ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਵਿਸ਼ਾਲ ਮੀਟਿੰਗ ਪਿੰਡ ਲੋਹਗੜ੍ਹ ਵਿਖੇ ਸਤਨਾਮ ਸਿੰਘ ਲੋਹਗੜ੍ਹ ਦੇ ਗ੍ਰਹਿ ਵਿਖੇ ਹੋਈ
ਹਰੇਕ ਪਿੰਡ ਦੀਆਂ ਇਕਾਈਆਂ ਜ਼ਰੂਰੀ – ਫੁਰਮਾਨ ਸਿੰਘ ਸੰਧੂ
ਸਤਨਾਮ ਸਿੰਘ ਲੋਹਗੜ੍ਹ ਸਮੇਤ ਸੈਂਕੜੇ ਪਰਿਵਾਰ ਯੂਨੀਅਨ ਵਿਚ ਸ਼ਾਮਲ
ਮਹਿਤਪੁਰ,(ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰਡਾ)- ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਲੋਹਗੜ੍ਹ ਵਿਖੇ ਹੋਈ ਮੀਟਿੰਗ ਇਲਾਕੇ ਵਿਚ ਚਰਚਾ ਛੇੜ ਗਈ । ਆਪ ਦੇ ਬਲਾਕ ਪ੍ਰਧਾਨ ਸਤਨਾਮ ਸਿੰਘ ਲੋਹਗੜ੍ਹ ਦੇ ਗ੍ਰਹਿ ਵਿਖੇ ਰੱਖੀ ਮੀਟਿੰਗ ਦੇਖਦੇ ਹੋਏ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਮੌਕੇ ਇਕੱਤਰ ਸੈਂਕੜੇ ਕਿਸਾਨਾ ਦਾ ਕਾਫ਼ਲਾ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੂੰ ਜੈਕਾਰਿਆਂ ਦੀ ਗੂੰਜ ਵਿਚ ਪਰਜੀਆ ਤੋਂ ਲੋਹਗੜ੍ਹ ਵਿਖੇ ਲੈ ਕੇ ਪੁਜਿਆ। ਜਿਸ ਤੋਂ ਬਾਅਦ ਨਰਿੰਦਰ ਸਿੰਘ ਬਾਜਵਾ ਕੋਰ ਕਮੇਟੀ ਮੈਂਬਰ ਪੰਜਾਬ, ਜ਼ਿਲ੍ਹਾ ਪ੍ਰਧਾਨ ਰਮਨਜੀਤ ਸਿੰਘ ਸਮਰਾ, ਤਾਲ ਮੇਲ ਕਮੇਟੀ ਮੈਂਬਰ ਲਖਵੀਰ ਸਿੰਘ ਗੋਬਿੰਦਪੁਰ, ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਜਲੰਧਰ ਸੋਢੀ ਸਿੰਘ ਸਰਪੰਚ ਦੀ ਯੋਗ ਅਗਵਾਈ ਹੇਠ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਵਿਸ਼ਾਲ ਮੀਟਿੰਗ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦਿਆਂ ਦਿਸ਼ਾ ਨਿਰਦੇਸ਼ਾ ਤੇ ਅਰੰਭ ਹੋਈ ਦੇਖਦੇ ਦੇਖਦੇ ਮੀਟਿੰਗ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਈ। ਜਿਸ ਵਿਚ ਗੁਰਪ੍ਰਤਾਪ ਸਿੰਘ ਸੰਧੂ ਜਥੇਬੰਦੀ ਸਕੱਤਰ ਪੰਜਾਬ, ਅੰਮ੍ਰਿਤਪਾਲ ਸਿੰਘ, ਕੁਲਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਵੱਲੋਂ ਵਿਸਥਾਰ ਪੂਰਵਕ ਕਿਸਾਨੀ ਮੁਸ਼ਕਲਾਂ, ਅਜੋਕੇ ਹਲਾਤ ਅਤੇ ਚੱਲ ਰਹੇ ਸੰਘਰਸ਼ ਦੌਰਾਨ ਯੂਨੀਅਨ ਦੇ ਯੋਗਦਾਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀਆਂ ਕਾਰਗੁਜ਼ਾਰੀਆਂ ਤੋਂ ਪ੍ਰਭਾਵਿਤ ਹੋ ਕੇ ਬਲਾਕ ਪ੍ਰਧਾਨ ਸਤਨਾਮ ਸਿੰਘ ਲੋਹਗੜ੍ਹ ਸੈਂਕੜੇ ਕਿਸਾਨ ਪਰਿਵਾਰਾਂ ਸਮੇਤ ਭਾਰਤੀ ਕਿਸਾਨ ਯੂਨੀਅਨ ਪੰਜਾਬ ਵਿਚ ਸ਼ਾਮਲ ਹੋ ਗਏ। ਸਾਮਲ ਹੋਏ ਆਗੂਆਂ ਨੂੰ ਜੀ ਆਇਆਂ ਆਖਦਿਆਂ ਸੂਬਾ ਪ੍ਰਧਾਨ ਫੁਰਮਾਨ ਹੈ ਸੰਧੂ ਵੱਲੋਂ ਸਿਰਪਾਉ ਦੇ ਨਾਲ ਸਨਮਾਨਿਤ ਕੀਤਾ ਇਸ ਮੌਕੇ ਸੂਬਾ ਪ੍ਰਧਾਨ ਵੱਲੋਂ ਸਨਮਾਨ ਦਿੰਦਿਆਂ ਸਤਨਾਮ ਸਿੰਘ ਲੋਹਗੜ੍ਹ ਨੂੰ ਵਰਕਿੰਗ ਕਮੇਟੀ ਮੈਂਬਰ ਪੰਜਾਬ, ਗਗਨਦੀਪ ਸਿੰਘ ਮੋਨੂੰ ਯੂਥ ਮੀਤ ਪ੍ਰਧਾਨ, ਆੜਤੀਆਂ ਕੁਲਦੀਪ ਸਿੰਘ ਜਨਰਲ ਪ੍ਰਧਾਨ, ਹਰਜਿੰਦਰ ਸਿੰਘ ਪ੍ਰੈਸ ਸਕੱਤਰ ਪੰਜਾਬ, ਗੁਰਦੀਪ ਸਿੰਘ ਤਹਿਸੀਲ ਨਕੋਦਰ ਦਾ ਤਹਿਸੀਲ ਪ੍ਰਧਾਨ, ਡਾਕਟਰ ਮਹਿੰਦਰਪਾਲ ਸਿੰਘ ਤਹਿਸੀਲ ਪ੍ਰਧਾਨ ਨੂਰਮਹਿਲ, ਸਤਬੀਰ ਸਿੰਘ ਤਹਿਸੀਲ ਮੀਤ ਪ੍ਰਧਾਨ, ਰਣਜੀਤ ਸਿੰਘ ਕੋਹਾੜ ਯੂਥ ਬਲਾਕ ਪ੍ਰਧਾਨ, ਸੁਖਬੀਰ ਸਿੰਘ ਬਲਾਕ ਮੀਤ ਪ੍ਰਧਾਨ, ਜਸਪਾਲ ਸਿੰਘ ਰਾਏਪੁਰ ਅਰਾਈਆ ਯੂਥ ਪ੍ਰਧਾਨ ਤਹਿਸੀਲ ਮਹਿਤਪੁਰ, ਹਰਭਜਨ ਸਿੰਘ ਅਵਾਣ ਖਾਲਸਾ ਬਲਾਕ ਪ੍ਰਧਾਨ ਨੂਰਮਹਿਲ, ਮਹਿੰਦਰ ਸਿੰਘ ਅਵਾਣ ਖਾਲਸਾ ਸਕੱਤਰ ਨੂਰਮਹਿਲ ਬਲਾਕ, ਲਖਵੀਰ ਸਿੰਘ ਗੋਬਿੰਦਪੁਰ ਜ਼ਿਲ੍ਹਾ ਪ੍ਰਧਾਨ ਜਲੰਧਰ, ਰਮਨਜੀਤ ਸਿੰਘ ਸਮਰਾ ਯੂਥ ਪ੍ਰਧਾਨ ਜ਼ਿਲ੍ਹਾ ਜਲੰਧਰ, ਬਲਵੰਤ ਸਿੰਘ ਗੋਬਿੰਦਪੁਰ ਖਜਾਨਚੀ ਜਿਲਾ ਜਲੰਧਰ ਦੇ ਅਹੁਦੇ ਨਾਲ ਨਿਵਾਜਿਆ ਗਿਆ। ਪਿੰਡ ਗੋਸੂਵਾਲ ਡਾਕਟਰ ਮਲੂਕ ਸਿੰਘ ਇਕਾਈ ਪ੍ਰਧਾਨ, ਪਾਲ ਸਿੰਘ ਮੀਤ ਪ੍ਰਧਾਨ, ਮਨਜੀਤ ਸਿੰਘ ਖਜਾਨਚੀ, ਲਖਵਿੰਦਰ ਸਿੰਘ ਮੈਂਬਰ, ਸਤਨਾਮ ਸਿੰਘ ਮੈਂਬਰ, ਜੋਗਿੰਦਰ ਸਿੰਘ ਮੈਂਬਰ, ਜੋਗਿੰਦਰ ਸਿੰਘ ਪੁੱਤਰ ਬਖ਼ਸ਼ੀਸ਼ ਸਿੰਘ, ਜਸਵਿੰਦਰ ਸਿੰਘ ਮੈਂਬਰ ਚੁਣੇ ਗਏ। ਇਸੇ ਤਰ੍ਹਾਂ ਪਿੰਡ ਅੰਗਾਕੀੜੀ ਲਖਵੀਰ ਸਿੰਘ ਇਕਾਈ ਪ੍ਰਧਾਨ, ਲਖਵਿੰਦਰ ਸਿੰਘ ਮੀਤ ਪ੍ਰਧਾਨ, ਕੁਲਦੀਪ ਸਿੰਘ ਖਜਾਨਚੀ, ਸੁਖਵਿੰਦਰ ਸਿੰਘ ਮੈਂਬਰ, ਪਰਮਜੀਤ ਸਿੰਘ ਮੈਂਬਰ, ਕਪੂਰ ਸਿੰਘ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ। ਪਿੰਡ ਮਹਿਤਪੁਰ ਸਰਬਜੀਤ ਸਿੰਘ ਇਕਾਈ ਪ੍ਰਧਾਨ, ਹਰਕੀਰਤ ਸਿੰਘ ਮੀਤ ਪ੍ਰਧਾਨ, ਵਰਿੰਦਰ ਕੁਮਾਰ ਖਜਾਨਚੀ, ਬੂਟਾ ਸਿੰਘ ਮੈਂਬਰ, ਸੁਖਵਿੰਦਰ ਸਿੰਘ ਮੈਂਬਰ, ਟੇਕ ਚੰਦ ਮੈਂਬਰ, ਧਰਮਪਾਲ ਸਿੰਘ ਮੈਂਬਰ ਚੁਣੇ ਗਏ । ਪਿੰਡ ਆਦਰਮਾਨ ਬਲਕਾਰ ਸਿੰਘ ਇਕਾਈ ਪ੍ਰਧਾਨ, ਡਾਕਟਰ ਜਸਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਲਖਵੀਰ ਸਿੰਘ ਖਜਾਨਚੀ, ਹਰਪ੍ਰੀਤ ਸਿੰਘ,ਮੋਹਣ ਸਿੰਘ , ਪਰਮਵੀਰ ਸਿੰਘ, ਸੋਨੂੰ ਸਿੰਘ, ਜਸਵਿੰਦਰ ਸਿੰਘ ਮੈਂਬਰ ਚੁਣੇ ਗਏ। ਪਿੰਡ ਬੁਢਣਵਾਲ ਬਲਜੀਤ ਸਿੰਘ ਇਕਾਈ ਪ੍ਰਧਾਨ, ਮਨਜੀਤ ਸਿੰਘ ਮੀਤ ਪ੍ਰਧਾਨ, ਧਰਮਵੀਰ ਸਿੰਘ ਖਜਾਨਚੀ, ਭਜਨ ਪ੍ਰੀਤ ਸਿੰਘ, ਮਨਿੰਦਰ ਪਾਲ ਸਿੰਘ, ਜਸਬੀਰ ਸਿੰਘ, ਰਣਜੀਤ ਸਿੰਘ ਮੈਂਬਰ ਚੁਣੇ ਗਏ। ਇਸ ਮੌਕੇ ਸਤਨਾਮ ਸਿੰਘ ਲੋਹਗੜ੍ਹ ਵੱਲੋਂ ਆਏ ਕਿਸਾਨ ਆਗੂਆਂ ਸਮੇਤ ਕਿਸਾਨ ਵੀਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ । ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਭਾਰਤੀ ਕਿਸਾਨ ਯੂਨੀਅਨ ਪੰਜਾਬ ਲਈ ਦਿਨ ਰਾਤ ਇੱਕ ਕਰ ਦੇਣਗੇ। ਇਸ ਮੌਕੇ ਅਲੱਗ ਅਲੱਗ ਪਿੰਡਾਂ ਤੋਂ ਆਏ ਕਿਸਾਨ ਵੀਰਾਂ ਵੱਲੋਂ ਸੂਬਾ ਪ੍ਰਧਾਨ ਫੁਰਮਾਨ ਹੈ ਸੰਧੂ ਨੂੰ ਉਨ੍ਹਾਂ ਦੇ ਪਿੰਡਾਂ ਵਿਚ ਮੀਟਿੰਗਾਂ ਕਰਕੇ ਇਕਾਈਆਂ ਗਠਤ ਕਰਨ ਦੀ ਅਪੀਲ ਵੀ ਕੀਤੀ। ਜਿਸ ਤੇ ਸੂਬਾ ਪ੍ਰਧਾਨ ਫੁਰਮਾਨ ਹੈ ਸੰਧੂ ਨੇ ਆਖਿਆ ਕਿ ਹਰੇਕ ਪਿੰਡ ਵਿਚ ਇਕਾਈਆਂ ਦਾ ਗਠਨ ਕੀਤਾ ਜਾ ਰਿਹਾ ਹੈ ਪੂਰੇ ਪੰਜਾਬ ਵਿੱਚ ਇਹ ਇਕਾਈਆਂ ਗਠਤ ਕੀਤੀਆਂ ਜਾਣਗੀਆ ਜ਼ੋ ਵੀ ਕਿਸਾਨ ਵੀਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਯੂਨੀਅਨ ਦਾ ਹਿੱਸਾ ਬਣਨਾ ਚਾਹੁੰਦਾ ਹੈ ਜੀ ਆਇਆਂ ਨੂੰ ਜਿਨ੍ਹਾਂ ਪਿੰਡਾਂ ਦੇ ਕਿਸਾਨ ਪਿੰਡਾਂ ਵਿਚ ਇਕਾਈਆਂ ਗਠਤ ਕਰਵਾਉਣ ਲਈ ਕਹਿ ਰਹੇ ਹਨ ਉਨ੍ਹਾਂ ਪਿੰਡਾਂ ਵਿਚ ਬਹੁਤ ਜਲਦ ਇਕਾਈਆਂ ਬਣਾ ਦਿਤੀਆਂ ਜਾਣਗੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ