HOME ਖੋਹ ਲਿਆ ਵੀਰ ਜਵੰਦਾ

ਖੋਹ ਲਿਆ ਵੀਰ ਜਵੰਦਾ

ਅਮਨ ਢਿੱਲੋਂ ਕਸੇਲ

 (ਸਮਾਜ ਵੀਕਲੀ) 

ਤੂੰ ਕੇਹੀ ਖੇਡ ਰਚਾ ਕੇ ਸਾਥੋਂ ਖੋਹ ਲਿਆ ਵੀਰ ਜਵੰਦਾ
ਰੱਬਾ ਤੇਰਾ ਭਾਣਾ ਮੰਨੀਏ ਕੀਵੇਂ ਕੀ ਤੇਰਾ ਗੋਰਖ ਧੰਦਾ
ਤੂੰ ਕੇਹੀ ਖੇਡ ਰਚਾ ਕੇ ਸਾਥੋਂ ਖੋਹ ਲਿਆ ਵੀਰ ਜਵੰਦਾ

ਦਾਤਾ ਕਾਸ਼ ਕਿਤੇ ਤੂੰ ਰੱਖ ਲੈਂਦਾ ਓਨੂੰ ਤੂੰ ਹੈਂ ਸਭਨਾ ਦਾ ਵਾਲੀ
ਲਾਡਲਾ ਗਾਇਕ ਕੁਲ ਆਲਮ ਦਾ ਸੀ ਓਦੇ ਗੀਤ ਮਿਸਾਲੀ
ਤਿੱਖਾ ਤੇਰਾ ਕਿਓਂ ਹੋ ਜਾਂਦੈ ਚੰਗਿਆਂ ਉੱਤੇ ਰੰਦਾ
ਤੂੰ ਕੇਹੀ ਖੇਡ ਰਚਾ ਕੇ ਸਾਥੋਂ ਖੋਹ ਲਿਆ ਵੀਰ ਜਵੰਦਾ

ਹਰ ਕੋਈ ਕਰਦਾ ਸੀ ਅਰਦਾਸਾਂ ਤੇ ਸੀ ਕਰਦਾ ਅਰਜੋਈਆਂ
ਕਿਸੇ ਦੀ ਭਗਤੀ ਕੰਮ ਨਾ ਆਈ ਅਰਜਾਂ ਮਨਜੂਰ ਨਾ ਹੋਈਆਂ
ਧੀ ਤੋਂ ਪਿਓ ਮਾਂ ਤੋਂ ਪੁੱਤ ਖੇਇਆ ਏ ਕੀਤਾ ਤੂੰ ਮੰਦਾ
ਤੂੰ ਕੇਹੀ ਖੇਡ ਰਚਾ ਕੇ ਸਾਥੋਂ ਖੋਹ ਲਿਆ ਵੀਰ ਜਵੰਦਾ

ਅੱਜ ਆਮ ਤੋਂ ਖਾਸ ਨੇ ਅੱਖ ਭਰੀ ਸ਼ਭ ਡੁਸਕ ਡੁਸਕ ਕੇ ਰੋਏ
ਤੂੰ ਤਾਂ ਆਪਣੀ ਈਨ ਮਨਾ ਲਈ ਐਪਰ, ਤੈਨੂੰ ਕੁਝ ਨਾ ਹੋਏ
ਤੂੰ ਰੂਹ ਕਲਬੂਤ ਚੋ ਕੱਢ ਲੈ ਗਿਆ ਲਾ ਸਾਹਾਂ ਨੂੰ ਜੰਦਾ
ਤੂੰ ਕੇਹੀ ਖੇਡ ਰਚਾ ਕੇ ਸਾਥੋਂ ਖੋਹ ਲਿਆ ਵੀਰ ਜਵੰਦਾ

ਜਿਉਂ ਸਰੂ ਜਏ ਕੱਦ ਦਾ ਸੋਹਣਾ ਗਭਰੂ ਤਿਉਂ ਸੋਹਣਾ ਕਿਰਦਾਰ
ਅੱਜ ਇੱਕ ਪਤਨੀ ਇੱਕ ਮਾਂ ਇੱਕ ਧੀ ਦਾ ਉੱਜੜ ਗਿਆ ਸੰਸਾਰ
ਅਮਨ ਕਹੇ ਜਿੰਦਗੀ ਦੇ ਦੇਦਾ ਲੈ ਸਭਤੋਂ ਸਾਹਾਂ ਦਾ ਚੰਦਾ
ਤੂੰ ਕੇਹੀ ਖੇਡ ਰਚਾ ਕੇ ਸਾਥੋਂ ਖੋਹ ਲਿਆ ਵੀਰ ਜਵੰਦਾ
….. ਅਮਨ ਢਿੱਲੋਂ ਕਸੇਲ
ਬਾਬਾ ਬਕਾਲਾ ਸਾਹਿਬ 

Previous articleਤੈਰਾਕੀ ਮੁਕਾਬਲਿਆਂ ਵਿੱਚ ਬਠਿੰਡਾ ਬਲਾਕ ਦਾ ਦਬਦਬਾ, ਰਾਜ ਪੱਧਰ ਲਈ ਟਿਕਟਾਂ ਪੱਕੀਆਂ
Next articleਰਾਜਵੀਰ ਜਵੰਦਾ ਦਾ ਜੱਦੀ ਪਿੰਡ ਪੋਨਾ (ਜਗਰਾਓਂ)’ਚ ਹੋਇਆ ਸਸਕਾਰ