ਰਸਾਲਾ ਮੇਰੀ ਨਜ਼ਰ ਵਿੱਚ
ਨਾਮ ਚਰਚਾ ਸੰਪਾਦਕ 1. ਡਾਕਟਰ ਸੁਖਦੇਵ ਸਿੰਘ ਸਿਰਸਾ
2. ਡਾਕਟਰ ਕੁਲਦੀਪ ਸਿੰਘ ਦੀਪ
ਅੰਕ – ਮਈ – ਅਗਸਤ 2025 ਚੋਮਾਸਿਕ ਕੀਮਤ 250/- ਰੁਪਏ
ਪ੍ਰਕਾਸ਼ਕ – ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ/ਸਪਤ੍ਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ।
ਤੇਜਿੰਦਰ ਚੰਡਿਹੋਕ

(ਸਮਾਜ ਵੀਕਲੀ) ਅੱਜਕਲ੍ਹ ਰਸਾਲਿਆਂ ਨੂੰ ਚਲਾਉਣਾ ਬਹੁਤ ਔਖਾ ਕੰਮ ਹੋ ਗਿਆ ਹੈ। ਉਸ ਦਾ ਇਕ ਕਾਰਨ ਤਾਂ ਮੈਗਜ਼ੀਨ ਪਾਠਕਾਂ ਦੀ ਘਾਟ ਜਾਪਦੀ ਹੈ ਕਿਉੰਕਿ ਕਿਸੇ ਵੀ ਰਸਾਲਾ ਵਿਕਰੇਤਾ ਨਾਲ ਗੱਲ ਕਰੀਏ ਤਾਂ ਆਖਦਾ ਹੈ ਕਿ ਮੈਗਜ਼ੀਨ ਦੇ ਪਾਠਕ ਨਹੀਂ ਹਨ ਜਿਸ ਪਿੱਛੇ ਇਹ ਕਾਰਨ ਵੀ ਨਜ਼ਰੀਂ ਪੈਂਦਾ ਹੈ ਕਿ ਜਿਆਦਾਤਰ ਰਸਾਲੇ ਡਿਜੀਟਲ ਹੋਣ ਲੱਗ ਪਏ ਹਨ ਅਤੇ ਰਹਿੰਦੀ ਖੁਹੰਦੀ ਕਸਰ ਸਾਡੇ ਮੋਬਾਈਲਾਂ ਨੇ ਪੂਰੀ ਕਰ ਦਿੱਤੀ ਹੈ। ਮੈਗਜ਼ੀਨ ਪ੍ਰਕਾਸ਼ਿਤ ਕਰਨ ਦਾ ਖਰਚਾ ਵੱਧ ਰਿਹਾ ਹੈ ਅਤੇ ਖਰੀਦਦਾਰ ਘੱਟ ਰਹੇ ਹਨ। ਇਸ ਨਾਲ ਜਿਹਨਾਂ ਪਾਠਕਾਂ ਨੂੰ ਡਿਜੀਟਲ ਤੌਰ ਤੇ ਪੜ੍ਹਨਾ ਨਹੀਂ ਆਉਂਦਾ ਜਾਂ ਹਾਰਡ ਬੁੱਕ ਪੜ੍ਹਨ ਦੇ ਇਛੁੱਕ ਹਨ, ਉਹਨਾਂ ਨੂੰ ਦਿੱਕਤ ਆ ਰਹੀ ਹੈ। ਫਿਰ ਵੀ ਕੁਝ ਕ ਰਸਾਲੇ ਪਾਠਕਾਂ ਤੱਕ ਪਹੁੰਚ ਰਹੇ ਹਨ।
ਹਥਲਾ ਰਸਾਲਾ ਚਰਚਾ ਕੌਮਾਂਤਰੀ ਵਾਚਨ ਤੇ ਪਤਾ ਲੱਗਾ ਕਿ ਇਹ ਰਸਾਲਾ ਕਰੀਬ 16 ਸਾਲ ਬਾਅਦ ਮੁੜ ਪਹਿਲੇ ਅੰਕ ਨਾਲ ਪਾਠਕਾਂ ਦੇ ਸਨਮੁੱਖ ਹੋ ਰਿਹਾ ਹੈ। ਜਿਹੜਾ ਬਹੁ ਰੰਗੀ ਸਮਗਰੀ ਨਾਲ ਲਬਰੇਜ਼ ਹੈ। ਜਿਵੇਂ ਕਹਾਣੀ, ਕਵਿਤਾ, ਮੁਲਾਕਾਤ, ਪ੍ਰਗਤੀਸ਼ੀਲ ਲੇਖਕ ਸੰਘ ਦੀਆਂ ਗਤੀਵਿਧੀਆਂ ਅਤੇ ਚੂੰਢੀਨਾਮਾ ਆਦਿ ਇਸ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ।ਮੈਗਜ਼ੀਨ ਵਿਚਲੀ ਸਮੱਗਰੀ ਦੀ ਗੱਲ ਕਰੀਏ ਤਾਂ ਇਸ ਵਿੱਚ ਮੁੱਢਲੇ ਲੇਖ ਡਾਕਟਰ ਸਵਰਾਜਬੀਰ ਸਿੰਘ ਦਾ ਚਾਰੇ ਕੂੰਟਾਂ ਢੂੰਡੀਆਂ ਵਿਚ ਵੰਡ ਦੀ ਅਕੱਥ ਕਥਾ, ਡਾਕਟਰ ਸੁਖਦੇਵ ਸਿੰਘ ਸਿਰਸਾ ਦਾ ਆਪਨੜੇ ਗਿਰੇਬਾਨ ਮੇਂ ਵਿਚ ਯੇ ਘਰ ਐਸਾ ਨਾ ਥਾ ਤੋਂ ਇਲਾਵਾ ਡਾਕਟਰ ਸੁਰਜੀਤ ਸਿੰਘ ਦਾ ਵਿਚਾਰਧਾਰਾਵਾਂ ਦੇ ਭੇੜ ਦਾ ਬਿਰਤਾਂਤ, ਨੀਤੂ ਅਰੋੜਾ ਦਾ ਪੰਜਾਬੀ ਸਮਾਜ ਵਿਚ ਨਾਰੀਵਾਦੀ ਹੋਣ ਦੇ ਅਰਥ – ਸੰਸੇ, ਸ਼ੰਕੇ ਅਤੇ ਸਵਾਲ ਅਤੇ ਡਾਕਟਰ ਕੁਲਦੀਪ ਸਿੰਘ ਦੀਪ ਹੁਰਾਂ ਦਾ ਸੁਨਹਿਰੀ ਪੈੜਾਂ ਕਾਲਮ ਵਿੱਚ ਡਾਕਟਰ ਪਾਲ ਕੌਰ ਦੀ ਪੁਸਤਕ ਬਾਰੇ ਜਾਣਕਾਰੀ ਵਧੀਆ ਲੱਗੀ।
ਕਵਿਤਾਵਾਂ ਵਿਚ ਅਰਤਿੰਦਰ ਸੰਧੂ, ਮੱਖਣ ਮਾਨ, ਵਾਹਿਦ, ਚਰਨਜੀਤ ਸਮਾਲਸਰ, ਗ਼ਜ਼ਲਾਂ ਵਿਚ ਜਗਵਿੰਦਰ ਜੋਧਾ, ਡਾਕਟਰ ਗੁਰਸੇਵਕ ਲੰਬੀ ਅਤੇ ਕਹਾਣੀਆਂ ਵਿਚ ਕਿਰਪਾਲ ਕਜਾਕ ਦੀ ਮਿੱਥਕ, ਗੁਰਮੀਤ ਕੜਿਆਲਵੀ ਦੀ ਪਤਝੜ ਵਧੀਆ ਲੱਗੇ।
ਚੌਥੀ ਰਾਮ ਯਾਦਵ ਦੀ ਤਰਸੇਮ ਵਲੋ ਕੀਤੀ ਅਨੁਵਾਦ ਮੁਲਾਕਾਤ, ਸਕਰੀਨ ਦੇ ਆਰ ਪਾਰ ਵਿਚ ਤਰਸੇਮ ਬਸਰ, ਪੰਜ ਪੁਸਤਕਾਂ ਬਾਰੇ ਨਵੀਂ ਦਸਤਕ ਜਿਹਨਾਂ ਵਿਚ ਜਿੰਦਰ ਦੀ ਸੰਪਾਦਿਤ ਪੁਸਤਕ ਡੰਗਰ ਬੋਲੀ, ਸੁਖਵਿੰਦਰ ਦਾ ਇਹ ਘਰ ਈਬੂ ਦਾ ਹੈ, ਸ਼ਾਮਲ ਹਨ। ਇਸ ਤੋਂ ਇਲਾਵਾ ਸੰਤੋਖ ਸਿੰਘ ਸੁੱਖੀ ਵਲੋਂ ਹਮ ਕਿਸੀ ਸੇ ਕਮ ਨਹੀਂ ਕਲਮ ਵਿੱਚ ਨਵੀਂ ਕਲਮ ਤਲਵਿੰਦਰ ਸ਼ੇਰਗਿੱਲ ਵਰਗੇ ਨਵੇਂ ਸ਼ਾਇਰਾਂ ਨੂੰ ਪੇਸ਼ ਕਰਨਾ ਸ਼ਲਾਘਾਯੋਗ ਹੈ।
ਇਸ ਰਸਾਲੇ ਵਿੱਚ ਜੇਕਰ ਅਨੁਵਾਦਿਤ ਕਹਾਣੀਆਂ, ਪੁਸਤਕ ਰਿਵਿਊ ਆਦਿ ਵੀ ਸ਼ਾਮਲ ਕੀਤੇ ਜਾਣ ਤਾਂ ਬਹੁਤ ਵਧੀਆ ਹੋਵੇਗਾ। ਰਸਾਲੇ ਦਿੱਖ, ਪ੍ਰਿੰਟ ਅਤੇ ਟਾਈਟਲ ਵਧੀਆ ਲੱਗਿਆ। ਸ਼ੁਭ ਕਾਮਨਾਵਾਂ ਨਾਲ ਖ਼ੁਸ਼ ਆਮਦੀਦ ਆਖਦਿਆਂ ਸਵਾਗਤ ਹੈ।
ਸਾਬਕਾ ਏ ਐਸ ਪੀ ਅਤੇ
ਪ੍ਰਧਾਨ, ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ।
ਸੰਪਰਕ : 95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



