(ਸਮਾਜ ਵੀਕਲੀ)
ਇਹ ਮਨ ਬੇਗਾਨਾ ਧੰਨ ਉੱਠ-ਉੱਠ ਭੱਜਦਾ
ਕਦੀ ਬਣੇ ਚੰਨ ਕਦੇ ਸੂਰਜ ਵਾਂਗ ਮਘਦਾ
ਆਖੇ ਨਾ ਲੱਗਦਾ…
ਪਰਾਂ ਬਿਨ ਉੱਡੇ, ਹਾਂ ਵਾਕਫ਼ ਰਗ-ਰਗ ਦਾ
ਬਣ ਕੇ ਆਪਣਾ ਹਰ ਕੋਈ ਇਸਨੂੰ ਠੱਗਦਾ
ਆਖੇ ਨਾ ਲੱਗਦਾ…
ਬੇਕਦਰਿਆਂ ਲਈ ਸੜੇ ਹੋ ਕੇ ਭਾਂਬੜ ਅੱਗ ਦਾ
ਰਾਖ ਹੋ ਰਿਹਾ ਪਰ ਦਗ-ਦਗ ਫਿਰੇ ਦਗਦਾ
ਆਖੇ ਨਾ ਲੱਗਦਾ…
ਉੱਚੀਆਂ ਛੱਲਾਂ ਹੇਠਾਂ ਚੁੱਪ ਦਾ ਨੀਰ ਵੀ ਵਗਦਾ
ਬੇ-ਆਸਾ ਹੈ ਪਰ ਆਸ ਦਾ ਦੀਪ ਵੀ ਜਗਦਾ
ਆਖੇ ਨਾ ਲੱਗਦਾ…
(ਮਨਜੀਤ ਸਿੰਘ ਬੱਧਣ 9417635053)



