ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਅਜ਼ੀਜ਼ ਸਰੋਏ ਦੇ ਨਾਵਲ ਆਪਣੇ ਲੋਕ ਉੱਪਰ ਕਰਵਾਈ ਗੋਸ਼ਟੀ। ਡਾ ਗਗਨਦੀਪ ਸਿੰਘ ਦੀ ਆਲੋਚਨਾ ਦੀ ਪੁਸਤਕ ਪਰਵਾਸੀ ਪੰਜਾਬੀ ਕਵਿਤਾ ਸੰਵਾਦ ਦਰ ਸੰਵਾਦ ਦਾ ਲੋਕ ਅਰਪਣ

 (ਸਮਾਜ ਵੀਕਲੀ)– ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈ ਟੀ ਆਈ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ  । ਇਸ ਸਮਾਗਮ ਵਿੱਚ ਡਾ  ਗਗਨਦੀਪ ਸਿੰਘ ਦੀ ਆਲੋਚਨਾ ਦੀ ਪੁਸਤਕ ਪਰਵਾਸੀ ਪੰਜਾਬੀ ਕਵਿਤਾ ਸੰਵਾਦ ਦਰ ਸੰਵਾਦ ਦਾ ਲੋਕ ਅਰਪਣ ਕੀਤਾ ਗਿਆ ਜਿਸ ਬਾਰੇ ਬੋਲਦਿਆਂ ਡਾ ਰਾਮਪਾਲ ਸਿੰਘ ਨੇ ਕਿਹਾ ਕਿ ਇਹ ਪੁਸਤਕ ਪਰਵਾਸ ਦੇ ਅਰਥ  ਪਰਵਾਸ ਦੀ ਪਰਿਭਾਸ਼ਾ ਅਤੇ ਪੰਜਾਬ ਦੇ ਪਰਵਾਸ ਦਾ ਇਤਿਹਾਸ ਇਸ ਦੇ ਕਾਰਨ ਆਦਿ ਤੇ ਗੰਭੀਰ ਚਰਚਾ ਛੇੜਦੀ ਹੈ ਤੇ ਪੰਜਾਬ ਦੇ ਪ੍ਰਵਾਸ ਦੇ ਪਿਛੋਕੜ ਚ ਪਏ ਨੁਕਤਿਆਂ ਨੂੰ ਵੀ  ਉਭਾਰਦੀ ਹੈ। ਉਪਰੰਤ ਨੌਜਵਾਨ ਨਾਵਲਕਾਰ ਅਜ਼ੀਜ਼ ਸਰੋਏ ਦੇ ਨਾਵਲ ਆਪਣੇ ਲੋਕ ਉੱਪਰ ਗੋਸ਼ਟੀ ਕਰਵਾਈ ਗਈ ਜਿਸ ਬਾਰੇ ਪਰਚਾ ਪੜ੍ਹਦਿਆਂ ਡਾ ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਇਹ ਨਾਵਲ 1947 ਵਿਚ ਹੋਈ ਦੇਸ਼ ਦੀ ਵੰਡ ਦੇ ਕਾਰਨਾਂ ਅਤੇ ਉਸਦੇ ਸਿੱਟਿਆਂ ਨੂੰ ਬਾਖੂਬੀ ਬਿਆਨ ਕਰਦਾ ਹੈ ।ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ  ਨੇ ਕਿਹਾ ਕਿ ਭਾਵੇਂ ਅਜ਼ੀਜ਼ ਸਰੋਏ ਨੇ 47 ਦਾ ਦਰਦ ਆਪਣੇ ਪਿੰਡੇ ਉੱਤੇ ਨਹੀਂ ਹੰਢਾਇਆ ਪਰ ਉਸਨੇ ਆਪਣੇ ਪੁਰਖਿਆਂ ਤੋਂ ਸੁਣੀਆਂ ਗੱਲਾਂ ਨੂੰ  ਆਪਣੇ ਅਨੁਭਵ ਰਾਹੀਂ ਨਾਵਲ ਦੇ ਰੂਪ ਵਿੱਚ ਪੇਸ਼ ਕਰਕੇ ਇਕ ਇਤਿਹਾਸਿਕ ਕੰਮ ਕੀਤਾ ਹੈ। ਇਹਨਾਂ ਤੋਂ ਇਲਾਵਾ ਨਿਰੰਜਣ ਬੋਹਾ ਬੂਟਾ ਸਿੰਘ ਚੌਹਾਨ ਕੰਵਰਜੀਤ ਭੱਠਲ ਸਾਗਰ ਸਿੰਘ ਸਾਗਰ ਤੇਜਿੰਦਰ ਚੰਡਿਹੋਕ ਡਾ ਅਮਨਦੀਪ ਸਿੰਘ ਟੱਲੇਵਾਲੀਆ ਅਤੇ ਗੁਰਨੈਬ ਸਿੰਘ  ਮਘਾਣੀਆ ਨੇ ਪੁਸਤਕਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਹੋਏ ਕਵੀ  ਦਰਬਾਰ ਵਿੱਚ ਸੁਰਜੀਤ ਸਿੰਘ ਦਿਹੜ  ਪਾਲ ਸਿੰਘ ਲਹਿਰੀ ਰੂਪ ਸਿੰਘ ਧੌਲਾ ਬੂਟਾ ਖਾਨ ਸੁੱਖੀ ਸੁਖਵਿੰਦਰ ਸਿੰਘ ਸਨੇਹ ਮਹਿੰਦਰ ਸਿੰਘ ਰਾਹੀ ਰਘਬੀਰ ਸਿੰਘ ਗਿੱਲ ਕੱਟੂ ਹਾਕਮ ਸਿੰਘ ਰੂੜੇਕੇ ਚਰਨੀ ਬੇਦਿਲ ਦਲਵਾਰ ਸਿੰਘ ਧਨੌਲਾ ਮੀਤ ਸਕਰੌਦੀ  ਚਰਨੀ ਬੇਦਿਲ ਮੱਖਣ ਸਿੰਘ ਧਨੇਰ ਚਰਨ  ਸਿੰਘ ਭਦੌੜ ਮਨਦੀਪ ਕੌਰ ਭਦੌੜ ਡਾ ਉਜਾਗਰ ਸਿੰਘ ਮਾਨ ਡਾ ਸੁਰਿੰਦਰ ਭੱਠਲ ਦਿਲਬਾਗ ਸਿੰਘ  ਰਿਉੰਦ ਕਲਾਂ ਗੁਲਾਬ ਸਿੰਘ ਰਿਉੰਦ ਕਲਾਂ ਚਤਿੰਦਰ ਸਿੰਘ ਰੁਪਾਲ ਅਤੇ ਮਨਜੀਤ ਸਿੰਘ ਸਾਗਰ ਨੇ ਆਪਣੀਆਂ ਕਵਿਤਾਵਾਂ ਤੇ ਗੀਤ ਪੇਸ਼ ਕੀਤੇ । ਸਭਾ ਵੱਲੋਂ ਡਾ ਗਗਨਦੀਪ ਸਿੰਘ ਅਤੇ ਅਜ਼ੀਜ਼ ਸਰੋਏ ਦਾ ਸਨਮਾਨ ਵੀ ਕੀਤਾ ਗਿਆ ।ਇਸ ਮੌਕੇ ਸੁਦਰਸਨੁ ਗੁਡੂ ਚਰਨ ਸਿੰਘ ਭੋਲਾ ਜੁਗਰਾਜ ਚੰਦ ਰਾਏਸਰ ਕਪਤਾਨ ਦਰਬਾਰਾ ਸਿੰਘ ਪੱਖੋਕੇ ਅਤੇ ਜਸਵਿੰਦਰ ਸਿੰਘ ਬਰਨਾਲਾ  ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਵੱਲੋਂ ਲੱਗਾ ਮੁਫ਼ਤ ਸ਼ੂਗਰ ਅਤੇ ਹਾਈਪ੍ਰੋਟੈਨਸ਼ਨ ਦਾ ਕੈਂਪ
Next articleਹਿਮਾਚਲ ਵਿਚ ਢਿੱਗਾਂ ਡਿੱਗਣ- ਬੱਦਲ ਫਟਣ ਦਾ ਮੀਟ ਖਾਣ ਨਾਲ ਕੋਈ ਸੰਬੰਧ ਨਹੀਂ – ਤਰਕਸ਼ੀਲ਼ ਸੁਸਾਇਟੀ