ਜੀ ਟੀ ਯੂ ਦੀ ਮੈਂਬਰਸ਼ਿਪ ਮੁਹਿੰਮ ਤਹਿਤ ਮੀਟਿੰਗ ਹੋਈ 

ਹੱਕੀ ਮੰਗਾਂ ਲਈ ਪੰਜਾਬ ਸਬਾਰਡੀਨੇਟ ਸਰਵਿਸ ਫੈਡਰੇਸ਼ਨ ਅਤੇ ਜੀ ਟੀ ਯੂ ਦਾ ਵੱਡਾ ਯੋਗਦਾਨ – ਬੱਧਣ
ਸੁਲਤਾਨਪੁਰ ਲੋਧੀ (ਕੁਲਬੀਰ ਸਿੰਘ ਮਿੰਟੂ) ਜੀਟੀਯੂ ਦੀ ਇੱਕ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ ਦੀ ਪ੍ਰਧਾਨਗੀ ਹੇਠ ਹੋਈ। ਮੋਕੇ ਤੇ ਜੱਥੇਬੰਦਕ ਢਾਂਚੇ ਦੀ ਹੋਰ ਵਧੇਰੇ ਮਜ਼ਬੂਤੀ ਵਾਸਤੇ ਅਹਿਮ ਵਿਚਾਰਾਂ ਮਗਰੋਂ ਜੀਟੀਯੂ ਦੀ ਮੈਂਬਰਸ਼ਿਪ ਮੁਹਿੰਮ ਜੰਗੀ ਪੱਧਰ ਤੇ ਸ਼ੁਰੂ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਿਲ੍ਹਾ ਪ੍ਰਧਾਨ ਬੱਧਣ ਨੇ ਦੱਸਿਆ ਕਿ ਹੱਕੀ ਮੰਗਾਂ ਸੰਬੰਧੀ ਸੰਘਰਸ਼ ਵਿੱਚ ਪੰਜਾਬ ਸਬਾਰਡੀਨੇਟ ਸਰਵਿਸ ਫੈਡਰੇਸ਼ਨ ਅਤੇ ਜੀਟੀਯੂ ਦਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਇਸ ਸੰਘਰਸ਼ ਵਿੱਚ ਹਿੱਸਾ ਪਾਉਣ ਵਾਸਤੇ ਸਮੂਚੇ ਅਧਿਆਪਕ ਅਤੇ ਕਰਮਚਾਰੀ ਵਰਗ ਨੂੰ ਜੀਟੀਯੂ ਦੀ ਮੈਂਬਰਸ਼ਿਪ ਲੈਣ ਦੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਅੱਜ ਸਮੁੱਚੇ ਕਰਮਚਾਰੀ ਵਰਗ ਨੂੰ ਇੱਕ ਝੰਡੇ ਹੇਠ ਆਕੇ ਖੜ੍ਹੇ ਹੋਣ ਦੀ ਜਰੂਰਤ ਹੈ, ਜਿਵੇਂ ਕੇ ਇਤਿਹਾਸ ਅਨੂਸਾਰ ਜੀਟੀਯੂ ਪੰਜਾਬ ਵਿੱਚ ਇੱਕਲੀ ਜੱਥੇਬੰਦੀ ਹੀ ਕਮ ਕਰਦੀ ਸੀ ਅਤੇ ਸਰਕਾਰ ਉਪਰ ਕਰਮਚਾਰੀਆਂ ਦਾ ਭਾਰੀ ਦਬਾਅ ਹੋਇਆ ਕਰਦਾ ਸੀ। ਉਹਨਾਂ ਕਿਹਾ ਕਿ ਜੀਟੀਯੂ ਦੇ ਝੰਡੇ ਹੇਠ ਆ ਕੇ ਇਤਿਹਾਸ ਨੂੰ ਦੁਹਰਾਉਣਾ ਸਮੇਂ ਦੀ ਮੁੱਖ ਮੰਗ ਹੈ। ਮੀਟਿੰਗ ਵਿੱਚ ਮਾਸਟਰ ਕਾਰਡ ਯੁਨੀਅਨ ਦੇ ਜਿਲ੍ਹਾ ਪ੍ਰਧਾਨ ਮਾਸਟਰ ਨਰੇਸ਼ ਕੋਹਲੀ  ਉਚੇਚੇ ਤੌਰ ਸ਼ਾਮਲ ਹੋਏ ਅਤੇ ਸੰਬੋਧਨ ਵਿੱਚ ਕਿਹਾ ਕਿ ਸਮੂਚਾ ਅਧਿਆਪਕ ਵਰਗ ਇੱਕਜੁਟ ਹੋਕੇ ਸੰਘਰਸ਼ ਵਿੱਚ ਹਿੱਸਾ ਲਵੇਗਾ ਤਾਂ ਹੀ ਲੰਮੇ ਸਮੇਂ ਦੀਆਂ ਲਟਕਦੀਆਂ ਮੰਗਾ ਪੂਰੀਆਂ ਹੋ ਸਕਦੀਆਂ ਹਨ। ਉਹਨਾਂ ਅਧਿਆਪਕ ਵਰਗ ਨੂੰ ਇੱਕਜੁਟ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਜਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਵੱਧਣ ਵਲੋਂ ਸੀਨੀਅਰ ਆਗੂ ਜੋਗਿੰਦਰ ਸਿੰਘ ਅਮਾਨੀਪੁਰ,  ਹਰਬੰਸ ਸਿੰਘ, ਨੇ ਮੀਟਿੰਗ ਵਿੱਚ ਸੰਬੋਧਨ ਕਰਦੇ ਹੋਏ ਜੀਟੀਯੂ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਸੁਖਦੇਵ ਸਿੰਘ ਸੈਦਪੁਰ ਬਲਾਕ ਪ੍ਰਧਾਨ, ਕੰਵਰਦੀਪ ਸਿੰਘ ਕੇਡੀ ਬਲਾਕ ਪ੍ਰਧਾਨ, ਜਗਜੀਤ ਸਿੰਘ ਰਾਜੂ ਬਲਾਕ ਪ੍ਰਧਾਨ ਕਪੂਰਥਲਾ – 3, ਰਾਮ ਸਿੰਘ, ਪਰਮਜੀਤ ਸਿੰਘ ਲਾਲ ਬਲਾਕ ਪ੍ਰਧਾਨ ਅਤੇ ਕਮਲਜੀਤ ਸਿੰਘ ਬਲਾਕ ਪ੍ਰਧਾਨ ਕਪੂਰਥਲਾ, ਜਨਰਲ ਸਕੱਤਰ ਕਪੂਰਥਲਾ ਤਰਮਿੰਦਰ ਮੱਲੀ, ਜੀਵਨ ਜੋਤ ਮੱਲੀ ਜਿਲ੍ਹਾ ਜਨਰਲ ਸਕੱਤਰ ਆਦਿ ਨੂੰ ਮੈਂਬਰਸ਼ਿਪ ਮੁਹਿੰਮ ਸੰਬੰਧੀ ਜਰੂਰੀ ਜਿ਼ੰਮੇਵਾਰੀਆਂ ਸੋਂਪਿਆ ਗਈਆਂ। ਮੀਟਿੰਗ ਨੂੰ ਕਰਨੈਲ ਸਿੰਘ, ਬਲਬੀਰ ਸਿੰਘ ਕਾਲਰੂ , ਪ੍ਰਦੀਪ ਸਿੰਘ, ਰਜੀਵ ਪਠਾਨਿਆ, ਅਸ਼ਵਨੀ ਕੁਮਾਰ, ਅਜੈ ਕੁਮਾਰ ਗੁਪਤਾ, ਰਾਜ ਕੁਮਾਰ, ਅਜੈ ਸ਼ਰਮਾ, ਰਮੇਸ਼ ਕੁਮਾਰ, ਹਰਚਰਨ ਸਿੰਘ, ਮਨੋਜ ਕੁਮਾਰ, ਭਾਰਤ ਭੂਸ਼ਣ ਧੀਰ, ਰਣਜੀਤ ਸਿੰਘ, ਅਰੂਣ ਕੁਮਾਰ ਹਾਂਡਾ, ਸੋਹਣ ਲਾਲ, ਆਦਿ ਨੇ ਵੀ ਸੰਬੋਧਨ ਕੀਤਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੱਲੀ ਦੀ ਮਹਾਂ ਪੰਚਾਇਤ ਲਈ ਗੱਡੀਆਂ ਅਤੇ ਟ੍ਰੇਨਾਂ ਰਾਹੀਂ ਬੀਕੇਯੂ ਪੰਜਾਬ ਦੇ ਸੈਂਕੜੇ ਕਿਸਾਨ ਦਿੱਲੀ ਲਈ ਮੋਗਾ,ਫਿਰੋਜਪੁਰ,ਜਲੰਧਰ ਅਤੇ ਲੁਧਿਆਣਾ ਤੋਂ ਹੋਏ ਰਵਾਨਾਂ-ਸੁੱਖ ਗਿੱਲ ਮੋਗਾ
Next articleਸੰਯੁਕਤ ਰਾਸ਼ਟਰ ਵਲੋਂ ਸਾਬਕਾ ਡਾਇਰੈਕਟਰ ਜਨਰਲ ਸਾਇੰਸ ਸਿਟੀ ਮਹਿਲਾ ਆਗੂ ਵਜੋਂ ਨਾਮਜ਼ਦ