HOME ਅੰਕਾਂ ਦਾ ਜਾਦੂ

ਅੰਕਾਂ ਦਾ ਜਾਦੂ

ਜਸਵੀਰ ਮੋਰੋਂ

(ਸਮਾਜ ਵੀਕਲੀ) 

ਆਮ ਬੰਦੇ ਦੇ,ਸਮਝ ਨਾ ਲੱਗੇ,
ਜੋ ਅੰਕੜ੍ਹਿਆਂ ਦਾ,ਜਾਦੂ-ਮੰਤਰ l

ਹੁਸਿ਼ਆਰੀ ਨਾਲ, ਖੇਡ ਖੇਡਦਾ,
ਇਹ ਸਾਡਾ,ਜੋ ਸਰਕਾਰੀ ਤੰਤਰ l

ਧੋਖਾ ਕਰ ਜਾਏ,ਅੱਖਾਂ ਦੇ ਸਾਹਵੇਂ,
ਬਜਟ,ਇਹਦੇ ਕੋਲ ਵੱਡਾ ਯੰਤਰl

ਜੋੜ,ਘਟਾਓ,ਭਾਗ,ਗੁਣਾ,ਕਰ,
ਮਨਮਰਜੀ਼ ਦੇ,ਕੱਢ ਦੇਣ ਅੰਤਰ l

ਖੜਕਾ ਕੇ ਦਿਖਾਵਣ,ਸਿੱਕੇ ਸਾਨੂੰ,
ਜੇਬ ‘ਚ ਜਾ ਕੇ,ਬਣ ਜਾਣ ਕੰਕਰl

ਮਸਲੇ ਛੱਡਣ,ਨਿੱਤ ਮਿਜਾ਼ਈਲਾਂ,
ਦੱਸ ਕਿੱਥੇ ਜਾ ਕੇ,ਪੱਟੀਏ ਬੰਕਰl

ਲੜ ਕੇ ਹੀ,ਮਸਲੇ ਹੱਲ ਹੋਣਗੇ,
ਨਹੀਂ ਹੋਣੇ,ਕੋਈ ਪੜ੍ਹ ਕੇ ਮੰਤਰl

ਜਸਵੀਰ ਮੋਰੋਂ,ਬਣਾ ਇੱਕ ਝੰਡਾ,
ਵੱਖਰੀ ਰਹੇ ਨਾ,ਕੋਈ ਵੀ ਕੰਤਰ l ਪੱਤਰਕਾਰ ਚਰਨਜੀਤ ਸੱਲ੍ਹਾਂ

Previous articleਕਾਂਗਰਸ ਬਾਬਾ ਸਾਹਿਬ ਨੂੰ ਕਿਵੇਂ ਦਿੰਦੀ ਸਨਮਾਨ, ਸਮਝਣ ਦੀ ਗੱਲ–ਰਣਵੀਰ ਬੱਬਰ ਸੂਬਾ ਸਕੱਤਰ।
Next articleਬਸਪਾ ਗੜ੍ਹਸ਼ੰਕਰ ਦੀ ਟੀਮ ਨੇ ਅੱਜ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ