ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)95922-82333: ਅੱਜ ਗੱਲ ਕਰਦੇ ਹਾਂ ਮਾਲਵੇ ਦੀ ਕਬੱਡੀ ਬਾਰੇ ਇਸ ਤਸਵੀਰ ਵਿੱਚ ਵੱਡੇ ਵੱਡੇ ਸਟਾਰ ਨੇ ਜਿੰਨਾਂ ਨੂੰ ਦੇਖ ਦੇਖ ਬਹੁਤ ਸਾਰੇ ਮੁੰਡੇ ਕਬੱਡੀ ਵਿੱਚ ਆਏ ਜਿਵੇ ਕਾਲਾ ਗਾਜ਼ੀਆਣਾ ਟੋਰਾਂਟੋ ਵਰਲਡ ਕੱਪ ਦਾ ਦੋ ਵਾਰ ਬੈਸਟ ਜਾਫੀ ਤੇ ਬਾਜ਼ ਕਾਉਂਕੇ ਕਲਾਂ ਪੱਪੂ ਚੂਹੜਚੱਕ ਕਬੱਡੀ ਦਾ ਹਿਮਾਲਿਆ ਪਰਬਤ ਅਤੇ ਅਜਮੇਰ ਜਲਾਲ ਜੋ ਸੱਤ ਸੈਕਿੰਡ ਵਿੱਚ ਰੇਡ ਪਾਕੇ ਵਾਪਿਸ ਆਉਦਾ ਰਿਹਾ ਇਹ ਹਨ ਸਾਡੇ ਮਾਲਵੇ ਦੇ ਸੁਪਰ ਹੀਰੋ ਤੇ ਨਾਲ ਵੈਨਕੂਵਰ ਫੈਡਰਸ਼ਨ ਦੇ ਪ੍ਰਧਾਨ ਸ਼ਿੰਦਾ ਅੱਚਰਵਾਲ ਤੇ ਖੇਡ ਪ੍ਰਮੋਟਰ ਰਾਜ ਬੱਧਨੀ ਤੇ ਸਰਨਾ ਤਖਤੂਪੁਰੀਆ ਨਾਲ ਗੀਤਕਾਰ ਗਿੱਲ ਰੌਂਤਾ ਤੇ ਐਸ ਐੱਚ ਓ ਪੂਰਨ ਸਿੰਘ ਥਾਣਾ ਨਿਹਾਲ ਸਿੰਘ ਵਾਲਾ ਰੌਂਤੇ ਦੇ ਕਬੱਡੀ ਕੱਪ ਤੇ ਫੌਜੀ ਬਾਈ ਨਾਲ ਯਾਰੀਆਂ ਪਗਾਉਣ ਪਹੁੰਚੇ ਇਹਨਾਂ ਖਿਡਾਰੀਆਂ ਤੇ ਮਾਲਵੇ ਨੂੰ ਔਰ ਪੂਰੇ ਕਬੱਡੀ ਜਗਤ ਨੂੰ ਸਦਾ ਮਾਨ ਰਹੂਗਾ ਅਸੀਂ ਇਹਨਾਂ ਦੀ ਕਬੱਡੀ ਦੇਖੀ ਆ ਤੇ ਸਾਨੂੰ ਸਾਰੀ ਜਿੰਦਗੀ ਇਹਨਾਂ ਤੇ ਮਾਨ ਰਹੂਗਾ ਬਹੁਤ ਕੁੱਝ ਸਿੱਖਿਆ ਤੇ ਸਿੱਖਦੇ ਰਹਾਂਗਾ ਸਾਡੇ ਮਾਲਵੇ ਦੇ ਹੀਰੋ ਨੇ ਬਹੁਤ ਮੁੰਡੇ ਰੋਜੀ ਰੋਟੀ ਪਾਏ ਜੋ ਅੱਜਕਲ੍ਹ ਵਿਦੇਸ਼ਾਂ ਵਿੱਚ ਸੈੱਟ ਨੇ ਸਾਰੇ ਖਿਡਾਰੀ ਤੇ ਪ੍ਰਮੋਟਰ ਹੱਸਦੇ ਵੱਸਦੇ ਰਹਿਣ ਮੈਂ ਤੁਹਾਡਾ ਆਪਣਾ ਸਰਨਾ ਤਖਤੂਪੁਰੀਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



