(ਸਮਾਜ ਵੀਕਲੀ)
ਝੂਠਾ ਲੀਡਰ, ਬਣਦਾ ਸੱਚਾ, ਵੇਖੋ ਕੀ-ਕੀ ਰੰਗ ਵਿਖਾਉਂਦਾ,
ਬੰਨ ਕੇ,ਨੀਲੀਆਂ,ਪੀਲੀਆਂ,ਪੱਗਾਂ, ਰੰਗ ਧਰਮ ਦਾ ਫਿਰੇ ਚੜਾਉਂਦਾ।
ਚੋਣ ਮਨੋਰਥ ਪੱਤਰ, ਦੇ ਵਿੱਚ,ਵਾਅਦਿਆਂ ਦੀ ਫਿਰੇ ਪੰਡ ਵਿਖਾਉਂਦਾ,
ਪੜ੍ਹੇ ਲਿਖੇ ਨਾ, ਧੱਕੇ ਚੜ੍ਹਦੇ , ਅਨਪੜ੍ਹਾਂ ਨੂੰ ਇਹ, ਰਗੜੇ ਲਾਉਂਦਾ।
ਆਟਾ-ਦਾਲ ਸਕੀਮਾਂ ਉਹੀ, ਹਰ ਕੋਈ, ਆਪਣਾ ਤੀਰ ਚਲਾਉਂਦਾ, ਧਰਮ,ਮਜਬ੍ਹ ਤੇ ਕਰੇ ਸਿਆਸਤ, ਜਿੱਤਣ ਲਈ ਹਰ ਦਾਅ ਇਹ ਲਗਾਉਂਦਾ।
ਜ਼ਿੰਨਾਂ ‘ਚੋਂ ਆਖੇ, ਮੁਸ਼ਕ! ਮਾਰਦੀ, ਵੋਟਾਂ ਲਈ ਆ ਜੱਫੀਆਂ ਪਾਉਂਦਾ ,
ਦੁੱਖ ‘ਚੁ ਜ਼ਿੰਨਾਂ ਕੋਲ ਨਾ ਖੜਦਾ, ਸੈਲਫੀਆਂ ਵਿੱਚ, ਫਿਰੇ ਪਿਆਰ ਜਿਤਾਉਂਦਾ।
ਵੇਖ ਜਵਾਨੀ, ਨਸ਼ਿਆਂ ਖਾ ਲਈ, ਇਸ ਤੇ ਵੀ ਫਿਰੇ ਵੋਟ ਬਣਾਉਂਦਾ,
ਦੂਸਰਿਆਂ ਤੇ, ਲਾ-ਲਾ, ਦੂਸ਼ਣ ,ਆਪਣਾ ਫਿਰਦਾ, ਅਕਸ਼ ਬਚਾਉਂਦਾ।
ਚਿੱਟੇ, ਭਗਵੇਂ, ਪਾ ਕੇ ਕੱਪੜੇ, ਵੇਖੋ, ਕੀ-ਕੀ ਢੌਂਗ ਰਚਾਉਂਦਾ,
ਮੰਦਰ,ਮਸਜਿਦ, ਡੇਰੇ, ਜਾ ਕੇ, ਧਰਮੀ ਹੋ-ਹੋ ਫਿਰੇ ਵਿਖਾਉਂਦਾ।
ਪੜ੍ਹੇ ਲਿਖੇ ਜਦੋਂ, ਘੇਰਨ ਸੱਥ ਵਿੱਚ, ਡਾਂਗ ਦੇ ਜ਼ੋਰ ਤੇ ਚੁੱਪ ਕਰਾਉਂਦਾ,
ਕੀ ਪਾਰਟੀ ਬਦਲ, ਅਸੂਲ ਵੀ ਬਦਲੇ ? ਉੱਤਰ ਦੇ ਵਿੱਚ ਮਸਕੇ ਲਾਉਂਦਾ।
ਗੱਲ-ਗੱਲ ਉੱਤੇ, ਜੀ-ਜੀ ਕਰਦਾ, ਅੱਗੇ ਹੋ-ਹੋ ਫ਼ਤਿਹ ਬੁਲਾਉਂਦਾ, ਇੱਕਾ-ਦੁੱਕਾ, ਕੰਮ ਜੋ ਕੀਤੇ ,ਥਾਂ-ਥਾਂ ਉੱਤੇ, ਫਿਰੇ ਗਿਣਾਉਂਦਾ।
ਸਾਡੇ ਕੋਲੋਂ ਲੈ ਕੇ, ਪਾਵਰਾਂ, ਧਰਨਿਆਂ ਤੇ ਫਿਰੇ, ਡਾਂਗ ਵਰਾਉਂਦਾ, ਇੱਕ ਵਾਰੀ ਇਹ ,ਜਿੱਤ ਜਾਂਦਾ ਜਦੋਂ ,ਸਾਲਾਂ ਬੱਧੀ ਪਿੰਡ ਨਹੀਂ ਆਉਂਦਾ।
ਸੰਦੀਪ ਲੀਡਰ ਇਹ, ਚਤਰ ਬੜਾ ਹੈ, ਵੱਡੇ-ਵੱਡੇ ਜਾਲ਼ ਵਿਛਾਉਂਦਾ,
ਮਾੜਿਆਂ ਤੋਂ ਇਹ ਹਰ, ਨਹੀਂ ਹੁੰਦਾ ,ਵੱਡਿਆਂ ਨਾ ਫਿਰੇ ਹੱਥ ਮਿਲਾਉਂਦਾ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly