(ਸਮਾਜ ਵੀਕਲੀ)
ਮੁੜਕੇ ਨਾ ਆਈ ਵਤਨੋ
ਨੀਲੇ ਜਿਹੇ ਰੰਗ ਦੀ ਚਿੱਠੀ,
ਕਿਵੇ ਲਿਖਾਵਾਦੀ ਸੀ ਉਹ
ਖੌਰੇ ਕੀ ਪਾਉਂਦੀ ਸੀ ਉਹ
ਲਿਖਕੇ ਉਹ ਨਾਮ ਰੱਬ ਦਾ,
ਪੁੱਛਦੀ ਸੀ ਹਾਲ ਉਹ ਸਭ ਦਾ
ਲਗਦੀ ਸੀ ਸ਼ਹਿਦ ਤੋਂ ਮਿੱਠੀ,
ਮੁੜਕੇ ਨਾ ਆਈ ,
ਬੇਬੇ ਦੀ ਚਿੱਠੀ ,
ਨੀਲੇ ਜਿਹੇ ਰੰਗ ਦੀ ਚਿੱਠੀ,
ਦਿਖਿਆ ਨਹੀਂ ਕਦੇ ਟੱਲੀ ਵਜਾਉਂਦਾ,
ਓ ਡਾਕਿਆਂ,
ਸਾਈਕਲ ਤੇ ਆਉਂਦਾ,
ਓ ਡਾਕਿਆਂ,
ਖੁਸ਼ੀਆ, ਗ਼ਮੀਆਂ ਲੈਕੇ ਆਉਦਾ,
ਓ ਡਾਕਿਆਂ,
ਕਦੇ ਬਾਪੂ ਦੀ, ਕਦੇ ਭੈਣ ਦੀ, ਕਦੇ ਸੱਜਣਾ ਦੀ,
ਮੋਹ ਭਰੀ ਫੜਾਉਂਦਾ ਸੀ ਚਿੱਠੀ,
ਓ ਨੀਲੇ ਜਿਹੇ ਰੰਗ ਦੀ,
ਮੁੜਕੇ ਨਾ ਆਈ ਚਿੱਠੀ।
ਬੇਬੇ ਦੀ ਚਿੱਠੀ, ਉਹ ਪਿਆਰਾ ਦੀ ਚਿੱਠੀ,
ਚਿਰਾਂ ਤੋਂ ਪੜੀ ਨਾ ਲਿਖੀ ਮੈ ਚਿੱਠੀ,
ਚਿਰਾ ਤੋਂ ਮਿਲਦੀ ਸੀ ਭਾਵੇਂ,
ਪਰ ਮਾਖਿਓਂ ਸੀ ਮਿੱਠੀ,
ਮੁੜਕੇ ਨੀ ਮਿਲੀ,
ਓ ਮਾਂ ਦੀ ਚਿੱਠੀ,
ਓ ਸੱਜਣਾ ਦੀ ਚਿੱਠੀ,
ਨੀਲੇ ਜਿਹੇ ਰੰਗ ਦੀ
ਕੁਲਦੀਪ ਸਿੰਘ ਰਾਮਨਗਰ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly