ਸੰਗਰੂਰ, (ਸਮਾਜ ਵੀਕਲੀ) (ਰਮੇਸ਼ਵਰ ਸਿੰਘ ) ਪੰਜਾਬੀ ਅੰਤਰਰਾਸ਼ਟਰੀ ਸਾਹਿਤਕ ਮੰਚ ‘ਸਾਂਝਾਂ ਪਿਆਰ ਦੀਆਂ’ ਵੱਲੋਂ ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦੇ ਸਹਿਯੋਗ ਨਾਲ 16 ਨਵੰਬਰ ਦਿਨ ਐਤਵਾਰ ਨੂੰ ਲੇਖਕ ਭਵਨ ਸੰਗਰੂਰ ਵਿਖੇ ਕੁਲਦੀਪ ਸਿੰਘ ਬੰਗੀ, ਬਲਵੰਤ ਚਿਰਾਗ, ਜੱਸ ਬਠਿੰਡਾ ਅਤੇ ਸੁਖਵਿੰਦਰ ਸਿੰਘ ਲੋਟੇ ਦੀ ਸਾਂਝੇ ਤੌਰ ‘ਤੇ ਪ੍ਰਧਾਨਗੀ ਹੇਠ ਸਾਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਗ਼ਜ਼ਲ ਸਮਰਾਟ ਪੁਰਸਕਾਰ ਤਰਸੇਮ ਨੂਰ ਨੂੰ ਦਿੱਤਾ ਗਿਆ ਅਤੇ ਮਨਜੀਤ ਬਠਿੰਡਾ, ਸੁਖਜੀਤ ਸਿੰਘ ਅਤੇ ਮਨਜੀਤ ਕੌਰ ਅੰਬਾਲਵੀ ਨੂੰ ਵਿਸ਼ੇਸ਼ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦੇ ਹੋਏ ਕੁਲਦੀਪ ਸਿੰਘ ਬੰਗੀ ਨੇ ਕਿਹਾ ਕਿ ਸਾਂਝਾਂ ਪਿਆਰ ਦੀਆਂ ਗਰੁੱਪ ਸਰਦਾਰ ਜਸਪਾਲ ਸੂਸ ਅਤੇ ਗੁਰਸ਼ਰਨ ਸਿੰਘ ਅਜੀਬ ਵੱਲੋਂ ਪਿਛਲੇ ਲੰਬੇ ਅਰਸੇ ਤੋਂ ਚਲਾਇਆ ਜਾ ਰਿਹਾ ਹੈ, ਜਿਸ ਦਾ ਖਰਚਾ ਉਹਨਾਂ ਦੁਆਰਾ ਸਾਂਝੇ ਤੌਰ ‘ਤੇ ਕੀਤਾ ਜਾਂਦਾ ਹੈ। ਇਸ ਗਰੁੱਪ ਨਾਲ ਵਿਸ਼ਵ ਦੇ ਕਈ ਮੁਲਕਾਂ ਦੇ ਸਾਹਿਤਕਾਰ ਜੁੜੇ ਹੋਏ ਹਨ। ਗਰੁੱਪ ਦੁਆਰਾ ਕਵੀਆਂ ਦੀਆਂ ਰਚਨਾਵਾਂ ਇਕੱਠੀਆਂ ਕਰਕੇ ਕਈ ਕਾਵਿ-ਸੰਗ੍ਰਹਿ ਛਾਪੇ ਜਾ ਚੁੱਕੇ ਹਨ। ਬਹੁਤ ਸਾਰੇ ਲੇਖਕਾਂ ਦੇ ਗੀਤ ਰਿਕਾਰਡ ਕਰਵਾਏ ਗਏ ਹਨ। ਹਰ ਸਾਲ ਪਾਰਦਰਸ਼ੀ ਤਰੀਕੇ ਨਾਲ ਚੋਣ ਕਰਕੇ ਸਨਮਾਨ ਦਿੱਤੇ ਜਾਂਦੇ ਹਨ। ਬਲਵੰਤ ਚਿਰਾਗ ਨੇ ਕਿਹਾ ਕਿ ਸਾਹਿਤਕਾਰਾਂ ਨੂੰ ਗਰੁੱਪ ਦੀਆਂ ਉਸਾਰੂ ਗਤੀਵਿਧੀਆਂ ਤੋਂ ਕਾਫ਼ੀ ਹੌਸਲਾ ਮਿਲਦਾ ਹੈ। ਜੱਸ ਬਠਿੰਡਾ ਨੇ ਸਰਦਾਰ ਜਸਪਾਲ ਸੂਸ, ਗੁਰਸ਼ਰਨ ਸਿੰਘ ਅਜੀਬ ਅਤੇ ਹੋਰ ਐਕਟਿਵ ਸਾਹਿਤਕਾਰਾਂ ‘ਤੇ ਲਿਖੀ ਆਪਣੀ ਰਚਨਾ ਸੁਣਾ ਕੇ ਸਾਰਿਆਂ ਦਾ ਦਿਲ ਮੋਹ ਲਿਆ। ਸੁਖਵਿੰਦਰ ਸਿੰਘ ਲੋਟੇ ਨੇ ਕਿਹਾ ਕਿ ਮੈਂ ਲੰਬੇ ਸਮੇਂ ਤੋਂ ਗਰੁੱਪ ਨਾਲ ਜੁੜਿਆ ਹੋਇਆ ਹਾਂ। ਮੈਨੂੰ ਸਾਹਿਤ ਤੇ ਕਲਾ ਦੇ ਖੇਤਰ ਵਿੱਚ ਗਰੁੱਪ ਨਾਲ ਜੁੜ ਕੇ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਹੈ। ਮਾਲਵਾ ਲਿਖਾਰੀ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਨੇ ਵੀ ਸਾਂਝਾਂ ਪਿਆਰ ਦੀਆਂ ਗਰੁੱਪ ਦੀ ਪ੍ਰਸੰਸਾ ਕੀਤੀ। ਗ਼ਜ਼ਲ ਸਮਰਾਟ ਤਰਸੇਮ ਨੂਰ ਨੇ ਆਪਣੀ ਸ਼ਾਇਰੀ ਨਾਲ ਸਰੋਤਿਆਂ ਦਾ ਦਿਲ ਜਿੱਤ ਲਿਆ। ਸਮਾਗਮ ਵਿੱਚ ਮਨਜੀਤ ਕੌਰ ਅੰਬਾਲਵੀ ਦਾ ਮਿੰਨੀ ਕਹਾਣੀ-ਸੰਗ੍ਰਹਿ ‘ਸਿੱਲ੍ਹੀਆਂ ਅੱਖਾਂ’ ਵੀ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਪਵਨ ਕੁਮਾਰ ਹੋਸ਼ੀ, ਮੀਤ ਗੁਰਮੀਤ ਸਿੰਘ, ਗੁਰਮੁਖ ਸਿੰਘ, ਕੁਲਦੀਪ ਸਿੰਘ ਬੰਗੀ, ਬਹਾਦਰ ਸਿੰਘ ਧੌਲਾ, ਤਰਸੇਮ ਨੂਰ, ਸੁਖਵਿੰਦਰ ਸਿੰਘ ਲੋਟੇ, ਬਲਵੰਤ ਚਿਰਾਗ, ਰਣਜੀਤ ਸਿੰਘ ਧੂਰੀ, ਮਨਜੀਤ ਬਠਿੰਡਾ, ਜੱਸ ਬਠਿੰਡਾ, ਕਰਨੈਲ ਸਿੰਘ ਬੀਂਬੜ, ਮਨਜੀਤ ਕੌਰ ਅੰਬਾਲਵੀ, ਸਤਵੰਤ ਕੌਰ, ਮਦਨ ਲਾਲ ਬੁੱਲੋਵਾਲ, ਮਾਸਟਰ ਬਲਦੇਵ ਸੈਣੀ, ਸੁਖਜੀਤ ਸਿੰਘ ਅੱਭੋਵਾਲ, ਜਗਜੀਤ ਸਿੰਘ ਲੱਡਾ, ਸੁਖਦੇਵ ਸਿੰਘ ਪੇਂਟਰ, ਬਲੀ ਬਲਜਿੰਦਰ ਈਲਵਾਲ, ਖੁਸ਼ਪ੍ਰੀਤ ਕੌਰ, ਸਰਬਜੀਤ ਸੰਗਰੂਰਵੀ, ਕਰਮ ਸਿੰਘ ਜ਼ਖ਼ਮੀ, ਸੋਢੀ ਸਾਹਿਬ, ਪਰਮਿੰਦਰ ਸਿੰਘ, ਹਰਵੀਰ ਸਿੰਘ, ਸ਼ਿਵ ਕੁਮਾਰ ਅੰਬਾਲਵੀ, ਰਾਜਦੀਪ ਸਿੰਘ, ਸੁਖਨਦੀਪ ਕੌਰ, ਰਜਿੰਦਰ ਸਿੰਘ ਰਾਜਨ, ਏਕਮਦੀਪ ਸਿੰਘ, ਮੂੰਗੀਆ, ਦੀਪ, ਅਮਰਜੀਤ ਸਿੰਘ, ਵਿਜੇ ਕੁਮਾਰ, ਰਾਮ ਸਿੰਘ, ਚਮਨ ਲਾਲ, ਗੁਰਪ੍ਰੀਤ ਸਿੰਘ, ਪ੍ਰਦੀਪ ਸਿੰਘ, ਰਮੇਸ਼ ਕੁਮਾਰ, ਤੇਲੂ ਰਾਮ, ਗੁੜੀਆ ਅਤੇ ਸਰੋਜ ਰਾਣੀ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਰੰਗ ਬੰਨ੍ਹਿਆ ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਨਿਭਾਈ। ਸਮਾਗਮ ਦੇ ਅਖੀਰ ਵਿੱਚ ਸੁਖਵਿੰਦਰ ਸਿੰਘ ਲੋਟੇ ਨੇ ਸਾਰਿਆਂ ਦਾ ਧੰਨਵਾਦ ਕੀਤਾ।