ਗੜ੍ਹਸ਼ੰਕਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਅੱਜ ਮਿਤੀ 15-7-2025 ਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਪੁਤਲਾ ਫੂਕਣ ਦਾ ਮਕਸਦ ਮਿਤੀ 18-6-2025 ਨੂੰ ਡਾਕਟਰ ਅਵਤਾਰ ਸਿੰਘ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਅਗਵਾਈ ਵਿੱਚ ਬਹੁਜਨ ਸਮਾਜ ਪਾਰਟੀ ਵਲੋਂ “ਪੰਜਾਬ ਸੰਭਾਲੋ ਮੁਹਿੰਮ” ਦੇ ਤਹਿਤ ਇਹ ਮੰਗ ਕੀਤੀ ਸੀ ਕਿ ਬਾਬਾ ਅੰਬੇਡਕਰ ਦੇ ਬੁੱਤਾਂ ਦੀ ਜੋ ਬੇਅਦਬੀ ਕੀਤੀ ਜਾ ਰਹੀ ਹੈ, ਉਸ ਨੂੰ ਸਰਕਾਰ ਰੋਕੇ। ਪਿੰਡ ਨੂਰਪੁਰ ਜੱਟਾਂ ਹਲਕਾ ਗੜ੍ਹਸ਼ੰਕਰ ਵਿਖੇ ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਦੀ ਤਾਜਾ ਘਟਨਾ ਹੋਈ। ਬੁੱਤ ਕਿਸੇ ਵੀ ਨੇਤਾ ਦਾ ਹੋਵੇ ਉਸ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਸਰਕਾਰ ਬੁੱਤਾਂ ਦੀ ਸੁਰੱਖਿਆ ਦੇ ਪ੍ਰਬੰਧ ਕਰੇ। ਦੂਜੀ ਮੰਗ ਸੀ ਕਿ ਖੁਰਾਲਗੜ੍ਹ ਦੀ ਧਰਤੀ ਜਿਥੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਮੰਦਰ ਹਨ ਉਨ੍ਹਾਂ ਦੇ ਲਾਗੇ ਸ਼ਰਾਬ ਦੇ ਠੇਕੇ ਖੋਲ੍ਹੇ ਗਏ ਹਨ ਉਨ੍ਹਾਂ ਨੂੰ ਉੱਥੋਂ ਚੁੱਕਕੇ ਕਿਸੇ ਦੂਰ ਜਗ੍ਹਾ ਤੇ ਖੋਲ੍ਹੇ ਜਾਣ। ਤੀਜੀ ਮੰਗ ਸੀ ਕਿ ਲਾਅ ਅੈਂਡ ਆਰਡਰ ਬਿੱਲਕੁਲ ਨਿਪੁੰਨਸਕ ਹੋ ਗਿਆ, ਦਿਨ ਦਿਹਾੜੇ ਲੁੱਟਾਂ ਖੋਹਾਂ ਤੇ ਚੋਰੀਆਂ ਹੋ ਰਹੀਆਂ ਹਨ। ਪ੍ਰਸ਼ਾਸ਼ਨ ਦੀ ਕੋਈ ਪਕੜ ਨਹੀਂ। ਗੜ੍ਹਸ਼ੰਕਰ ਇੱਕ ਰਾਤ ਵਿੱਚ ਸੱਤ ਦੁਕਾਨਾਂ ਲੁੱਟ ਲਈਆਂ ਗਈਆਂ।ਬੀਬੀਆਂ ਦੇ ਖਾਤੇ ਵਿੱਚ ਇੱਕ ਹਜ਼ਾਰ ਅੱਜ ਤਾਈਂ ਨਹੀਂ ਪਾਇਆ। ਸਿਹਤ ਸਹੂਲਤਾਂ ਦਾ ਬੁਰਾ ਹਾਲ ਹੈ। ਗੜ੍ਹਸ਼ੰਕਰ ਸਬ ਡਵੀਜ਼ਨਲ ਹਸਪਤਾਲ ਵਿੱਚ ਡਾਕਟਰਾਂ ਦੀਆਂ ਗਿਆਰਾਂ ਪੋਸਟਾਂ ਵਿੱਚੋਂ ਤਿੰਨ ਭਰੀਆਂ ਹੋਈਆਂ ਹਨ। ਸਕੂਲਾਂ ਵਿੱਚ ਅਧਿਆਪਕ ਪੂਰੇ ਨਹੀਂ ਹਨ । ਇਸ ਲਈ ਸਰਕਾਰ ਨੂੰ ਚਲਦਾ ਕਰਨ ਲਈ ਅੱਜ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਅਰਥੀ ਫੂਕ ਮੁਜਾਹਰੇ ਨੂੰ ਸ਼੍ਰੀ ਰਣਵੀਰ ਬੱਬਰ ਸੂਬਾ ਸਕੱਤਰ ਅਤੇ ਸ਼੍ਰੀ ਹਰਦੇਵ ਗੁਲਮਾਰਗ ਜਿਲਾ ਸਕੱਤਰ ਬੀ. ਐਸ. ਪੀ. ਨੇ ਸੰਬੋਧਨ ਕੀਤਾ। ਇਸ ਅਰਥੀ ਫੂਕ ਮਜ਼ਾਹਰੇ ਨੂੰ ਜਿਹਨਾਂ ਸਾਥੀਆਂ ਨੇ ਸਫਲ ਕੀਤਾ ਉਹਨਾਂ ਵਿੱਚ ਸ਼੍ਰੀ ਕਸ਼ਮੀਰ ਸਿੰਘ ਸੈਕਟਰ ਪ੍ਰਧਾਨ ਗੜ੍ਹਸ਼ੰਕਰ,ਸ਼੍ਰੀ ਅੰਗਰੇਜ਼ ਸਿੰਘ ਸਕੱਤਰ,ਸ਼੍ਰੀ ਹਰਜਿੰਦਰ ਖਾਲਸਾ ਜਿਲਾ ਸਕੱਤਰ, ਸ਼੍ਰੀ ਪ੍ਰੇਮ ਚੰਦ ਸੈਕਟਰ ਪ੍ਰਧਾਨ ਬੋੜਾ, ਸ਼੍ਰੀ ਨਾਮਦੇਵ ਸੈਕਟਰ ਪ੍ਰਧਾਨ ਖਾਨਪੁਰ,ਸ਼੍ਰੀ ਹਰਜਿੰਦਰ ਸਿੰਘ ਖਾਨਪੁਰ ਬੂਥ ਪ੍ਰਧਾਨ ,ਸ੍ਰੀ ਸੁਖਵਿੰਦਰ ਸਿੰਘ ਸੈਕਟਰ ਪ੍ਰਧਾਨ ਡਘਾਮ, ਸ਼੍ਰੀ ਹਰਦੇਵ ਕੁਮਾਰ ਸੈਕਟਰ ਪ੍ਰਧਾਨ ਪਨਾਮ, ਗੜ੍ਹਸ਼ੰਕਰ ਤੋਂ ਸ਼੍ਰੀ ਸੰਤੋਖ ਸਿੰਘ ਪੀ ਏ ਪੀ ਚੋਂ ਰਿਟਾਇਰਡ ,ਸ਼੍ਰੀ ਸੰਤੋਖ ਸਿੰਘ ਫੌਜੀ, ਸ਼੍ਰੀ ਕਮਲ ਦੇਵ,ਸ਼੍ਰੀ ਹਰਭਜਨ, ਸ਼੍ਰੀ ਹਰਮੇਸ਼,ਸ਼੍ਰੀ ਮੱਖਣ ਸਿੰਘ, ਸ਼੍ਰੀ ਅਵਤਾਰ ਸਿੰਘ, ਸ਼੍ਰੀ ਹਰਦਿਆਲ ਸਿੰਘ, ਸ਼੍ਰੀ ਬੋਬੀ ਸਿੰਘ, ਸ਼੍ਰੀ ਰਜਿੰਦਰ ਸਿੰਘ, ਸ਼੍ਰੀ ਸਤਿੰਦਰ ਪੱਪੂ, ਸ਼੍ਰੀ ਨਰਿੰਦਰ ਸਮੁੰਦੜਾ,ਸ਼੍ਰੀ ਰਾਮਜਸ ਵਾਈਸ ਪ੍ਰਧਾਨ , ਸ਼੍ਰੀ ਬਲਵੀਰ ਬਸਿਆਲਾ, ਸ਼੍ਰੀ ਗਿਆਨ ਚੰਦ ਬਸਿਆਲਾ, ਸ਼੍ਰੀ ਬਲਵੀਰ ਚੰਦ ਮਹਿਤਾਬ ਪੁਰ ਜਨਰਲ ਸਕੱਤਰ ਸੈਕਟਰ ਬੋੜਾ,ਸ਼੍ਰੀ ਜਰਨੈਲ ਸਿੰਘ ਸਾਧੋਵਲ,ਸ਼੍ਰੀ ਕਾਕੂ ਬਡੇਸਰੋਂ , ਸ਼੍ਰੀ ਪਰਮਜੀਤ ਸਿੰਘ ਜੀਵਨਪੁਰ ਅਤੇ ਹੋਰ ਸਾਥੀਆਂ ਦੇ ਨਾਮ ਸ਼ਾਮਿਲ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



