(ਸਮਾਜ ਵੀਕਲੀ)
ਚੱਲੀ ਜੇ ਸਹੇਲੀਏ ਨੀ ਸ਼ਹਿਰ ਸੰਗਰੂਰ ਤੂੰ
ਮੇਰਾ ਇਹ ਸੁਨੇਹਾ ਜਾਕੇ ਦੇ ਦਈਂ ਜ਼ਰੂਰ ਤੂੰ
ਕਿਵੇਂ ਬੀਤੇ ਉਹਦੇ ਬਿਨਾ ਐਨੇ ਸਾਲ ਪੁੱਛ ਜੇ
ਆਖੀਂ ਉਹਨੂੰ ਆ ਕੇ ਕਿਤੇ ਹਾਲ ਚਾਲ ਪੁੱਛ ਜੇ
ਦੱਸਣਾ ਮੈਂ ਚਾਹੁੰਦੀ ਹੋਈਆਂ ਕੀ ਮਜ਼ਬੂਰੀਆਂ
ਜਿਹੜੀ ਗੱਲੋਂ ਪਾ ਲਈਆਂ ਓਸ ਕੋਲੋਂ ਦੂਰੀਆਂ
ਭੁੱਲ ਨਾ ਹੈ ਜਾਵੇ ਕਿਤੇ, ਖਿਆਲ ਨਾਲ ਪੁੱਛ ਜੇ
ਆਖੀਂ ਉਹਨੂੰ …….
ਕਹਿ ਦਈਂ ਉਹਨੂੰ ਹੁਣ ਮੇਰਾ ਨਾਂ ਲੈਣੋਂ ਹੱਟ ਜੇ
ਜਿੱਥੇ ਜਿੱਥੇ ਮਿਲਦੇ ਸੀ ਓੱਥੇ ਜਾਣੋਂ ਹੱਟ ਜੇ
ਬੀਤੇ ਹੋਏ ਕਲ੍ਹ ਦੀ ਉਹ ਮੜ੍ਹੀ ਬਾਲ ਪੁੱਛ ਜੇ
ਆਖੀਂ ਉਹਨੂੰ…….
ਧੀ ਪੁੱਤ ਉਹਦੇ ਵੀ ਉਡਾਰ ਹੋ ਗਏ ਹੋਣੇ ਐ,
ਉਹਦੇ ਵਾਂਗ ਸੋਹਣੇ ਸਚਿਆਰ ਹੋ ਗਏ ਹੋਣੇ ਐ,
ਮੇਰੀ ਵੀ ਉਹ ਜਿੰਦਗੀ ਦੀ ਸੁਰ ਤਾਲ ਪੁੱਛ ਜੇ।
ਆਖੀਂ ਉਹਨੂੰ ਆ ਕੇ…….
ਪਿੰਡ ਉਹਦਾ ‘ਸੋਹੀਆਂ’ ਰਹੇ ਜੁੱਗ ਜੁੱਗ ਵੱਸਦਾ
ਆਖਰੀ ਤਮੰਨਾ ਰਹੇ ‘ਬੋਪਾਰਾਏ’ ਹੱਸਦਾ
ਹੋਣੇ ਉਹਦੇ ਵੀ ਜੋ ਚਿੱਤ ‘ਚ ਸਵਾਲ ਪੁੱਛ ਜੇ
ਆਖੀਂ ਉਹਨੂੰ ਆ ਕੇ ਕਿਤੇ ਹਾਲ ਚਾਲ ਪੁੱਛ ਜੇ
ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ. 97797-91442
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly