HOME ਲੈਂਡ ਪੂਲਿੰਗ ਪਾਲਸੀ ਨੂੰ ਮੁੜ ਲਾਗੂ ਕਰਨ ਦਾ ਜ਼ਬਰਦਸਤ ਵਿਰੋਧ ਹੋਵੇਗਾ :...

ਲੈਂਡ ਪੂਲਿੰਗ ਪਾਲਸੀ ਨੂੰ ਮੁੜ ਲਾਗੂ ਕਰਨ ਦਾ ਜ਼ਬਰਦਸਤ ਵਿਰੋਧ ਹੋਵੇਗਾ : ਕਰਨ ਸਿੰਘ ਰਾਣਾ

ਬਲਾਚੌਰ  (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ) ਕਾਰਪੋਰੇਟ ਪੂੰਜੀਪਤੀ, ਕੇਂਦਰ ਅਤੇ ਪੰਜਾਬ ਸਰਕਾਰ ਰਾਹੀਂ ਖੇਤੀ ਸੈਕਟਰ ਤੇ ਲਗਾਤਾਰ ਹਮਲੇ ਕਰਕੇ ਜਮੀਨਾਂ ਹਥਿਆਉਣ ਦਾ ਯਤਨ ਜਾਰੀ ਰੱਖ ਰਹੇ ਹਨ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ | ਉਨਾਂ ਕਿਹਾ ਕਿ ਪੰਜਾਬ ਦੇ ਕਿਸਾਨ, ਮਜਦੂਰ ਅਤੇ ਪਿੰਡਾਂ ਦੇ ਲੋਕ ਲਗਾਤਾਰ ਕਾਰਪੋਰੇਟ ਪੂੰਜੀਵਾਦ ਅਤੇ ਸਰਕਾਰਾਂ ਵਿਰੁੱਧ ਸੰਘਰਸ਼ ਲੜ ਰਹੇ ਹਨ | ਉਹਨਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਮੁੜ ਤੋਂ ਲੈਂਡ ਪੂਲਿੰਗ ਸਕੀਮ ਨੂੰ ਲਾਗੂ ਕਰਨ ਦਾ ਯਤਨ ਕਰ ਰਹੀ ਹੈ | ਪਹਿਲਾਂ ਵਾਪਸੀ ਲਈ ਸਕੀਮ ਵਿੱਚ 65 ਹਜ਼ਾਰ ਏਕੜ ਜਮੀਨ ਐਕਵਾਇਰ ਕਰਨ ਦਾ ਟੀਚਾ ਸੀ | ਹੁਣ ਪੁਰਾਣੀ ਸਕੀਮ ਨੂੰ ਸੋਧਾਂ ਸਹਿਤ ਲਾਗੂ ਕਰਨ ਦਾ ਨਵਾਂ ਡਰਾਫਟ ਤਿਆਰ ਕੀਤਾ ਜਾ ਰਿਹਾ ਹੈ | ਸਾਥੀ ਰਾਣਾ ਨੇ ਕਿਹਾ ਜੇ ਇਹ ਪਾਲਸੀ ਦੁਆਰਾ ਲਾਗੂ ਕੀਤੀ ਜਾਂਦੀ ਹੈ ਤਾਂ ਇਸ ਦਾ ਜ਼ਬਰਦਸਤ ਵਿਰੋਧ ਪੰਜਾਬ ਦੇ ਪਿੰਡਾਂ ਵਿੱਚੋਂ ਉੱਠੇਗਾ ਜੋ ਸਰਕਾਰ ਦਾ ਮੂੰਹ ਮੋੜ ਦੇਵੇਗਾ |
ਸਾਥੀ ਰਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵਿੱਤੀ ਹਾਲਤ ਬਹੁਤ ਹੀ ਕਮਜ਼ੋਰ ਹੋ ਚੁੱਕੀ ਹੈ | 3 ਹਜ਼ਾਰ ਕਰੋੜ ਰੁਪਏ ਕਰਜੇ ਦਾ ਵਿਆਜ਼ ਪ੍ਰਤੀ ਮਹੀਨਾ ਮੋੜਨਾ ਪੈਂਦਾ ਹੈ, 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਔਰਤਾਂ ਨੂੰ ਜੋ ਨਗਦ ਸਹਾਇਤਾ ਦੇਣੀ ਹੈ ਉਸ ਲਈ 14000 ਕਰੋੜ ਰੁਪਈਆਂ ਸਲਾਨਾ ਦੀ ਲੋੜ ਪਵੇਗੀ | ਇਸੇ ਤਰ੍ਹਾਂ ਤੇਜ਼ੀ ਨਾਲ ਵੱਧ ਰਹੀ ਮਹਿੰਗਾਈ ਦੇ ਚਲਦੇ ਵਿਕਾਸ ਦੇ ਕੰਮਾਂ ਲਈ ਰਕਮ ਦੀ ਲੋੜ ਹੋਵੇਗੀ, ਜਦ ਕਿ ਸਰਕਾਰ ਕੋਲ ਸਿਰਫ ਛੇ ਮਹੀਨੇ ਹੀ ਬਚੇ ਹਨ | ਸਰਕਾਰ ਮਾਈਨਿੰਗ ਅਤੇ ਐਕਸਾਈਜ਼ ਵਿੱਚੋਂ ਪੈਸਾ ਕਮਾਉਣ ਤੋਂ ਅਸਮਰਥ ਜਾਪਦੀ ਹੈ ਇਸ ਲਈ ਲੈਂਡ ਪੂਲਿੰਗ ਸਕੀਮ ਨੂੰ ਦੁਬਾਰਾ ਲਾਗੂ ਕਰਨ ਵੱਲ ਕਦਮ ਵਧਾਏ ਜਾ ਰਹੇ ਹਨ ਜੋ ਸਰਕਾਰ ਲਈ ਘਾਤਕ ਸਾਬਤ ਹੋਵੇਗਾ।ਸਾਥੀ ਰਾਣਾ ਨੇ ਮੰਗ ਕੀਤੀ ਕੇ ਸਰਕਾਰ ਲੈਂਡ ਪੂਲਿੰਗ ਸਕੀਮ ਦਾ ਨਵਾਂ ਡਰਾਫਟ ਲੋਕਾਂ ਦੇ ਵਿਚਾਰਨ ਲਈ ਜਨਤਕ ਕਰੇ | ਸਟੇਟ ਹੋਲਡਰਸ ਅਤੇ ਪਿੰਡਾਂ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਕੇ ਉਹਨਾਂ ਦੀ ਸਹਿਮਤ ਹੀ ਲਈ ਜਾਵੇ | ਜੇ ਸਰਕਾਰ ਨੇ ਆਪਣੀ ਮਨ ਮਰਜ਼ੀ ਨਾਲ ਕਿਸੇ ਗੁਪਤ ਤਰੀਕੇ ਨਾਲ ਲੈਂਡ ਪੂਲਿੰਗ ਸਕੀਮ ਨੂੰ ਲਾਗੂ ਕਰਨ ਦਾ ਯਤਨ ਕੀਤਾ ਤਾਂ ਉਸ ਦਾ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਕਿਸਾਨ ਆਗੂ  ਹਰਪਾਲ ਸਿੰਘ ਕਟਾਰੀਆ ‌ਮੱਕੋਂਵਾਲ ਵੀ ਉਹਨਾਂ ਦੇ ਨਾਲ  ਮੌਜੂਦ ਸਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੁਨੀਲ ਕੁਮਾਰ ਨੂੰ ਵਣ ਰੇਂਜਰ ਤੋਂ ਪੀ ਐਫ ਐਸ ਦੀ ਤਰੱਕੀ ਮਿਲੀ ਵਣ ਰੇਂਜ ਕਾਠਗੜ੍ਹ ਦੇ ਸਮੂਹ ਸਟਾਫ ਨੇ ਦਿੱਤੀਆਂ ਵਧਾਈਆਂ
Next articleਮਾਮਲਾ ਸੂਬੇ ਦੇ ਮੁੱਖ ਮੰਤਰੀ ਵੱਲੋਂ ਸਦਨ ਅੰਦਰ ਸ਼ਰਾਬ ਪੀਕੇ ਆਉਣ ਦਾ