ਸ਼ੇਰ ਤੇ ਮੱਛਰ

Samaj-Weekly-a-Punjabi-English-Newspaper-in-the-UK
Samaj-Weekly-a-Punjabi-English-Newspaper-in-the-UK
(ਸਮਾਜ ਵੀਕਲੀ)
ਇੱਕ ਦਿਨ ਕੱਠੇ ਹੋ ਕੇ ਮੱਛਰ,
ਸ਼ੇਰ ਨੂੰ ਲੱਗੇ ਸਤਾਉਣ।
ਕੰਨਾਂ ਦੇ ਵਿੱਚ ਭੀ ਭੀ ਕਰਕੇ,
ਦਿੰਦੇ ਨਾ ਉਸ ਨੂੰ ਸੌਣ।
ਪਰੇਸ਼ਾਨ ਉਹਨਾਂ ਸ਼ੇਰ ਨੂੰ ਕੀਤਾ,
ਉੱਠ ਕਿਥੇ ਫਿਰ ਜਾਵੇ,
ਜੇ ਬੈਠੇ ਕਿਤੇ ਦੂਰ ਉਹ ਜਾ ਕੇ,
ਤਾਂ ਵੀ ਮੱਛਰ ਸਤਾਵੇ।
ਉਹ ਸੋਚੇ ਮੈਂ ਜੰਗਲ ਦਾ ਰਾਜਾ,
ਇਹ ਜੀਵ ਕੀ ਕਰਦੇ,
ਦਹਾੜ ਮਾਰਨ ਤੇ ਵੱਡੇ ਵੱਡੇ,
ਜਾਨਵਰ ਮੈਥੋਂ ਡਰਦੇ।
ਬੜਾ ਬੇਚੈਨ ਹੋਇਆ ਰਾਜਾ,
ਉੱਚੀ ਉੱਚੀ ਦਹਾੜੇ।
ਮੱਛਰਾਂ ਨੂੰ ਇਸ ਤਰਾਂ ਲੱਗਦਾ,
ਜਿਦਾਂ ਕੱਢਦਾ ਹੋਵੇ ਹਾੜੇ।
ਮੱਛਰ ਦਾ ਉੱਦੋਂ ਨਿਕਲੇ ਹਾਸਾ,
ਜਦ ਸੀ ਦੰਦੀ ਭਰਦਾ।
ਕਿੱਡਾ ਤਾਕਤਵਰ ਸ਼ੇਰ ਹੰਕਾਰੀ,
ਛੋਟੇ ਜੀਵ ਤੋਂ ਡਰਦਾ।
ਸ਼ੇਰ ਬਣ ਕਦੇ ਮਾਣ ਨਾ ਕਰੀਏ,
ਸਭ ਨਾਲ ਰਲ ਕੇ ਰਹੀਏ।
ਸਾਰੇ ਤਕੜੇ ਆਪਣੀ ਜਗ੍ਹਾ ਤੇ,
 ਮਾੜਾ ਕੀਹਨੂੰ ਕਹੀਏ।
ਬੱਚਿਓ ਇਹ ਸੀ ਮੱਛਰ ਸ਼ੇਰ ਦੀ,
ਛੋਟੀ ਜੇਹੀ ਕਹਾਣੀ,
ਜਦੋ ਸੁਣੋਗੇ ਉਦੋਂ ਹੀ ਨਵੀਂ ਹੈ,
ਕਦੇ ਨਾ ਹੋਵੇ ਪੁਰਾਣੀ।
ਪੱਤੋ, ਵਿੱਚ ਇੱਕ ,ਪੀਤਾ, ਰਹਿੰਦਾ,
ਕਵਿਤਾ ਨਵੀਆਂ ਲਿਖਦਾ।
ਸਾਇਕਲ ਵਰਕਸ ਬੱਸ ਅੱਡੇ ਨੇੜੇ,
ਪੱਕਾ ਟਿਕਾਣਾ ਜਿਸਦਾ।
ਹਰਪ੍ਰੀਤ ਪੱਤੋ ਪਿੰਡ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
Previous articleਸ਼ਬਦਾਂ ਦੀ ਪਰਵਾਜ਼
Next articleਚੰਨ ਤੇ ਧਰਤੀ