(ਸਮਾਜ ਵੀਕਲੀ)
ਕੁਲ ਲੁਕਾਈ ਵਾਸਤੇ ਜੋ ਸਾਰੀ ਧਰਤੀ ਗਾ(ਹ) ਗਿਆ,
ਅੱਜ ਫਿਰ ਯਾਦ ਸਭ ਨੂੰ ਉਹ ਬਾਬਾ ਨਾਨਕ ਆ ਗਿਆ।
ਇਕ ਓੰਕਾਰ ਦਾ ਸੀ ਜਿੰਨੇ ਪਾਠ ਸਿਖਾਇਆ ਸਾਨੂੰ,
ਗੁਰੂ ਨਾਨਕ ਸੀ ਘਰ-ਘਰ ਨਵੀਂ ਲਹਿਰ ਚਲਾ ਗਿਆ।
ਨਿਰਭਉ ਤੇ ਨਿਰਵੈਰ ਦਾ ਰਾਹ ਦਿਖਾਇਆ ਐਸਾ ਕਿ,
ਨਫ਼ਰਤ ਦੀ ਅੱਗ ਨੂੰ ਸੀ ਉਹ ਦਿਲਾਂ ‘ਚੋਂ ਮਿਟਾ ਗਿਆ।
ਹਉਮੈ ਨੂੰ ਤਿਆਗ ਕੇ ਸਾਦਗੀ ਸਿਖਾਈ ਉਸਨੇ,
ਮਨ ਨੀਵਾਂ ਮੱਤ ਉੱਚੀ ਦਾ ਐਸਾ ਗੀਤ ਗਾ ਗਿਆ।
ਲੰਗਰ ਦੀ ਪਰਥਾ ਸਿਰਜ ਕੇ ਪਰਉਪਕਾਰ ਕੀਤਾ,
ਸਰਭ-ਸਾਂਝੀ ਵਾਲਤਾ ਦਾ ਉਹ ਪਾਠ ਪੜਾ ਗਿਆ।
ਗੁਰ-ਬਾਣੀ ਸਾਡੇ ਰਾਹਾਂ ਨੂੰ ਰੌਸ਼ਨ ਕਰ ਗਈ,
ਰੂਹ ਦੀ ਖੁਰਾਕ ਦੇ ਕੇ ਸਾਨੂੰ ਮੰਜ਼ਲ ਦਿਖਾ ਗਿਆ।
ਉਸ ਆਖਿਆ ਸੀ ਨਾ ਕੋਈ ਹਿੰਦੂ ਨਾ ਮੁਸਲਮਾਨ,
ਹੈ ਇੱਕ ਹੀ ਪ੍ਰਭ ਦਾ ਸਭ ਨੂਰ ਸਾਨੂੰ ਸਮਝਾ ਗਿਆ।
ਕਰਮ ਦੇ ਮੂਲ ਦਾ ਮਹੱਤਵ ਦੱਸਿਆ ਬਾਬੇ ਨੇ,
ਸਾਰੀ ਲੋਕਾਈ ਨੂੰ ਕਿਰਤ ਕਰਨੀ ਸਿਖਾ ਗਿਆ।
ਸਰਬੱਤ ਦੇ ਭਲੇ ਦੀ ਐਸੀ ਅਰਦਾਸ ਗੁੰਜਾਈ ਕਿ,
ਬਾਬਾ ਨਾਨਕ ਤਾਂ ਹਰ ਦਿਲ ‘ਚੋਂ ਵੈਰ ਮੁਕਾ ਗਿਆ।
ਡਾ. ਤੇਜਿੰਦਰ…