ਤੇਰੇ ਗ਼ਮ ਦੀ ਅੱਗ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਤੇਰੇ ਗ਼ਮ ਦੀ ਅੱਗ ਚੋਂ ਬਚ ਕੇ ਨਿਕਲ ਜਾਵਾਂਗਾ ਮੈਂ,
ਪਰ ਤੂੰ ਇਹ ਨਾ ਸੋਚ ਕਿ ਇਸ ਵਿੱਚ ਜਲ ਜਾਵਾਂਗਾ ਮੈਂ।
ਮੈਂ ਹਾਂ ਦਰਿਆ ਵਾਂਗਰ ਤੇ ਤੂੰ ਏਂ ਵਾਂਗ ਨਦੀ ਦੇ,
ਛੱਡ ਰਾਹ ਆਪਣਾ, ਤੇਰੇ ‘ਚ ਕਿਵੇਂ ਰਲ ਜਾਵਾਂਗਾ ਮੈਂ?
ਜਿਸ ਦੇ ਦੁੱਖ ਦੇ ਦਿਨਾਂ ਵਿੱਚ ਮੈਂ ਜਿਸ ਦਾ ਸਾਥ ਦੇਣਾ ਹੈ,
ਉਸ ਦੇ ਦੁੱਖ ਦੇ ਦਿਨਾਂ ਵਿੱਚ ਕਿੰਝ ਬਦਲ ਜਾਵਾਂਗਾ ਮੈਂ?
ਮੈਂ ਤਾਂ ਮੰਜ਼ਲ ਪਾਣ ਦਾ ਨਿਸਚਾ ਕੀਤਾ ਹੋਇਆ ਹੈ,
ਇਸ ਨੂੰ ਪਾਣ ਲਈ ਹਰ ਚੀਜ਼ ਮਸਲ ਜਾਵਾਂਗਾ ਮੈਂ।
ਲੱਖਾਂ ਸੱਟਾਂ ਖਾ ਕੇ ਮੈਂ ਤਾਂ ਬਣਿਆਂ ਹਾਂ ਪੱਥਰ,
ਕਿੰਝ ਨਿਰਾਸ਼ਾ ਦੀ ਧੁੱਪ ਨਾਲ ਪਿਘਲ ਜਾਵਾਂਗਾ ਮੈਂ।
ਧੋਖੇਬਾਜ਼ਾਂ ਦੇ ਵਿੱਚ ਹੁਣ ਤੇਰਾ ਨਾਂ ਵੀ ਬੋਲੂ,
ਮੇਰਾ ਕੀ ਏ, ਇਸ ਵਾਰ ਵੀ ਸੰਭਲ ਜਾਵਾਂਗਾ ਮੈਂ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਯਾਦਾਂ
Next articleਗਾਇਕ ਭੈਣਾਂ ਕੌਰ ਸਿਸਟਰਜ਼ ਵਲੋਂ ਗਾਏ ਗੀਤ ਅਤੇ ਸ਼ਬਦ ਦਾ ਪੋਸਟਰ ਰਿਲੀਜ਼