(ਸਮਾਜ ਵੀਕਲੀ)
ਸੋਹਣੇ ਸੋਹਣੇ ਪਤੰਗਾਂ ਨੂੰ ਚੜ੍ਹਾਇਓ
ਤੁਸੀਂ ਬੱਚਿਓ।
ਪਰ! ਇਹ ਗੱਲ ਭੁੱਲ ਨਾ ਜਾਇਓ
ਤੁਸੀਂ ਬੱਚਿਓ।
ਨਾ ਹੀ ਛੱਤਾਂ ਉੱਤੇ ਕਰਨੀਆਂ
ਸ਼ਰਾਰਤਾਂ।
ਉੱਚੀਆਂ ਤੇ ਪੱਕੀਆਂ ਨੇ ਸਾਰੀਆਂ
ਇਮਾਰਤਾਂ।
ਡਿੱਗ ਕੇ ਸੱਟ ਨਾ ਖਾਇਓ ਤੁਸੀਂ
ਬੱਚਿਓ।
ਸੋਹਣੇ ਸੋਹਣੇ ਪਤੰਗਾਂ,,,,,,,,,,,
ਜੇ ਤੁਸੀਂ ਕੱਟੀ ਹੋਈ ਪਤੰਗ ਪਿੱਛੇ
ਭੱਜੋ ‘ਗੇ,
ਲੱਗ ਜਾਣੀ ਸੱਟ, ਇੱਕ ਦੂਜੇ ਵਿੱਚ
ਵੱਜੋ ‘ਗੇ।
ਅਜੇਹੀ ਘਟਨਾ ਤੋਂ ਬੱਚ ਜਾਇਓ
ਤੁਸੀਂ ਬੱਚਿਓ।
ਸੋਹਣੇ ਸੋਹਣੇ ਪਤੰਗਾਂ ਨੂੰ,,,,,,,,,
ਸੋਹਣੀ ਰੁੱਤ ਬਸੰਤ ਦੀ ਖੁਸ਼ੀਆਂ
ਨੂੰ ਵੰਡਦੀ।
ਹੁਣ ਰੁੱਤ ਘਟ ਜਾਣੀ ਹੈ ਬਹੁਤੀ
ਠੰਡ ਦੀ।
ਬਸੰਤ ਪੰਚਮੀ ਤਿਉਹਾਰ ਮਨਾਇਓ
ਤੁਸੀਂ ਬੱਚਿਓ।
ਸੋਹਣੇ ਸੋਹਣੇ ਪਤੰਗਾਂ ਨੂੰ,,,,,,,,
ਲਓ ਨਜ਼ਾਰੇ , ਨਾ ਪਾਇਓ ਬੁਰੇ
ਜੱਭ ਨੂੰ।
ਬੱਚੇ ਤੇ ਪਤੰਗ ਸੋਹਣੇ ਲੱਗਦੇ ਨੇ
ਸਭ ਨੂੰ।
ਇਹ ਗੱਲ ਸਮਝ ‘ਚ ਪਾਇਓ
ਤੁਸੀਂ ਬੱਚਿਓ।
ਸੋਹਣੇ ਸੋਹਣੇ ਪਤੰਗਾਂ ਨੂੰ ਚੜ੍ਹਾਇਓ
ਤੁਸੀਂ ਬੱਚਿਓ।
ਪਰ ਇਹ ਗੱਲਾਂ ਭੁੱਲ ਨਾ ਜਾਇਓ
ਤੁਸੀਂ ਬੱਚਿਓ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
9465821417


