ਯੁੱਗ ਪੁਰਸ਼ ਡਾਕਟਰ ਭੀਮ ਰਾਓ ਅੰਬੇਦਕਰ ਜੀ ਸਾਡੇ ਦੇਸ਼ ਦੇ ਚਾਨਣ ਮੁਨਾਰੇ ਨੇ :- ਡਾਕਟਰ ਰਜਿੰਦਰ ਸਿੰਘ ਲੱਕੀ।

ਬਲਾਚੌਰ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਬਲਾਕ ਕਾਠਗੜ੍ਹ ਵਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 132ਵਾਂ ਜਨਮ ਦਿਨ ਬਾਬਾ ਸਾਹਿਬ ਜੀ ਦੀ ਫੋਟੋ ਤੇ ਫੁੱਲ ਭੇਂਟ ਕਰਕੇ ਬਹੁਤ ਸ਼ਰਧਾ ਨਾਲ ਮਨਾਇਆ ਗਿਆ ਅਤੇ ਲੱਡੂ ਵੰਡੇ ਗਏ। ਜ਼ਿਲ੍ਹਾ ਆਰਗੇਨਾਈਜ਼ਿਰ ਸਕੱਤਰ ਡਾਕਟਰ ਰਜਿੰਦਰ ਸਿੰਘ ਲੱਕੀ ਨੇ ਇਸ ਸਮੇਂ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ ਰਤਨ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਸਾਡੇ ਦੇਸ਼ ਦੇ ਚਾਨਣ ਮੁਨਾਰੇ ਨੇ। ਜਿਨ੍ਹਾਂ ਦੀ ਬਦੌਲਤ ਅੱਜ ਦੇਸ਼ ਦਾ ਆਮ ਨਾਗਰਿਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਏ। ਅੱਜ ਦੇਸ਼ ਦੀ ਔਰਤ ਪੜ੍ਹ ਲਿਖ ਕੇ ਦੇਸ਼ ਦੇ ਵੱਡੇ ਵੱਡੇ ਅਹੁਦਿਆਂ ਤੇ ਬਿਰਾਜਮਾਨ ਹੈ ਤਾਂ ਇਹ ਸਿਰਫ਼ ਬਾਬਾ ਸਾਹਿਬ ਜੀ ਦੀ ਦੇਣ ਹੈ ਨਹੀਂ ਤਾਂ ਸਦੀਆਂ ਤੋਂ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਇਹ ਗੁਲਾਮੀ ਦੀ ਜੰਜੀਰ ਬਾਬਾ ਸਾਹਿਬ ਨੇ ਸੰਵਿਧਾਨ ਵਿੱਚ ਔਰਤ ਨੂੰ ਬਰਾਬਰ ਦੇ ਹੱਕ ਲੈ ਕੇ ਲਾਹੀ ਸੀ। ਸਦੀਆਂ ਤੋਂ ਲਿਤਾੜੇ ਹੋਏ, ਦੱਬੇ ਕੁੱਚਲੇ ਗ਼ਰੀਬ ਦਲਿਤ ਸਮਾਜ ਨੂੰ ਵੀ ਜੇਕਰ ਅੱਜ ਸਿਰ ਉਠਾ ਕੇ ਸਮਾਜ ਅੰਦਰ ਜੀਉਣ ਦਾ ਮੌਕਾ ਮਿਲਿਆ ਤਾਂ ਇਹ ਸਿਰਫ਼ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਬਦੌਲਤ ਹੀ ਏ। ਉਨ੍ਹਾਂ ਬਾਬਾ ਸਾਹਿਬ ਜੀ ਦੇ ਦਰਸਾਏ ਮਾਰਗ ਜਿਵੇਂ ਕਿ ਪੜ੍ਹੋ ਜੁੜ੍ਹੋ ਅਤੇ ਸੰਘਰਸ਼ ਕਰੋ ਤੇ ਚੱਲਦਿਆਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨ ਦੀ ਅਪੀਲ ਕੀਤੀ ਤਾਂ ਜੋ ਅਸੀਂ ਬਾਬਾ ਸਾਹਿਬ ਜੀ ਦੇ ਸੁਪਨਿਆਂ ਨੂੰ ਸਾਕਾਰ ਕਰ ਸਕੀਏ।ਇਸ ਸਮੇਂ ਡਾਕਟਰ ਵਿੱਪਨ ਥੋਪੀਆ, ਡਾਕਟਰ ਚੂਹੜ ਸਿੰਘ, ਡਾਕਟਰ ਸੁਰਜੀਤ ਭਰਥਲਾ, ਡਾਕਟਰ , ਡਾਕਟਰ ਰਾਮ ਪਾਲ, ਡਾਕਟਰ ਰਾਣਾ, ਡਾਕਟਰ ਪਰਮਿੰਦਰ ਸਿੰਘ, ਡਾਕਟਰ ਚਰਨਜੀਤ, ਡਾਕਟਰ ਬਲਿਹਾਰ ਸਿੰਘ ਅਤੇ ਸਮੂਹ ਬਲਾਕ ਮੈਂਬਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡਿਪਟੀ ਸਪੀਕਰ ਨੇ ਗੜ੍ਹਸ਼ੰਕਰ ਹਲਕੇ ਦੇ 5 ਸਕੂਲਾਂ ਵਿਚ 41.35 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
Next articleਹਾਸ ਵਿਅੰਗ