HOME ਕਾਮਾਗਾਟਾਮਾਰੂ ਜਹਾਜ਼ ਦੀ ਘਟਨਾ 

ਕਾਮਾਗਾਟਾਮਾਰੂ ਜਹਾਜ਼ ਦੀ ਘਟਨਾ 

   (ਸਮਾਜ ਵੀਕਲੀ)   *ਕਾਮਾਗਾਟਾ ਮਾਰੂ ਜਹਾਜ਼* : ਆਜ਼ਾਦੀ ਦੇ ਇਤਿਹਾਸ ਵਿੱਚ ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਬਹੁਤ ਅਹਿਮੀਅਤ ਰੱਖਦੀ ਹੈ।ਕੈਨੇਡਾ ਵਿੱਚ ਪੰਜਾਬੀ ਹਿੰਦੀਆਂ ਦੀ ਵੱਧਦੀ ਗਿਣਤੀ ਨੂੰ ਰੋਕਣ ਲਈ ਉਥੋਂ ਦੀ ਸਰਕਾਰ ਨੇ 9-5-1907 ਨੂੰ ਐਲਾਨ ਕੀਤਾ ਕਿ ਕਨੈਡਾ ਵਿੱਚ ਉਹੋ ਹੀ ਦਾਖਲ ਹੋਵੇਗਾ ਜੋ ਭਾਰਤ ਤੋਂ ਸਿੱਧੀ ਟਿਕਟ ਅਤੇ 200 ਡਾਲਰ (600 ਰੁਪਏ) ਲੈ ਕੇ ਆਵੇਗਾ।ਉਹ ਜਾਣਦੇ ਸਨ ਕਿ ਭਾਰਤ ਤੋਂ ਕੋਈ ਸਿੱਧਾ ਜਹਾਜ਼ ਕਨੈਡਾ ਨਹੀਂ ਆਉਂਦਾ,ਬਾਬਾ ਗੁਰਦਿੱਤ ਸਿੰਘ ਜੋ ਸਰਹਾਲੀ (ਜਿਲਾ ਤਰਨ ਤਾਰਨ) ਦੇ ਸਨ ਉਸ ਸਮੇਂ ਮਲੇਸ਼ੀਆ ਵਿੱਚ ਵਪਾਰ ਦਾ ਕੰਮ ਕਰਦੇ ਸਨ ਉਨਾਂ ਨੇ ਜਪਾਨੀ ਕੰਪਨੀ ਕੋਲੋਂ 19 ਮਾਰਚ 1914 ਨੂੰ ਐਸ ਐਸ ਕਾਮਾਗਾਟਾ ਮਾਰੂ ਜਹਾਜ ਛੇ ਮਹੀਨੇ ਲਈ 11000 ਡਾਲਰ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਪਟੇ ਤੇ ਲੈ ਕੇ 500 ਯਾਤਰੀਆਂ ਸਮੇਤ ਕੋਲਾ ਲੱਦ ਕੇ ਵਪਾਰ ਕਰਨ ਲਈ ਤੁਰਨ ਲੱਗੇ ਤਾਂ ਸਰਕਾਰ ਨੇ ਬਾਬਾ ਜੀ ਨੂੰ ਝੂਠੇ ਕੇਸ ‘ਚ 25-3- 1914 ਨੂੰ ਗਿਰਫਤਾਰ ਕਰ ਲਿਆ ਇਸ ਸਮੇਂ ਪੈਦਾ ਹੋਈ ਹਫੜਾ ਦਫੜੀ ਕਰਕੇ ਬਹੁਤੇ ਮੁਸਾਫਰ ਖਿਸਕ ਗਏ ਅਤੇ ਸਿਰਫ 135 ਮੁਸਾਫਰ ਰਹਿ ਗਏ।ਦੁਬਾਰਾ ਗਵਰਨਰ ਦੀ ਮਨਜੂਰੀ ਮਿਲਣ ਤੇ ਜਹਾਜ਼ ਵੱਖ ਵੱਖ ਬੰਦਰਗਾਹਾਂ ਤੋਂ ਕੁਲ 376 ਯਾਤਰੀ ਲੈ ਕੇ 4-4-1914 ਨੂੰ ਕਨੈਡਾ ਲਈ ਰਵਾਨਾ ਹੋਇਆ।17 ਅਪ੍ਰੈਲ ਨੂੰ ਖਾਲਸਾ ਦੀਵਾਨ ਸ਼ੰਘਾਈ ਦੀ ਮੀਟਿੰਗ ਵਿੱਚ ਭਾਰਤ ਦੇ ਵਾਇਸਰਾਏ ਨੂੰ ਬੇਨਤੀ ਕੀਤੀ ਗਈ ਕਿ ਕਾਮਾਗਾਟਾ ਮਾਰੂ ਜਹਾਜ ਦੇ ਮੁਸਾਫਰਾਂ ਨੂੰ ਉਤਰਨ ਦੀ ਆਗਿਆ ਦੇਣ ਵਾਸਤੇ ਉਥੋਂ ਦੀ ਸਰਕਾਰ ਨੂੰ ਸਲਾਹ ਦਿੱਤੀ ਜਾਵੇ।1 ਮਈ 1914 ਨੂੰ ਉਸਨੇ ਉੱਤਰ ਦਿਤਾ ਕਿ ਕਨੈਡਾ ਦੇ ਕਾਨੂੰਨਾਂ ਮੁਤਾਬਿਕ ਉਹ ਇਸ ਬਾਰੇ ਕੋਈ ਵੀ ਸਹਾਇਤਾ ਕਰਨ ਤੋਂ ਅਸਮਰਥ ਹੈ।ਕੁਝ ਹੋਰ ਸੰਸਥਾਵਾਂ ਲੰਡਨ ਆਲ ਇੰਡੀਆ ਮੁਸਲਿਮ ਲੀਗ ਅਤੇ ਹਾਂਗਕਾਂਗ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਨੇ ਵੀ ਮੁਸਾਫਰਾਂ ਦੇ ਹੱਕ ਵਿਚ ਨਾਅਰਾ ਮਾਰਿਆ।22-23 ਮਈ ਨੂੰ ਕਨੈਡਾ ਦੀ ਬੰਦਰਗਾਹ ਵੈਨਾਕੂਵਰ ਤੋਂ ਪਿਛੇ ਵਾਪਸ ਭੇਜਣ ਵਾਸਤੇ ਰੋਕ ਦਿਤਾ ਗਿਆ।ਜਹਾਜ ਵਿੱਚ ਗਿਣਤੀ ਦੇ ਦਿਨਾਂ ਦਾ ਰੱਖਿਆ ਰਾਸ਼ਨ ਖਤਮ ਹੋ ਗਿਆ।ਦੋ ਮਹੀਨੇ ਖਜਲ ਖਰਾਬ ਕਰਨ ਤੇ ਜਹਾਜ਼ ਨੂੰ ਵਾਪਸ ਮੋੜਨ ਲਈ ਰੋਨਬੋ ਜੰਗੀ ਜਹਾਜ਼ ਨੇ ਹਥਿਆਰਾਂ ਸਮੇਤ 21 ਜੁਲਾਈ ਨੂੰ ਘੇਰਾ ਪਾਕੇ ਬੰਦੂਕਾਂ,ਤੋਪਾਂ ਚਲਾਉਣ ਦੀ ਧਮਕੀ ਦਿਤੀ,ਜਿਸ ਦੇ ਵਿਰੋਧ ‘ਚ ਵੈਨਾਕੂਵਰ ਵਿਚਲੇ ਪੰਜਾਬੀਆਂ ਨੇ ਜਵਾਬੀ ਕਾਰਵਾਈ ਕਰਦਿਆਂ ਸ਼ਹਿਰ ਨੂੰ ਅੱਗ ਲਾਉਣ ਦੀ ਧਮਕੀ ਦੇ ਦਿੱਤੀ।ਅੰਤ ਵਿੱਚ ਸਰਕਾਰ ਨੇ ਜਹਾਜ਼ ਦੇ ਯਾਤਰੀਆਂ ਨੂੰ ਰਾਸ਼ਨ ਦੇ ਕੇ 23 ਜੁਲਾਈ ਨੂੰ ਭਾਰਤ ਵਾਪਸ ਭੇਜਣ ਵਾਸਤੇ ਰਾਜੀ ਕਰ ਲਿਆ,ਜੋ 29 ਸਤੰਬਰ ਨੂੰ ਬਜਬਜ ਘਾਟ (ਕਲਕੱਤਾ) ਪਹੁੰਚਣ ਤੇ ਅੰਗਰੇਜ ਸਰਕਾਰ ਦੀ ਪੁਲਿਸ ਵਲੋਂ ਬਾਬਾ ਜੀ ਅਤੇ ਬਾਕੀ ਮੁਸਾਫਰਾਂ ਨੂੰ ਗਿਰਫਤਾਰ ਕਰਨ ਲਈ ਹੋਈ ਕਾਰਵਾਈ ਸਮੇਂ ਵਾਪਰੇ ਸਾਕੇ ਵਿਚ 21 ਦੇ ਕਰੀਬ ਮੌਤਾਂ ਤੇ 300 ਤੋਂ ਵੱਧ ਗਿਰਫਤਾਰੀਆਂ ਹੋਈਆਂ ਅਤੇ ਬਾਬਾ ਜੀ ਤੇ ਕੁਝ ਮੁਸਾਫਰ ਬੱਚ ਨਿਕਲਣ ਵਿੱਚ ਸਫਲ ਹੋ ਗਏ।18 ਮਈ 2016 ਨੂੰ ਉਸ ਸਮੇਂ ਦੇ ਕਨੈਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੁਡੋ ਨੇ ਕਾਮਾਗਾਟਾ ਮਾਰੂ ਜਹਾਜ਼ ਨੂੰ ਉਸ ਵੇਲੇ ਦੀ ਸਰਕਾਰ ਵਲੋਂ ਵਾਪਸ ਭੇਜਣ ਦੇ ਸਬੰਧ ਵਿਚ ਭਾਰਤੀਆਂ ਤੋਂ ਮੁਆਫੀ ਮੰਗੀ।
ਮਾਸਟਰ ਪਰਮ ਵੇਦ 
ਤਰਕਸ਼ੀਲ ਆਗੂ 
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੀ ਸਮੋਸੇ, ਜਲੇਬੀਆਂ ਛੋਲੇ ਭਟੂਰੇ ਸਾਡੀਆਂ ਪਲੇਟਾਂ ‘ਚ ਨਿਰਾ ਮਿੱਠਾ ਜ਼ਹਿਰ ਹਨ?
Next articleਧਨਖੜ ਪ੍ਰੋਟੋਕਾਲ ਤੋੜ ਕੇ ਰਾਸ਼ਟਰਪਤੀ ਭਵਨ ਪਹੁੰਚੇ, ਅਸਤੀਫਾ ਦੇਣ ਲਈ ਅੱਧਾ ਘੰਟਾ ਇੰਤਜ਼ਾਰ ਕਰਨਾ ਪਿਆ