HOME ਨੰਬਰਦਾਰ ਯੂਨੀਅਨ ਦੀ ਮੀਟਿੰਗ ਸ਼ਨੀਵਾਰ 27 ਨੂੰ 11 ਵਜੇ – ਲਾਇਨ ਅਸ਼ੋਕ...

ਨੰਬਰਦਾਰ ਯੂਨੀਅਨ ਦੀ ਮੀਟਿੰਗ ਸ਼ਨੀਵਾਰ 27 ਨੂੰ 11 ਵਜੇ – ਲਾਇਨ ਅਸ਼ੋਕ ਸੰਧੂ ਜ਼ਿਲਾ ਪ੍ਰਧਾਨ

2
ਜ਼ਿਲਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ।

ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਦੀ ਵਿਸ਼ੇਸ਼ ਮੀਟਿੰਗ ਜ਼ਿਲਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਜ਼ਿਲਾ ਹੈੱਡ ਆਫਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਹੋਵੇਗੀ।

ਨੂਰਮਹਿਲ ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਇਸ ਮੀਟਿੰਗ ਵਿੱਚ ਸਾਲ 2025 ਵਿੱਚ ਨੰਬਰਦਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਨਜ਼ਰਅੰਦਾਜ਼ ਰੱਖਣ, ਮਾਣ ਭੱਤਾ 5000 ਰੁਪਏ ਨਾ ਕਰਨ, ਪਿਛਲੀਆਂ ਸਰਕਾਰਾਂ ਵੱਲੋਂ ਜਾਰੀ ਕੀਤਾ ਮਾਣ ਭੱਤਾ ਸਮੇਂ ਸਿਰ ਜਾਰੀ ਨਾ ਕਰਨ, ਨੰਬਰਦਾਰਾਂ ਦੀਆਂ ਹੱਕੀ ਮੰਗਾਂ ਸੰਬੰਧੀ ਵਿਚਾਰ ਕਰਕੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਨਵੀਂ ਰਣਨੀਤੀ ਤਿਆਰ ਕਰਨਾ। ਅਧੂਰੇ ਪਏ ਨੂਰਮਹਿਲ ਦੇ ਸਰਕਾਰੀ ਸਕੂਲ ਨੂੰ ਮੁਕੰਮਲ ਕਰਵਾਉਣ ਸੰਬੰਧੀ ਯੋਜਨਾ ਬਣਾਉਣੀ ਆਦਿ ਪ੍ਰਮੁੱਖ ਵਿਸ਼ੇ ਹੋਣਗੇ। ਇਸ ਤੋਂ ਇਲਾਵਾ ਨੰਬਰਦਾਰ ਸਾਹਿਬਾਨਾਂ ਵੱਲੋਂ ਹੱਕੀ ਮੰਗਾਂ ਮੰਨਵਾਉਣ ਲਈ ਸੁਝਾਅ ਮੰਗੇ ਜਾਣਗੇ ਅਤੇ ਦਿੱਤੇ ਹੋਏ ਸੁਝਾਵਾਂ ਅਨੁਸਾਰ ਜਥੇਬੰਦੀ ਦੇ ਸਿਪਾਸਿਲਾਰ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਉਣਗੇ। ਜਥੇਬੰਦੀ ਦੇ ਜ਼ਿਲਾ ਜਨਰਲ ਸਕੱਤਰ ਸੁਰਿੰਦਰ ਸਿੰਘ ਬੁਰਜਕੇਲਾ ਅਤੇ ਪ੍ਰੈਸ ਸਕੱਤਰ ਤਰਸੇਮ ਲਾਲ ਉੱਪਲ ਨੇ ਸਮੂਹ ਨੰਬਰਦਾਰ ਸਾਹਿਬਾਨਾਂ ਨੂੰ ਮਿਤੀ 27 ਦਸੰਬਰ ਦਿਨ ਸ਼ਨੀਵਾਰ ਸਵੇਰੇ ਠੀਕ 11 ਵਜੇ ਜ਼ਿਲਾ ਹੈੱਡ ਆਫਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਪਹੁੰਚਣ ਦੀ ਬੇਨਤੀ ਕੀਤੀ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਫੌਜੀ ਸੇਵਾਵਾ ਤੋਂ ਇਨਕਾਰ ਮਗਰੋਂ ਜੰਗ ਚ ਜ਼ਖ਼ਮੀ ਪਸ਼ੂਆਂ ਦੀ ਬਚਾਵ ਮੁਹਿੰਮ ’ਚ ਜੁੱਟਣ ਦਾ ਲਿਆ ਸਲਾਘਾਯੋਗ ਫੈਸਲਾ
Next articleਨਕੋਦਰ ਹਲਕੇ ਦੇ ਐਮ ਐੱਲ ਏ ਸਤਿਕਾਰਯੋਗ ਬੀਬੀ ਇੰਦਰਜੀਤ ਕੌਰ ਮਾਨ ਜੀ ਦੇ ਜਤਨਾਂ ਸਦਕਾ ਇਲਾਕੇ ਵਿੱਚ ਕੰਮਕਾਜ ਬਹੁਤ ਤੇਜ਼ੀ ਨਾਲ ਚੱਲ ਰਹੇ ਹਨ