HOME ਕਬੱਡੀ ਪ੍ਰਮੋਟਰ ਮੋਹਣਾ ਜੋਧਾਂ ਅਤੇ ਉਹਨਾਂ ਦੀ ਟੀਮ ਨੇ ਆਸਟਰੇਲੀਆ ਵੱਸਦੇ “ਗਰੇਵਾਲ...

ਕਬੱਡੀ ਪ੍ਰਮੋਟਰ ਮੋਹਣਾ ਜੋਧਾਂ ਅਤੇ ਉਹਨਾਂ ਦੀ ਟੀਮ ਨੇ ਆਸਟਰੇਲੀਆ ਵੱਸਦੇ “ਗਰੇਵਾਲ ਆਟਾ ਚੱਕੀ ਵਾਲੇ” ਕਮਲਜੀਤ ਮਨਸੂਰਾਂ ਦਾ ਸਿਆਟਲ ਵਿਖੇ ਕੀਤਾ ਵਿਸ਼ੇਸ਼ ਸਨਮਾਨ ।

2

  ਨਕੋਦਰ ਮਹਿਤਪੁਰ    (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ)ਪੱਤਰਕਾਰ 9592282333:-  ਸਿਆਟਲ ਤੋਂ ਵਿਸ਼ੇਸ਼ ਰਿਪੋਰਟ ਆਸਟਰੇਲੀਆ ਦੀ ਵਿਕਟੋਰੀਆ ਸਟੇਟ ਦੇ ਚਰਚਿਤ ਸਿਟੀ ਮਿਲਡੂਰਾ ਦੇ ਵਾਸੀ ਕਮਲਜੀਤ ਸਿੰਘ ਗਰੇਵਾਲ ਮਨਸੂਰਾ ਵਾਲੇ ਜੋ ਪੂਰੇ ਆਸਟਰੇਲੀਆ ਦੇ ਵਿੱਚ “ਗਰੇਵਾਲ ਆਟਾ ਚੱਕੀ ਵਾਲੇ ” ਵਜੋਂ ਮਕਬੂਲ ਹਨ। ਰੋਜ਼ ਦੀਆਂ ਖਾਣ ਪੀਣ ਦੀਆਂ ਵਸਤਾਂ ਤਿਆਰ ਕਰਨ ਵਿੱਚ ਗਰੇਵਾਲ ਭਰਾਵਾਂ ਦਾ ਪੂਰੇ ਆਸਟਰੇਲੀਆ ਵਿੱਚ ਕੋਈ ਸਾਨੀ ਨਹੀਂ ਹੈ । ਕਮਲਜੀਤ ਗਰੇਵਾਲ ਮਨਸੂਰਾ ਅੱਜ ਕੱਲ ਕਨੇਡਾ ਅਤੇ ਅਮਰੀਕਾ ਦੇ ਦੌਰੇ ਉੱਤੇ ਹਨ। ਕਮਲਜੀਤ ਸਿੰਘ ਮਨਸੂਰਾ ਵੱਲੋਂ ਖੇਡਾਂ ਦੇ ਖੇਤਰ ਵਿੱਚ, ਸਿੱਖਿਆ ਦੇ ਖੇਤਰ ਵਿੱਚ ਅਤੇ ਸਮਾਜ ਸੇਵੀ ਕੰਮਾਂ ਦੇ ਵਿੱਚ ਉਹਨਾਂ ਨੇ ਆਪਣਾ ਵਿਲੱਖਣ ਯੋਗਦਾਨ ਪਾਇਆ ਹੈ। ਸਮਾਜ ਪ੍ਰਤੀ ਉਹਨਾਂ ਦੀਆਂ ਸੇਵਾਵਾਂ ਦੀ ਕਦਰ ਕਰਦੇ ਅਮਰੀਕਾ ਦੇ ਚਰਚਿਤ ਕਬੱਡੀ ਪ੍ਰਮੋਟਰ , ਜਰਖੜ ਖੇਡਾਂ ਦੇ ਖੇਡ ਪ੍ਰਬੰਧਕ ਮਨਮੋਹਨ ਗਰੇਵਾਲ ਉਰਫ ਮੋਹਣਾ ਜੋਧਾਂ ਅਤੇ ਉਹਨਾਂ ਦੀ ਟੀਮ ਦੇ ਸਾਥੀਆਂ ਵੱਲੋਂ ਕਮਲਜੀਤ ਸਿੰਘ ਗਰੇਵਾਲ ਮਨਸੂਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਿਆਟਲ ਦੇ ਸਥਾਨਕ ਤੁਲਾਲਿਪ ਰਿਜ਼ੌਰਟ ਵਿਖੇ ਇਕ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸਾਦੇ ਸਮਾਗਮ ਦੌਰਾਨ ਦੇਸ਼ ਵਿਦੇਸ ਤੋਂ ਇਕੱਤਰ ਹੋਏ ਦੋਸਤਾਂ ਮਿੱਤਰਾਂ ਦੀ ਢਾਣੀ ਨੂੰ ਮਨਮੋਹਣ ਗਰੇਵਾਲ ਉਰਫ ਮੋਹਣਾ ਜੋਧਾਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਕਮਲਜੀਤ ਸਿੰਘ ਗਰੇਵਾਲ ਹੋਰਾਂ ਨੇ ਨਾ ਸਿਰਫ ਅਸਟਰੇਲੀਆ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ । ਸਗੋਂ ਉਹ ਲੁਧਿਆਣਾ ਜਿਲ੍ਹੇ ਦੀ ਵੀ ਇੱਕ ਜਾਣੀ ਪਹਿਚਾਣੀ ਹਸਤੀ ਹਨ। ਉਹਨਾਂ ਨੇ ਪਿੰਡ ਜੋਧਾਂ ਅਤੇ ਪਿੰਡ ਮਨਸੂਰਾਂ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ ਹੈ। ਸਾਡੀ ਗਰੇਵਾਲ ਬਿਰਾਦਰੀ ਦਾ ਉਹ ਇੱਕ ਵੱਡਾ ਮਾਣ ਹਨ। ਉਹਨਾਂ ਦੀਆਂ ਸਮਾਜ ਪ੍ਰਤੀ ਸਿੱਖਿਆ, ਖੇਡਾਂ ਪ੍ਰਤੀ ਦਿੱਤੀਆਂ ਸੇਵਾਵਾਂ ਨੂੰ ਦੇਖਦਿਆਂ ਅੱਜ ਸਿਆਟਲ ਵਿਖੇ ਉਹਨਾਂ ਨੂੰ “ਗਰੇਵਾਲਾ ਦਾ ਮਾਣ” ਵਜੋਂ ਸਨਮਾਨ ਦੇ ਕੇ ਸਨਮਾਨਿਤ ਕਰਕੇ ਮਾਣ ਮਹਿਸੂਸ ਕਰ ਰਹੇ ਹਾਂ। ਇਸ ਮੌਕੇ ਕਮਲਜੀਤ ਸਿੰਘ ਗਰੇਵਾਲ ਨੇ ਬੋਲਦਿਆਂ ਆਖਿਆ ਕਿ ਉਹਨਾਂ ਦੇ ਪਰਿਵਾਰ ਨੇ ਇੱਕ ਆਮ ਪਰਿਵਾਰ ਚੋਂ ਉੱਠ ਕੇ ਰੋਜੀ ਰੋਟੀ ਦੇ ਨਿਰਬਾਹ ਲਈ ਪਰਵਾਸ ਕੀਤਾ ਸੀ। ਪਰ ਪਰਮਾਤਮਾ ਦੀ ਕਿਰਪਾ ਨਾਲ ਅਤੇ ਉਹਨਾਂ ਦੀ ਅਣਥਕ ਮਿਹਨਤ ਨਾਲ ਆਸਟ੍ਰੇਲੀਆ ਵਿਖੇ ਮਿਲਡੂਰਾ ਸ਼ਹਿਰ ਵਿਖੇ ਆਮ ਰੋਜ਼ ਦੀਆਂ ਖਾਣ ਪੀਣ ਦੀਆਂ ਜ਼ਰੂਰੀ ਵਸਤਾਂ ਦੇ ਸ਼ੁਰੂ ਕੀਤੇ ਪ੍ਰੋਜੈਕਟ ਜਿਸਦੀ ਪਹਿਚਾਣ “ਗਰੇਵਾਲ ਆਟਾ ਚੱਕੀ ” ਵਜੋਂ ਵਿਕਸਤ ਹੋਈ, ਉਸਦੀ ਮੰਗ ਆਸਟਰੇਲੀਆ , ਨਿਊਜ਼ੀਲੈਂਡ ਆਦਿ ਮੁਲਕਾਂ ਤੋਂ ਬਾਹਰ ਤੱਕ ਹੈ। ਖੇਡਾਂ , ਸਿੱਖਿਆ ਅਤੇ ਸਮਾਜ ਦੀ ਸੇਵਾ ਕਰਨਾ ਉਹਨਾਂ ਦਾ ਇੱਕ ਇਸ਼ਟ ਹੈ । ਉਹ ਆਪਣੇ ਜਮਾਤੀ ਬਾਈ ਮੋਹਣਾ ਜੋਧਾਂ ਅਤੇ ਸਿਆਟਲ ਸਾਰੇ ਖੇਡ ਪ੍ਰਬੰਧਕਾਂ ਦੇ ਹਮੇਸ਼ਾ ਰਿਣੀ ਰਹਿਣਗੇ ਜਿਨਾਂ ਨੇ ਇੱਕ ਨਾ ਚੀਜ ਇਨਸਾਨ ਨੂੰ ਇਨਾ ਵੱਡਾ ਸਨਮਾਨ ਦਿੱਤਾ ਹੈ। ਇਸ ਮੌਕੇ ਖੇਡ ਪ੍ਰਮੋਟਰ ਮਨਜੀਤ ਸਿੰਘ ਚਾਹਲ ਕਣਕਵਾਲ ਨੇ ਆਖਿਆ ਖੇਡਾਂ ਅਤੇ ਸਭਿਆਚਾਰ ਨੂੰ ਪ੍ਰਮੋਟ ਕਰਨ ਵਿੱਚ ਸਿਆਟਲ ਵਾਸੀਆਂ ਦਾ ਅਹਿਮ ਯੋਗਦਾਨ ਰਿਹਾ ਹੈ। ਕਮਲਜੀਤ ਸਿੰਘ ਗਰੇਵਾਲ ਦਾ ਸਨਮਾਨ ਇੱਕ ਸਿਆਟਲ ਵੱਸਦੇ ਪਂਜਾਬੀ ਭਾਈਚਾਰੇ ਦਾ ਸਨਮਾਨ ਹੈ। ਇਸ ਮੌਕੇ ਕਮਲਜੀਤ ਸਿੰਘ ਗਰੇਵਾਲ ਨੇ ਸਿਆਟਲ ਦੇ ਖੇਡ ਪ੍ਰਬੰਧਕਾਂ ਨੂੰ ਅਗਲੇ ਵਰੇ ਮਿੱਲਡੂਰਾ ਵਿਸਾਖੀ ਖੇਡ ਮੇਲਾ ਅਤੇ ਸਿੱਖ ਖੇਡਾਂ ਮੈਲਬੌਰਨ 2026 ਤੇ ਅਪ੍ਰੈਲ ਮਹੀਨੇ ਆਉਣ ਦਾ ਸੱਦਾ ਪੱਤਰ ਵੀ ਦਿੱਤਾ। ਇਸ ਮੌਕੇ ਕਬੱਡੀ ਪ੍ਰਮੋਟਰ ਪੰਮਾ ਰਤਨਾ ਸਿਆਟਲ , ਅੰਗਰੇਜ਼ ਸਿੰਘ, ਹਰਜਿੰਦਰ ਸਿੰਘ ਸੇਖੋ, ਪਰਮਿੰਦਰ ਸਿੰਘ ਧਾਲੀਵਾਲ ਪੱਖੋਵਾਲ , ਖੁਸ਼ ਔਲਖ , ਰਮਨਦੀਪ ਸਿੰਘ ਬੋਪਾਰਾਏ , ਸੈਂਟੀ ਤੂਰ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰਿਕਵਰੀ ਮਾਮਲਿਆਂ ‘ਤੇ ਗੰਭੀਰਤਾ ਨਾਲ ਕੰਮ ਕਰਨ ਮਾਲ ਅਧਿਕਾਰੀ – ਆਸ਼ਿਕਾ ਜੈਨ
Next article“ਚਰਚਾ ਵਿੱਚ ਆਇਆ ਮੈਗਜ਼ੀਨ ਚਰਚਾ ਕੌਮਾਂਤਰੀ” – ਪੰਜਾਬੀ ਸਾਹਿਤਕ ਮੈਗਜ਼ੀਨ।