HOME ਏਸ ਵਿਸਾਖੀ ‘ਤੇ

ਏਸ ਵਿਸਾਖੀ ‘ਤੇ

1

(ਸਮਾਜ ਵੀਕਲੀ)

ਆਓ ਰਲ ਮਿਲ ਲੋਕ ਜਗਾਈਏ ਏਸ ਵਿਸਾਖੀ ‘ਤੇ।
ਬਹੁਤਾ ਨਹੀਂ ਇੱਕ ਰੁੱਖ ਲਗਾਈਏ ਏਸ ਵਿਸਾਖੀ ‘ਤੇ।

ਭੰਗੜਾ ਪਾਈਏ ਹੱਸੀਏ ਗਾਈਏ ਏਸ ਵਿਸਾਖੀ ‘ਤੇ,
ਰੁੱਸੀਆਂ ਖੁਸ਼ੀਆਂ ਮੋੜ ਲਿਆਈਏ ਏਸ ਵਿਸਾਖੀ ‘ਤੇ।

ਨਫ਼ਰਤ ਦੇ ਜੋ ਥਾਂ ਥਾਂ ਕੰਡੇ ਖਿੱਲਰੇ ਹੋਏ ਨੇ,
ਕੱਠੇ ਕਰਕੇ ਸਾੜ ਮੁਕਾਈਏ ਏਸ ਵਿਸਾਖੀ ‘ਤੇ।

ਖ਼ੈਰ ‘ਚ ਮਿਲਿਆ ਜੀਵਨ ਵੀ ਬੇਅਰਥਾ ਹੁੰਦਾ ਹੈ,
ਮੇਹਨਤ ‘ਤੇ ਵਿਸ਼ਵਾਸ ਜਤਾਈਏ ਏਸ ਵਿਸਾਖੀ ‘ਤੇ।

ਕਰਿਆ ਹੈ ਕਮਜ਼ੋਰ ਅਸਾਂ ਨੂੰ ਵੰਡ ਪ੍ਰਨਾਲੀ ਨੇ,
ਇੱਕ ਮੁਠ ਹੋ ਜੈਕਾਰਾ ਲਾਈਏ ਏਸ ਵਿਸਾਖੀ ‘ਤੇ।

ਬਣਕੇ ਰਬੜ ਖਿਡੌਣਾ ਖੇਡੇ ਹਾਕਿਮ ਕੋਲੇ ਜੋ,
ਉਸਦੀ ਕੀ ਔਕਾਤ ਵਿਖਾਈਏ ਏਸ ਵਿਸਾਖੀ ‘ਤੇ।

ਦੁੱਖ ਸੁੱਖ ਵੇਲੇ ਇੱਕ ਦੂਜੇ ਦਾ ਸਾਥ ਨਿਭਾਵਾਂਗੇ ,
‘ਬੋਪਾਰਾਏ’ ਕਸਮਾਂ ਖਾਈਏ ਏਸ ਵਿਸਾਖੀ ‘ਤੇ।

ਭੁਪਿੰਦਰ ਸਿੰਘ ਬੋਪਾਰਾਏ
ਸੰਪਰਕ 97797-91442

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਂ ਪੇਂਟਿੰਗ ਬਣਾਈ
Next articleIPL 2023: Conway, Dube fifties; Desphande’s three-fer help CSK prevail over RCB in run-feast