ਪੰਜਾਬ ਚ ਕਿਸੇ ਪਿੰਡ ਜਾਂ ਸ਼ਹਿਰ ਚ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿਆਂਗੇ-ਗਿੱਲ,ਮਸੀਤਾਂ,ਬਹਿਰਾਮਕੇ
ਕੋਟ ਈਸੇ ਖਾਂ -( ਸੁਖਵਿੰਦਰ ਸਿੰਘ ਖਿੰੰਡਾ ) ਮੋਗਾ ਜਿਲ੍ਹੇ ਦੇ ਕਸਬਾ ਕੋਟ ਈਸੇ ਖਾਂ ਦੇ ਕਿਸਾਨ ਕੁਲਵਿੰਦਰ ਸਿੰਘ ਦਾ ਪੁਰਾਣਾ ਮੀਟਰ ਸੜ ਜਾਣ ਕਰਕੇ ਬਿਜਲੀ ਮਹਿਕਮੇ ਨੇ ਨਵਾਂ ਚਿੱਪ ਵਾਲਾ ਮੀਟਰ ਲਗਾ ਦਿੱਤਾ ਸੀ ਜਿਸ ਦਾ ਵਿਰੋਧ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਸੁੱਖ ਗਿੱਲ ਤੋਤਾ ਸਿੰਘ ਵਾਲਾ ਜਿਲ੍ਹਾ ਪ੍ਰਧਾਨ ਯੂਥ ਵਿੰਗ ਅਤੇ ਕੌਮੀ ਜਨਰਲ ਸਕੱਤਰ ਪੰਜਾਬ,ਕਾਰਜ ਸਿੰਘ ਮਸੀਤਾਂ ਬਲਾਕ ਪ੍ਰਧਾਨ,ਹਰਬੰਸ ਸਿੰਘ ਬਹਿਰਾਮਕੇ ਜਨਰਲ ਸਕੱਤਰ ਜਿਲ੍ਹਾ,ਲਖਬੀਰ ਸਿੰਘ ਮਸੀਤਾਂ ਜਨਰਲ ਸਕੱਤਰ ਬਲਾਕ,ਗੁਰਪ੍ਰਤਾਪ ਸਿੰਘ ਚਿਰਾਗ ਸ਼ਾਹਵਾਲਾ ਕਿਸਾਨ ਆਗੂ ਨੇ ਕਿਹਾ ਕੇ ਪੂਰੇ ਪੰਜਾਬ ਚ ਚਿੱਪ ਵਾਲੇ ਮੀਟਰ ਕਿਸੇ ਹਾਲਤ ਚ ਨਹੀਂ ਲੱੱਗਣ ਦਿਆਂਗੇ,ਸੁੱਖ ਗਿੱਲ ਨੇ ਬੋਲਦਿਆਂ ਕਿਹਾ ਕੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਕਰਨਾ ਚਾਹੀਦਾ ਹੈ,ਉਹਨਾਂ ਕਿਹਾ ਕੇ ਅੱਜ ਕਿਸਾਨ ਕੁਲਵਿੰਦਰ ਸਿੰਘ ਕੋਟ ਈਸੇ ਖਾਂ ਦੇ ਘਰ ਜੋ ਚਿੱਪ ਵਾਲਾ ਮੀਟਰ ਲੱਗਿਆ ਸੀ ਉਸ ਨੂੰ ਉਤਾਰਕੇ ਐਸ ਡੀ ਓ ਕੋਟ ਈਸੇ ਖਾਂ ਦੇ ਸਪੁਰਦ ਕਰ ਦਿੱਤਾ ਗਿਆ ਹੈ ਉਹਨਾਂ ਕਿਹਾ ਕੇ ਅਸੀਂ ਪਹਿਲਾਂ ਹੀ ਬਿਜਲੀ ਮਹਿਕਮੇ ਦੇ ਧਿਆਨ ਵਿੱਚ ਲਿਆਦਾਂ ਸੀ ਕੇ ਚਿੱਪ ਵਾਲੇ ਮੀਟਰ ਨਾ ਲਗਾਏ ਜਾਣ ਉਸ ਦੇ ਬਾਵਯੂਦ ਵੀ ਇਹ ਮਿਟਰ ਲਗਾਇਆ ਗਿਆ ਇਸ ਲਈ ਬੀਕੇਯੂ ਪੰਜਾਬ ਦੇ ਆਗੂਆਂ ਨੇ ਇਹ ਮੀਟਰ ਪੁੱਟਿਆ ਹੈ ਇਸ ਮੌਕੇ ਤਲਵਿੰਦਰ ਗਿੱਲ,ਬਿੰਦਰ ਬਾਜੇਕੇ ਇਕਾਈ ਪ੍ਰਧਾਨ,ਮੰਨਾਂ ਬੱਡੂਵਾਲਾ ਇਕਾਈ ਪ੍ਰਧਾਨ,ਸੂਰਤ ਸਿੰਘ ਬਹਿਰਾਮਕੇ ਐਗਜੈਕਟਵਿ ਮੈਬਰ ਅਤੇ ਦਵਿੰਦਰ ਕੋਟ ਈਸੇ ਖਾਂ ਹਾਜਰ ਸਨl
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly