ਸਾਵਣ ਦਾ ਮਹੀਨਾ

ਅਮਰਜੀਤ ਸਿੰਘ ਤੂਰ 

(ਸਮਾਜ ਵੀਕਲੀ)

ਸਾਵਣ ਦਾ ਮਹੀਨਾ ਅਜੇ ਹੁਣ ਚੜ੍ਹਿਆ,
ਰੱਬ ਨੇ ਪਹਿਲਾਂ ਹੀ ਪਾਇਆ ਘਮਸਾਨ।
ਮਾਲ-ਪੂੜੇ ਖਾਣ ਵਾਲਿਆਂ ਨੇ ਖਾਈ ਜਾਣੇ,
ਕਿਸਾਨ ਅਤੇ ਕਿਰਤੀ ਹੋ ਰਹੇ ਪਰੇਸ਼ਾਨ ।
ਪੂਰੀ ਦੁਨੀਆਂ ਵਿੱਚ ਚੱਲ ਰਿਹਾ ਹੜ੍ਹਾਂ ਦਾ ਮੁਕਾਬਲਾ,
ਕਿਤ ਘੱਟ ਕਿਤੇ ਵੱਧ ਹੋ ਰਿਹਾ ਕਮਾਲ।
ਲਹਿੰਦੇ ਪੰਜਾਬ ਦੀ ਹੋ ਗਈ ਬੱਲੇ-ਬੱਲੇ,
ਹਰੀਕੇ ਪੱਤਣ ਵਾਲੇ ਗੇਟ ਖੋਲ੍ਹ ਕੇ,
ਚੜ੍ਹਦੇ ਪੰਜਾਬ ਦਾ ਰੱਖਿਆ ਖਿਆਲ।
 ਮਾਝਾ, ਦੁਆਬਾ ਪੂਰਾ ਸਲ੍ਹਾਬਿਆ,
ਮਾਲਵੇ ਦਾ ਹੋ ਗਿਆ ਬਚਾਅ।
ਸੀਐਮ ਮਾਨ ਸਾਹਿਬ ਸੱਚ ਅਤੇ
ਇਮਾਨਦਾਰੀ ਨਾਲ ਬਣੇ ਹਨ ਸਰਬਰਾਹ।
ਚੌਸੇ ਅੰਬਾਂ ਤੇ ਜਾਮਣਾਂ ਦੇ ਢੇਰ ਲੱਗਦੇ,
ਬੰਦਾ ਖਾ ਖਾ ਕੇ ਵੀ ਰੱਜੇ ਨਾ।
ਇਹੋ ਹੀ ਹਾਲ ਹੁੰਦਾ ਪੀਂਘਾਂ ਝੂਟਦੀਆਂ ਕੁੜੀਆਂ ਦਾ,
 ਵਿਆਹੀ ਤੇ ਕੀ ਕੁਆਰੀ ਝੂਟ ਝੂਟ ਰੱਜੇ ਨਾ।
ਅਮਰਜੀਤ ਸਿੰਘ ਤੂਰ 
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ 
ਫੋਨ ਨੰਬਰ  :  9878469639

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਕਵਿਤਾ  /  ਅਰਥ ਦੋਸਤੀ ਦਾ 
Next articleਯਾਦ ਪੁਰਾਣੀ.