HOME ਜੋ ਜਮੀਨ ਸਰਕਾਰੀ ਹੈ ਬੋ ਜਮੀਨ ਹਮਾਰੀ ਹੈ ਬਸਪਾ ਦਾ ਅੰਦੋਲਨ–ਅਵਤਾਰ ਸਿੰਘ...

ਜੋ ਜਮੀਨ ਸਰਕਾਰੀ ਹੈ ਬੋ ਜਮੀਨ ਹਮਾਰੀ ਹੈ ਬਸਪਾ ਦਾ ਅੰਦੋਲਨ–ਅਵਤਾਰ ਸਿੰਘ ਕਰੀਮਪੁਰੀ

4
ਅਵਤਾਰ ਸਿੰਘ ਕਰੀਮਪੁਰੀ

 ਜਲੰਧਰ    (ਸਮਾਜ ਵੀਕਲੀ)    ( ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਪੰਜਾਬ ਸਰਕਾਰ ਵੱਲੋਂ ਸੰਗਰੂਰ ਵਿੱਚ ਜਮੀਨ ਪ੍ਰਾਪਤੀ ਲਈ ਲੜ ਰਹੇ ਬੇਜਮੀਨੇ ਲੋਕਾਂ ਤੇ ਸਰਕਾਰੀ ਜਬਰ ਦੀ ਨਿੰਦਾ ਸਰਕਾਰ ਵੱਲੋਂ ਕੀਤੇ ਗਿਰਫਤਾਰ ਬੇਗੁਨਾਹਾਂ ਨੂੰ ਤੁਰੰਤ ਰਿਹਾ ਕਰਨ ਲਈ ਕਿਹਾ ਅਤੇ ਸਰਕਾਰੀ ਜਮੀਨ ਤੁਰੰਤ ਬੇਜਮੀਨੇ ਲੋਕਾਂ ਚ ਵੰਡਣ ਲਈ ਸਰਕਾਰ ਆਪਣੀ ਸਮੰਤਵਾਦੀ ਅਤੇ ਜਾਬਰ ਮਾਨਸਿਕਤਾ ਛੱਡ ਕੇ ਅੱਗੇ ਵਧੇ, ਬਸਪਾ ਇਸ ਸਰਕਾਰੀ ਜਬਰ ਨੂੰ ਚੁੱਪ ਚਾਪ ਬਰਦਾਸ਼ਤ ਨਹੀਂ ਕਰੇਗੀ ਜਰੂਰਤ ਪੈਣ ਤੇ ਸੰਗਰੂਰ ਪਹੁੰਚ ਕੇ ਦਿੱਤਾ ਜਾ ਸਕਦਾ ਹੈ ਦਖਲ,ਪੰਜਾਬੀਆਂ ਨੂੰ ਬਸਪਾ ਨਾਲ ਜੁੜਨ ਦਾ ਸੱਦਾ ਭੈਣ ਕੁਮਾਰੀ ਮਾਇਆਵਤੀ ਜੀ ਮੁੱਖ ਮੰਤਰੀ ਉੱਤਰ ਪ੍ਰਦੇਸ਼ ਜੀ ਨੇ ਜਿਸ ਤਰ੍ਹਾਂ ਬੇਜਮੀਨਿਆਂ ਨੂੰ ਲੱਖਾਂ ਏਕੜ ਜਮੀਨ ਮੁਫਤ ਦਿੱਤੀ ਸੀ ਪੰਜਾਬ ਚ ਵੀ ਬਸਪਾ ਸਰਕਾਰ ਬਣਾ ਕੇ ਬੇਜਮੀਨਿਆਂ ਨੂੰ ਸਰਕਾਰੀ ਜਮੀਨਾਂ ਵੰਡੀਆ ਜਾਣਗੀਆਂ ਇਹ ਗੱਲਬਾਤ ਕਰਦਿਆਂ ਸ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਕੀਤੀ ਹੈ ਉਨ੍ਹਾਂ ਆਪ ਸਰਕਾਰ ਦੀ ਮਜ਼ਦੂਰਾਂ ਨੂੰ ਗ੍ਰਿਫਤਾਰ ਕਰਕੇ ਬਹੁਤ ਮਾੜਾ ਕੰਮ ਕੀਤਾ ਹੈ ਉਨ੍ਹਾਂ ਸਮੂਹ ਪੰਜਾਬੀਆਂ ਨੂੰ ਇਸ ਵਾਰ ਬਸਪਾ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਵੇਂ ਕਾਨੂੰਨ ਗ੍ਰੈਜੂਏਟ ਹੁਣ ਸਿੱਧੇ ਜੱਜ ਨਹੀਂ ਬਣ ਸਕਣਗੇ, ਸੁਪਰੀਮ ਕੋਰਟ ਨੇ ਦਿੱਤਾ ਵੱਡਾ ਫੈਸਲਾ
Next articleਪਿੰਡਾਂ ਦੀ ਤਰੱਕੀ, ਆਧੁਨਿਕਤਾ ਅਤੇ ਵਾਤਾਵਰਣ ਸੁਰੱਖਿਆ ਵੱਲ ਲਗਾਤਾਰ ਯਤਨਸ਼ੀਲ:- ਡਿਪਟੀ ਸਪੀਕਰ