ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਮੀਟਿੰਗ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ

27 ਸਤੰਬਰ ਨੂੰ ਖੰਡ ਮਿੱਲ ਨੂੰ ਤਾਲਾ ਲਾਉਣ ਦੀ ਚਿਤਾਵਨੀ 
ਮਹਿਤਪੁਰ,26 ਸਤੰਬਰ (ਸੁਖਵਿੰਦਰ ਸਿੰਘ ਖਿੰੰਡਾ)- ਭਾਰਤੀ ਕਿਸਾਨ ਯੂਨੀਅਨ ਦੁਆਬਾ ਬਲਾਕ ਨੂਰਮਹਿਲ ਦੀ ਮੀਟਿੰਗ ਗੁਰਦੁਆਰਾ ਸਿੰਘ ਸਭਾ ਬੇਟ ਰਾਜੋਵਾਲ ਰੋਡ ਤਲਵਣ ਵਿਖੇ ਹੋਈ ।ਜਿਸ ਵਿੱਚ ਇਨ੍ਹਾਂ ਮਸਲਿਆਂ ਤੇ ਵਿਚਾਰ ਕੀਤੀ ਗਈ ਤੇ ਸਖਤੀ ਨਾਲ ਸਰਕਾਰ ਨੂੰ ਤਾੜਨਾ ਕੀਤੀ
 ਚਿਪ ਵਾਲੇ ਮੀਟਰ ਨਹੀਂ ਲੱਗਣ ਦੇਣੇ
 ਹੜ੍ਹਾਂ ਨਾਲ ਆਈ ਹੋਈ ਕਿਸਾਨਾਂ ਦੇ ਖੇਤਾਂ ਵਿਚ ਰੇਤ ਨੂੰ ਕਿਸਾਨ ਆਪ ਵੇਚਣਗੇ।
 ਝੋਨੇ ਦੀ ਖਰੀਦ ਸਬੰਧੀ ਮੰਡੀਆਂ ਦਾ ਪੁਖਤਾ ਪ੍ਰਬੰਧ ਕਰਨ ਲਈ ਸਰਕਾਰ ਨੂੰ ਅਪੀਲ। ਐਫ਼ ਸੀ ਆਈ ਵਲੋਂ ਕੱਟ ਲਾਉਂਣ ਦੀ ਯੋਜਨਾ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਆੜ੍ਹਤੀਆਂ ਨੂੰ ਬੇਨਤੀ ਹੈ ਕਿ ਕੰਮ ਸਾਫ਼ ਸੁਥਰਾ ਕਰੋਂ ਤੇ ਕਿਸੇ ਵੀ ਯੂਨੀਅਨ ਨੂੰ ਪੈਸੇ ਦੇਣ ਦੀ ਲੋੜ ਨਹੀਂ ਜੇਕਰ ਕੋਈ ਤੰਗ ਕਰਦਾ ਹੈ ਤਾਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਹਮੇਸ਼ਾ ਸਚਾਈ ਨਾਲ ਖੜੀ ਹੈ 
ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਗਈ ਕਿ ਮੰਡੀਆਂ ਨੂੰ ਬਚਾਉਣ ਲਈ ਝੋਨੇ ਦੀ ਫ਼ਸਲ ਨੂੰ ਮੰਡੀਆਂ ਵਿੱਚ ਹੀ ਬੇਚਿਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸਾਨਾ ਤੇ ਸਰਮਾਏਦਾਰੀ ਹਾਵੀ ਨਾ ਹੋ ਸਕੇ।
ਗੰਨੇ ਦੀ ਅਦਾਇਗੀ ਨਾ ਹੋਣ ਕਾਰਨ 27/ 9/2023 ਤਾਰੀਖ ਨੂੰ ਫਗਵਾੜਾ ਖੰਡ ਮਿੱਲ ਨੂੰ ਤਾਲੇ ਲਗਾਏ ਜਾਣਗੇ ਤੇ ਅਣਮਿੱਥੇ ਸਮੇਂ ਲਈ ਖੰਡ ਮਿੱਲ ਅਗੇ ਧਰਨਾ ਲਾਇਆ ਜਾਵੇਗਾ। ਜਦੋਂ ਤੱਕ ਕੋਈ ਢੁੱਕਵਾਂ ਹੱਲ਼ ਨਹੀਂ ਨਿਕਲਦਾ ਬਲਾਕ ਨੂਰਮਹਿਲ ਦੇ ਕਿਸਾਨ ਵੀਰਾ ਨੇ ਸਾਥ ਦੇਣ ਦਾ ਪੂਰਾ ਭਰੋਸਾ ਦਿੱਤਾ ਤੇ 27/9/2023 ਬੁਧਵਾਰ ਨੂੰ ਸਵੇਰੇ 9 ਵਜੇ ਕਾਫਲੇ ਦੇ ਰੂਪ ਵਿੱਚ ਤਲਵਣ ਬਸ ਸਟੈਂਡ ਤੋਂ ਫਗਵਾੜੇ ਨੂੰ ਚਾਲੇ ਪਾਵੇਗਾ
ਮੀਟਿੰਗ ਵਿੱਚ ਪੁਹੰਚੇ ਸਾਰੇ ਕਿਸਾਨ ਵੀਰਾਂ ਦਾ ਜਸਵੰਤ ਸਿੰਘ ਕਾਹਲੋ ਵਲੋਂ ਧੰਨਵਾਦ ਕੀਤਾ ਗਿਆ ਤੇ ਖੰਡ ਮਿੱਲ ਦੇ ਧਰਨੇ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਗਈ।
 
 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ਼ਹੀਦ ਭਗਤ ਸਿੰਘ ਦੇ ਜਨਮਦਿਨ ਨੂੰ ਸਮਰਪਿਤ ਵਿਚਾਰ ਗੋਸ਼ਟੀ ਪਹਿਲੀ ਅਕਤੂਬਰ ਨੂੰ-ਤਰਕਸ਼ੀਲ
Next articleਏਹੁ ਹਮਾਰਾ ਜੀਵਣਾ ਹੈ -397