ਆਪ ਆਗੂਆਂ ਦੀ ਮਿਲੀਭੁਗਤ ਨਾਲ ਵੇਚੀ ਜਾ ਰਹੀ ਹੈ ਸ਼ਰੇਆਮ ਰੇਤਾਂ – ਸੰਤੋਖ ਸਿੰਘ ਸਿੰਘਪੁਰ
ਬਿਨਾ ਰੇਟ ਲਿਖੇ ਦਿਤੀਆਂ ਪਰਚੀਆ ਦਿਖਾਈਆਂ
ਮਹਿਤਪੁਰ,(ਸੁਖਵਿੰਦਰ ਸਿੰਘ ਖਿੰੰਡਾ)- ਬੇਟ ਏਰੀਆ ਨਸ਼ਾਂ ਤਸਕਰੀ ਕਾਰਨ ਮੁੜ ਸੁਰਖੀਆਂ ਵਿਚ ਹੈ। ਅਲੱਗ -ਅਲੱਗ ਕਿਸਾਨ , ਮਜ਼ਦੂਰ ਜਥੇਬੰਦੀਆਂ ਵੱਲੋਂ ਨਜਾਇਜ਼ ਮਾਇਨੰਗ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਖ਼ਿਲਾਫ਼ ਵਿਸ਼ਾਲ ਧਰਨਾ ਲਗਾਇਆ ਜਾ ਰਿਹਾ ਹੈ। ਅਜਿਹੇ ਸਮੇਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਸਕੱਤਰ ਸੰਤੋਖ ਸਿੰਘ ਸਿੰਘ ਪੁਰ ਵੱਲੋਂ ਸਨਸਨੀਖੇਜ਼ ਖੁਲਾਸੇ ਕਰਦਿਆਂ। ਇਕ ਬਿਆਨ ਦਿੱਤਾ ਜਾਂਦਾ ਹੈ ਜਿਸ ਵਿਚ ਉਨ੍ਹਾਂ ਆਖਿਆ ਹੈ ਕਿ ਵਿਧਾਨ ਸਭਾ ਹਲਕਾ ਸ਼ਾਹਕੋਟ ਰੇਤਾ ਦੀ ਨਾਜਾਇਜ਼ ਮਾਇਨੰਗ ਨੂੰ ਲੈ ਕੇ ਪੂਰੀ ਤਰ੍ਹਾਂ ਚਰਚਾ ਵਿਚ ਹੈ।
ਉਨ੍ਹਾਂ ਕਿਹਾ ਕਿ ਰੇਤਾਂ ਦੀਆਂ ਖੰਡਾਂ ਵਿਚ ਦਿਨ ਰਾਤ ਸ਼ਰੇਆਮ ਜੰਗੀ ਪੱਧਰ ਤੇ ਲੁੱਟ ਖਸੁੱਟ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਸੰਤੋਖ ਸਿੰਘ ਸਿੰਘ ਪੁਰ ਜ਼ਿਲਾਂ ਸਕੱਤਰ ਆਮ ਆਦਮੀ ਪਾਰਟੀ ਜਦੋਂ ਲੋਕਾਂ ਦੇ ਕਹਿਣ ਤੇ ਰੇਤਾਂ ਦੇ ਖੱਡਾਂ ਵਿਚ ਗਏ ਤਾਂ ਉਨ੍ਹਾਂ ਖੱਡਾਂ ਵਿੱਚ ਹੀ ਰੇਤ ਢੋਅ ਰਹੇ ਟਰੈਕਟਰਾਂ ਦੇ ਮਾਲਕਾਂ ਨਾਲ ਗੱਲ ਕੀਤੀ ਜਿਸ ਤੇ ਉਹਨਾਂ ਵੱਲੋਂ ਮੈਨੂੰ ਦੱਸਿਆ ਗਿਆ ਹੈ ਕਿ 5800 ਸੋ ਰੁਪਏ ਦੇ ਚਾਰ ਸੈਕੜੇ ਰੇਤ ਵੇਚਿਆ ਜਾ ਰਿਹਾ ਹੈ। ਸੰਤੋਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਨ੍ਹਾਂ ਨੂੰ ਟਰੈਕਟਰ ਮਾਲਕਾਂ ਵੱਲੋਂ ਅਜਿਹੀਆਂ ਪਰਚੀਆਂ ਵਖਾਈਆਂ ਗਈਆ ਜਿਨ੍ਹਾਂ ਦੇ ਉਪਰ ਰੇਤਾਂ ਦੀ ਕੀਮਤ ਹੀ ਨਹੀਂ ਲਿਖੀ ਹੋਈ ਸੀ । ਉਨ੍ਹਾਂ ਕਿਹਾ ਕਿ ਇਸ ਤੋਂ ਇਹ ਪਤਾ ਲੱਗਦਾ ਆਮ ਆਦਮੀ ਪਾਰਟੀ ਦੇ ਕੁਝ ਮੋਹਤਬਰ ਆਗੂਆਂ ਨਾਲ ਮਿਲੀਭੁਗਤ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈ। ਉਨ੍ਹਾਂ ਆਪਣੀ ਹੀ ਪਾਰਟੀ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਕਿਹਾ ਕਿ ਕਿਹਾ ਇੱਕ ਪਾਸੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ 550 ਰੁਪਏ ਦੇ ਨਾਰਮਲ ਰੇਟ ਨਾਲ ਲੋਕਾਂ ਨੂੰ ਰੇਤਾਂ ਮੁਹੱਈਆ ਕਰਵਾਈ ਜਾਵੇਗੀ ਪਰ ਦੂਜੇ ਪਾਸੇ ਦੁਗਣੇ ਰੇਟ ਤੋਂ ਵੀ ਵੱਧ ਰੇਟਾਂ ਵਸੂਲ ਕੇ ਨਜਾਇਜ਼ ਰੇਤਾਂ ਵੇਚੀ ਜਾ ਰਹੀ ਹੈ । ਉਨ੍ਹਾਂ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇ। ਅਤੇ ਜਿਸ ਵੀ ਜਿਸ ਵੀ ਆਗੂ ਦੀ ਸ਼ਮੂਲੀਅਤ ਸਾਹਮਣੇ ਆਵੇ ਉਸ ਤੇ ਤੁਰੰਤ ਪਾਰਟੀ ਵੱਲੋਂ ਐਕਸ਼ਨ ਲਿਆ ਜਾਵੇ। ਨਹੀ ਤਾਂ ਰੇਤ ਅੰਦੋਲਨ ਜਨ ਅੰਦੋਲਨ ਵਿਚ ਬਦਲਦਿਆਂ ਦੇਰ ਨਹੀਂ ਲੱਗੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly