ਸਾਲ ਦੇ ਆਖ਼ਰੀ ਦਿਨ ਬਹੁਤ ਤਕਲੀਫ ਦਿੰਦੇ ਹਨ

ਦਿਲਪ੍ਰੀਤ ਕੌਰ ਗੁਰੀ
ਦਿਲਪ੍ਰੀਤ ਕੌਰ ਗੁਰੀ
(ਸਮਾਜ ਵੀਕਲੀ) 2021 ਦੇ ਆਖ਼ਰੀ ਦਿਨਾਂ ‘ਚ ਦਿਲ ਨੂੰ ਖ਼ੋਹ ਜਿਹੀ ਪੈਂਦੀ ਸੀ, ਕਿ ਕੁੱਝ ਬੁਰਾ ਹੋਣ ਵਾਲਾ, ਮੈਂ 2022 ਨੂੰ ਕਹਿ ਰਹੀ ਸੀ, “ਬਾਈ ਬਣ ਕੇ ਚੰਗਾ ਚੜ੍ਹੀ”।  2022 ਨਵੇਂ ਸਾਲ ਤੇ ਵਧਾਈ ਦੇਣ ਨਾਲੋਂ ਦੁਆਵਾਂ ਜਿਆਦਾ ਕਰ  ਰਹੀ ਸੀ। ਮਾਂ ਨੇਂ ਨਵੇਂ ਸਾਲ ਦੀ ਵਧਾਈ ਦਿੱਤੀ, ਦੁਆਵਾਂ ਦਿਤੀਆਂ ਤੇ 3ਜਨਵਰੀ ਨੂੰ ਉਹ ਦੁਨੀਆਂ ਛੱਡ ਗਈ। ਸਾਲ ਦੇ ਆਖ਼ਰੀ ਦੋ ਦਿਨ ਅੱਜ ਵੀ ਓਹੀ ਖ਼ੋਹ ਪੈਂਦੀ ਹੈ। ਅੱਜ ਵੀ ਦੁਆਵਾਂ ਕਰਦੀ ਹਾਂ, ਕਿਸੇ ਦਾ ਆਪਣਾ ਨਾ ਵਿਛੜੇ, ਹੋਰ ਦੁੱਖ -ਸੁੱਖ ਚੱਲਦੇ ਰਹਿੰਦੇ ਹਨ।  ਜ਼ਿੰਦਗੀ ਚੱਲ ਰਹੀ ਹੈ, ਬਹੁਤ ਕੁਝ ਹਾਸਿਲ ਕਰ ਲਿਆ ਪਰ ਮਾਂ ਨਹੀਂ ਜਿਸ ਨੂੰ ਖੁਸ਼ ਹੋ ਕੇ ਦੱਸਾਂ। ਤਰੱਕੀਆਂ ਵੀ ਖੁਸ਼ੀ ਨਹੀਂ ਦਿੰਦੀਆਂ ਜਦੋ ਅੰਦਰ ਪੀੜ੍ਹ ਹੋਵੇ। ਮੈਂ ਸਭ ਕੁਝ ਹਾਸਿਲ ਕਰ ਲੈਣਾ, ਬਸ ਇੱਕ ਤੂੰ ਹੀ ਮਿਲਣਾ ਨਹੀਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰੱਬ, ਧੂਫਾਂ ਅਤੇ ਟੱਲ
Next articleਅਧਿਆਪਕ ਦੀ ਕਸੌਟੀ ਤੇ ਖਰਾ ਉੱਤਰਨ ਵਾਲਾ ਬਲਬੀਰ ਚੰਦ – ਲੌਂਗੋਵਾਲ ।