ):  ਟੈਸਲਾ ਦੇ ਬਾਨੀ ਤੇ ਸੀਈਓ ਐਲੋਨ ਮਸਕ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਭਾਰਤੀ ਮੂਲ ਦਾ ਅਸ਼ੋਕ ਐੱਲੂਸਵਾਮੀ ਪਹਿਲਾ ਮੁਲਾਜ਼ਮ ਸੀ ਜਿਸ ਦੀਆਂ ਸੇਵਾਵਾਂ ਕੰਪਨੀ ਦੀ ਆਟੋਪਾਇਲਟ ਟੀਮ ਲਈ ਲਈਆਂ ਗਈਆਂ ਸਨ। ਮਸਕ ਮੁਲਾਜ਼ਮਾਂ ਦੀ ਭਰਤੀ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ। ਮਸਕ ਨੇ ਇਸ ਸਬੰਧੀ ਟਵੀਟ ਕਰਕੇ ਦੱਸਿਆ ਕਿ ਅਸ਼ੋਕ ਅਸਲ ਵਿੱਚ ਆਟੋਪਾਇਲਟ ਇੰਜਨੀਅਰਿੰਗ ਦਾ ਮੁਖੀ ਹੈ। ਉਨ੍ਹਾਂ ਕਿਹਾ, ‘ਅੰਦਰੇਜ ਏਆਈ ਦਾ ਡਾਇਰੈਕਟਰ ਹੈ। ਲੋਕ ਅਕਸਰ ਮੈਨੂੰ ਬਹੁਤ ਜ਼ਿਆਦਾ ਸਿਹਰਾ ਦਿੰਦੇ ਹਨ। ਟੈਸਲਾ ਦੀ ਆਟੋਪਾਇਲਟ ਏਆਈ ਟੀਮ ਬਹੁਤ ਜ਼ਿਆਦਾ ਹੁਨਰਮੰਦ ਹੈ ਤੇ ਇਸ ’ਚ ਦੁਨੀਆਂ ਦੇ ਚੋਣਵੇਂ ਹੁਸ਼ਿਆਰ ਲੋਕ ਸ਼ਾਮਲ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੰਗਾਪੁਰ ’ਚ ਨਵੇਂ ਵਰ੍ਹੇ ਮੌਕੇ ਭਾਰਤੀ ਨੇ ਸਾਥੀ ਦੀ ਕੀਤੀ ਹੱਤਿਆ
Next articleਵੱਡੀ ਗਿਣਤੀ ਹਿੰਦੂ ਸ਼ਰਧਾਲੂਆਂ ਨੇ ਪਾਕਿ ਸਥਿਤ ਮੰਦਰ ਵਿੱਚ ਪੂਜਾ ਕੀਤੀ