HOME ਭੱਠਾ ਮਜ਼ਦੂਰਾਂ ਨੇ ਸੋਇਤਾ ਭੱਠੇ ਤੇ ਫੂਕੇ ਪੁਤਲੇ

ਭੱਠਾ ਮਜ਼ਦੂਰਾਂ ਨੇ ਸੋਇਤਾ ਭੱਠੇ ਤੇ ਫੂਕੇ ਪੁਤਲੇ

4

ਨਵਾਂਸ਼ਹਿਰ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦੇ ਸੂਬਾ ਪੱਧਰੀ ਸੱਦੇ ਤੇ ਅੱਜ ਭੱਠਾ ਵਰਕਰ ਯੂਨੀਅਨ (ਇਫਟੂ) ਵਲੋਂ ਨੋਇਡਾ, ਦਿੱਲੀ, ਰਾਜਸਥਾਨ, ਗੁਜਰਾਤ ਦੇ ਹੜਤਾਲੀ ਮਜ਼ਦੂਰਾਂ ਦੇ ਹੱਕ ਵਿੱਚ ਸੋਇਤਾ ਇੱਟਾਂ ਦੇ ਭੱਠੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆ ਨਾਥ ਜੋਗੀ ਦੇ ਪੁਤਲੇ ਫੂਕੇ ਗਏ।ਇਸ ਮੌਕੇ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਸਕੱਤਰ ਅਵਤਾਰ ਸਿੰਘ ਤਾਰੀ, ਜਿਲਾ ਪ੍ਰਧਾਨ ਗੁਰਦਿਆਲ ਰੱਕੜ,ਬੀਰ ਸਿੰਘ ਅਤੇ ਰਾਜੇਸ਼ ਕੁਮਾਰ ਨੇ ਕਿਹਾ ਕਿ ਭਾਜਪਾ ਸਰਕਾਰਾਂ ਮਜ਼ਦੂਰਾਂ ਦੀਆਂ ਮੰਗਾਂ ਮੰਨਵਾਉਣ ਦੀ ਥਾਂ ਮਜ਼ਦੂਰਾਂ ਉੱਤੇ ਜਬਰ ਢਾਹ ਰਹੀਆਂ ਹਨ। ਉਹਨਾਂ ਕਿਹਾ ਕਿ ਇਫਟੂ ਹੜਤਾਲੀ ਮਜ਼ਦੂਰਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ। ਇਸ ਮੌਕੇ ਬਿੰਦਰ ਸੁਰੇਸ਼, ਰਾਜੂ, ਨਿਤਿਨ, ਮਨੋਜ, ਪਾਵਨ ਅਤੇ ਪਰਵੀਨ ਆਗੂ ਵੀ ਮੌਜੂਦ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਯੂਰੀਆ ਖਾਦ ਦੀ ਘਾਟ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਮਾਰਕਫੈੱਡ ਜ਼ਿਲ੍ਹਾ ਮੈਨੇਜਰ ਨੂੰ ਮਿਲਿਆ
Next articleਹੜਤਾਲੀ ਮਜ਼ਦੂਰਾਂ ਦੇ ਹੱਕ ਵਿੱਚ ਯੋਗੀ ਤੇ ਮੋਦੀ ਦੇ ਪੁਤਲੇ ਫੂਕੇ