(ਸਮਾਜ ਵੀਕਲੀ)

ਸਾਨੂੰ ਸ਼ਰਮ ਕਿਉਂ ਨਹੀਂ ਆਉਂਦੀ?
ਰੋਜ਼ ਬੇਕਸੂਰ ਔਰਤਾਂ ਦੇ ਬਲਾਤਕਾਰ ਹੋ ਰਹੇ ਹਨ
ਇਸ ਦੇ ਬਾਵਜੂਦ ਵੀ ਸਾਨੂੰ ਸ਼ਰਮ ਕਿਉਂ ਨਹੀਂ ਆਉਂਦੀ।
ਰੋਜ਼ ਘਰਾਂ ਵਿੱਚ ਔਰਤਾਂ ਨਾਲ ਹਿੰਸਾ ਹੋ ਰਹੀ ਹੈ
ਇਸ ਤੇ ਬਾਵਜੂਦ ਵੀ ਸਾਨੂੰ ਸ਼ਰਮ ਕਿਉਂ ਨਹੀਂ ਆਉਂਦੀ।
ਅੱਜ ਦੇ ਪੁੱਤਰ ਮਾਂ ਪਿਓ ਨੂੰ ਰੋਜ਼ ਕੁੱਟਦੇ ਦੇਖੇ ਗਏ ਨੇ
ਇਸਦੇ ਬਾਵਜੂਦ ਵੀ ਸਾਨੂੰ ਸ਼ਰਮ ਕਿਉਂ ਨਹੀਂ ਆਉਂਦੀ।
ਹਰ ਰੋਜ਼ ਲੋਕਾਂ ਨੂੰ ਭਰਿਸ਼ਟਾਚਾਰ ਨਾਲ ਲੁੱਟਿਆ ਜਾ ਰਿਹਾ ਹੈ
ਇਸ ਦੇ ਬਾਵਜੂਦ ਵੀ ਸਾਨੂੰ ਸ਼ਰਮ ਕਿਉਂ ਨਹੀਂ ਆਉਂਦੀ।
ਮਹਿੰਗੀ ਉੱਚੀ ਸਿੱਖਿਆ ਪਾ ਕੇ ਵੀ ਨੌਜਵਾਨ ਬੇਕਾਰ ਹਨ
ਇਸ ਦੇ ਬਾਵਜੂਦ ਵੀ ਸਾਨੂੰ ਸ਼ਰਮ ਕਿਉਂ ਨਹੀਂ ਆਉਂਦੀ।
ਭ੍ਰਿਸ਼ਟ ਅਤੇ ਬਦਨਾਮ ਨੇਤਾ ਵਾਰ ਵਾਰ ਚੁਣੇ ਜਾਂਦੇ ਨੇ
ਇਸ ਦੇ ਬਾਵਜੂਦ ਵੀ ਸਾਨੂੰ ਸ਼ਰਮ ਕਿਉਂ ਨਹੀਂ ਆਉਂਦੀ।
ਬਜ਼ੁਰਗਾਂ ਨੂੰ ਹਰ ਰੋਜ਼ ਵਿਰਧ ਆਸ਼ਰਮ ਭੇਜਿਆ ਜਾ ਰਿਹਾ ਹੈ
ਇਸ ਦੇ ਬਾਵਜੂਦ ਵੀ ਸਾਨੂੰ ਸ਼ਰਮ ਕਿਉਂ ਨਹੀਂ ਆਉਂਦੀ।
ਕੰਜਕ ਪੂਜਨ ਦੇ ਬਾਵਜੂਦ ਕੰਨਿਆ ਭਰੂਣ ਹੱਤਿਆ ਹੋ ਰਹੀ ਹੈ
ਇਸ ਦੇ ਬਾਵਜੂਦ ਵੀ ਸਾਨੂੰ ਸ਼ਰਮ ਕਿਉਂ ਨਹੀਂ ਆਉਂਦੀ।
ਅੱਜ ਤੱਕ ਸਰਕਾਰ ਪੀਣ ਦੇ ਪਾਣੀ ਦਾ ਵੀ ਪ੍ਰਬੰਧ ਨਹੀਂ ਕਰ ਸਕੀ
ਇਸ ਦੇ ਬਾਵਜੂਦ ਵੀ ਸਾਨੂੰ ਸ਼ਰਮ ਕਿਉਂ ਨਹੀਂ ਆਉਂਦੀ।
ਪਬਲਿਕ ਸਕੂਲਾਂ ਵਿੱਚ ਸਿੱਖਿਆ ਦੇ ਨਾਂ ਤੇ ਲੁੱਟ ਮੱਚੀ ਹੋਈ ਹੈ
ਇਸ ਦੇ ਬਾਵਜੂਦ ਵੀ ਸਾਨੂੰ ਸ਼ਰਮ ਕਿਉਂ ਨਹੀਂ ਆਉਂਦੀ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 9045
ਰੋਹਤਕ 12 40 01 ਹਰਿਆਣਾ ਦੇ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleThe secret of a beautiful life
Next articleਬੁੱਧ ਵਿਹਾਰ ਸਿਧਾਰਥ ਨਗਰ ‌ਵਿਚ ਬੁੱਧ ਪੂਰਨਿਮਾ ਬੜੀ ਸ਼ਰਧਾ ਨਾਲ ਮਨਾਈ ਗਈ