ਫਿਲੌਰ, ਗੋਰਾਇਆ, ਅੱਪਰਾ (ਜੱਸੀ)-ਅੱਜ ਪੀਸ ਐਬੰਸਡਰ ਸਲੀਮ ਸੁਲਤਾਨੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੋ ਬੀਤੇ ਦਿਨਾਂ ਤੋਂ ਇਜ਼ਰਾਈਲ ਅਤੇ ਹਮਾਸ ਦੇ ਦਰਮਿਆਨ ਜੋ ਮਨੁੱਖਤਾ ਵਿਰੋਧੀ ਜੰਗ ਚੱਲ ਰਹੀ ਹੈ, ਉਹ ਸਮੁੱਚੀ ਮਾਨਵਤਾ ਅਤੇ ਸੰਸਾਰ ਲਈ ਘਾਤਕ ਹੈ ਅਤੇ ਉਹ ਇਸ ਤੇ ਗਹਿਰੀ ਚਿੰਤਾ ਪ੍ਰਗਟਾਉਂਦੇ ਹਨ ਅਤੇ ਇਸਦੇ ਜਲਦ ਖਤਮ ਹੋਣ ਦੀ ਉਮੀਦ ਰੱਖਦੇ ਹਨ ਤੇ ਸੰਯੁਕਤ ਰਾਸ਼ਟਰ ਸੰਘ ਜੋ ਦੇਸ਼ ਆਪਣੇ ਆਪ ਨੂੰ ਦੁਨੀਆ ਦੀ ਤਾਕਤਾਂ ਦੱਸਦੇ ਹਨ ਉੱਨਾ ਨੂੰ ਅਪੀਲ ਕਰਦੇ ਹਨ ਕਿ ਉਹ ਇਸ ਜੰਗ ਨੂੰ ਜਲਦ ਤੋਂ ਜਲਦ ਖਤਮ ਕਰਵਾਉਣ ਵਿੱਚ ਅਹਿਮ ਭੁਮਿਕਾ ਨਿਭਾਉਣ, ਇਸਦੇ ਨਾਲ ਉਨ੍ਹਾਂ ਨੇ ਕਿਹਾ ਕਿ ਇਸ ਜੰਗ ਦਾ ਮੁੱਖ ਕਾਰਨ ਕਾਰਨ ਧਾਰਮਿਕ ਕੱਟੜਤਾ, ਨਫ਼ਰਤ ਅਤੇ ਅੱਤਿਆਚਾਰ ਵਾਲੀ ਮਾਨਸਿਕਤਾ ਹੈ, ਜਿਸ ਦੇ ਨਤੀਜੇ ਵਜੋਂ ਅੱਜ ਉਸ ਧਰਤੀ ਤੇ ਨਿਰਦੋਸ਼ ਅਤੇ ਮਾਸੂਮ ਲੋਕ ਮਰ ਰਹੇ ਹਨ ਅਤੇ ਲੋਕ ਘਰੋਂ ਬੇਘਰ ਹੋ ਰਹੇ ਹਨ ਜੋ ਸਮੁੱਚੇ ਸੰਸਾਰ ਦੇ ਸ਼ਾਤੀ, ਪਿਆਰ ਅਤੇ ਇਨਸਾਨੀਅਤ ਪਸੰਦ ਲੋਕਾਂ ਨੂੰ ਇਸ ਗੱਲ ਤੇ ਸੋਚਣ ਲਈ ਮਜਬੂਰ ਕਰਦਾ ਹੈ ਕਿ ਇਹੋ ਜਿਹੇ ਜੰਗਾਂ ਦੇ ਹਾਲਾਤ ਇਸ ਵਿੱਚ ਵਰਤੇ ਜਾਣ ਵਾਲੇ ਹਥਿਆਰ ਬਣਾਉਣ ਅਤੇ ਜੰਗ ਤੋਂ ਬਾਅਦ ਪੈਦਾ ਹੋਣ ਵਾਲੇ ਚਿੰਤਾਜਨਕ ਹਾਲਾਤਾਂ ਪਿੱਛੇ ਕਿਹੜੀਆ ਤਾਕਤਾਂ ਜ਼ਿੰਮੇਵਾਰ ਹਨ, ਨਾਲ ਉਨ੍ਹਾਂ ਕਿਹਾ ਕਿ ਨਿਰਦੋਸ਼ ਲੋਕਾਂ ਤੇ ਹਮਲਾ ਕਰਨ ਵਾਲਿਆਂ ਨੂੰ ਕਾਨੂੰਨ ਦੇ ਮੁਤਾਬਕ ਸਖ਼ਤ ਤੋਂ ਸਖਤ ਅਤੇ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ।
ਸਲੀਮ ਸੁਲਤਾਨੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly