HOME ਈਰਖਾਲੂ ਇਨਸਾਨ ਖੁਦ ਦਾ ਹੀ ਨੁਕਸਾਨ ਕਰਦੇ ਹਨ

ਈਰਖਾਲੂ ਇਨਸਾਨ ਖੁਦ ਦਾ ਹੀ ਨੁਕਸਾਨ ਕਰਦੇ ਹਨ

2
ਬਲਜੀਤ ਸਿੰਘ ਕਚੂਰਾ
  (ਸਮਾਜ ਵੀਕਲੀ)   ਈਰਖਾ, ਸਾੜਾ ਜਿਸਦੀ ਵੀ ਜ਼ਿੰਦਗੀ ਵਿੱਚ ਦਾਖਲ ਹੋ ਗਿਆ। ਸਮਝ ਲਵੋ ਉਸ ਇਨਸਾਨ ਦਾ ਖਾਤਮਾ ਛੇਤੀ ਹੋ ਜਾਵੇ। ਈਰਖਾ ਕਿਸੇ ਨੂੰ ਕੀ ਤਬਾਹ ਕਰੇਗੀ, ਸਗੋਂ ਉਹ ਇਨਸਾਨ ਇੱਕ ਨਾ ਇੱਕ ਦਿਨ ਆਪਣੇ ਆਪ ਨੂੰ ਹੀ ਤਬਾਹ ਕਰ ਲਵੇਗਾ। ਇਸ ਦਾ ਅਸਰ ਸਾਰੇ ਇਨਸਾਨਾਂ ਦੀ ਜ਼ਿੰਦਗੀ ਵਿੱਚ ਹੁੰਦਾ ਹੈ। ਥੋੜਾ ਸਮ੍ਹਾਂ ਜ਼ਰੂਰ ਲੱਗ ਸਕਦਾ ਹੈ। ਅਸੀਂ ਅਕਸਰ ਹੀ ਸਾਰੇ ਆਪਣੇ ਆਲੇ ਦੁਆਲੇ ਦੇਖਦੇ ਹਾਂ ਕਿ ਕੋਈ ਕਿਸੇ ਦੀ ਵੱਡੀ ਨੌਕਰੀ ਕਰਕੇ, ਕੋਈ ਕਿਸੇ ਦੇ ਕਾਰੋਬਾਰ ਵਿੱਚ ਹੁੰਦੀ ਦਿਨੋ ਦਿਨ ਤਰੱਕੀ ਕਰਕੇ ਅਤੇ ਕੋਈ ਕਿਸੇ ਦੀ ਖੁਸ਼ਹਾਲ ਜ਼ਿੰਦਗੀ ਕਰਕੇ ਲੋਕ ਇੱਕ ਦੂਜੇ ਨੂੰ ਈਰਖਾ ਕਰਦੇ ਦੇਖਦੇ ਹਾਂ। ਪਰ ਇਹ ਸਿਰਫ਼ ਉਹ ਇਨਸਾਨ ਹੀ ਕਰਦੇ ਹਨ, ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕਦੇ ਹੱਢ ਭੰਨਵੀਂ ਕਦੇ ਮਿਹਨਤ ਨਹੀਂ ਕੀਤੀ ਅਤੇ ਜੋ ਬਿਨ੍ਹਾਂ ਸੰਘਰਸ਼ ਤੋਂ ਹੀ ਕਿਸੇ ਛੋਟੇ ਮੋਟੋ ਕਾਰੋਬਾਰ ਵਿੱਚ ਕਾਮਯਾਬ ਹੋ ਗਏ ਜਾ ਜਿਨ੍ਹਾਂ ਨੂੰ ਜੱਦੀ ਪੁਸ਼ਤੀ ਬਣੀ ਬਣਾਈ ਜਾਇਦਾਦ ਮਿਲ ਜਾਂਦੀ ਹੈ। ਸੰਘਰਸ਼ੀ ਇਨਸਾਨ ਕਦੇ ਵੀ ਕਿਸੇ ਨਾਲ ਈਰਖਾ ਜਾ ਸਾੜਾ ਨਹੀਂ ਕਰਦਾ, ਸਗੋਂ ਉਹ ਤਾਂ ਕੰਮ ਵਿੱਚ ਤਰੱਕੀ ਕਰਨ ਵਾਲਿਆ ਲਈ ਰਾਹ ਦਸੇਰਾ ਬਣਦਾ ਹੈ ਅਤੇ ਸਭ ਦੀ ਮਦਦ ਕਰਨ ਲਈ ਹਮੇਸ਼ਾਂ ਤਿਆਰ ਰਹਿੰਦਾ ਹੈ। ਈਰਖਾਲੂ ਇਨਸਾਨ ਸਭ ਤੋਂ ਜ਼ਿਆਦਾ ਆਪਣਾ ਖੁਦ ਦਾ ਹੀ ਨੁਕਸਾਨ ਕਰਦਾ ਹੈ ਅਤੇ ਇੱਕ ਦਿਨ ਜਦੋਂ ਉਸ ਦੇ ਪੱਲੇ ਈਰਖਾ ਤੋਂ ਸਵਾਹ ਕੁੱਝ ਨਹੀਂ ਬਚਦਾ ਤਾਂ ਉਹ ਸਿਰਫ਼ ਉਸ ਸਮੇਂ ਪਛਤਾਵਾਂ ਹੀ ਕਰ ਸਕਦਾ ਹੈ। ਈਰਖਾਲੂ ਇਨਸਾਨ ਦੇ ਆਪਣੇ ਕਾਰੋਬਾਰ ਵਿੱਚ ਹੀ ਨਿਘਾਰ ਆਉਂਦਾ ਹੈ, ਉਹ ਕਿਸੇ ਦਾ ਕੀ ਵਿਗਾੜ ਸਕਦਾ ਹੈ। ਇਹ ਗੱਲਾਂ ਨੂੰ ਸਮਝਣ ਦੇ ਲਈ ਆਪਣੀ ਅਤੇ ਆਪਣੇ ਆਲੇ ਦੁਆਲੇ ਲੋਕਾਂ ਦੀ ਜ਼ਿੰਦਗੀ ਨੂੰ ਬੜੀ ਨੇੜੇ ਤੋਂ ਜਾਨਣਾ ਪੈਂਦਾ ਹੈ ਤਾਂ ਹੀ ਅਸੀ ਇਸ ਨਤੀਜੇ ਤੇ ਪਹੁੰਚ ਸਕਦੇ ਹਾਂ ਕਿ ਕਿਵੇਂ ਈਰਖਾਲੂ ਲੋਕਾਂ ਦੇ ਅੰਦਰ ਖੋਖਲਾਪਣ ਅਤੇ ਸਿਰਫ਼ ਦਿਖਾਵਾਪਣ ਹੀ ਰਹਿ ਜਾਂਦਾ ਹੈ। ਸੋ ਲੋੜ ਹੈ ਕਿ ਜੇਕਰ ਤੁਸੀਂ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਨਾਉਣਾ ਚਾਹੁੰਦੇ ਹੋ ਤਾਂ ਕਿਸੇ ਨਾਲ ਵੀ ਈਰਖਾ ਨਾ ਕਰਦੇ ਹੋਏ ਸਿਰਫ਼ ਆਪਣੇ ਕੰਮ ਤੇ ਧਿਆਨ ਦੇਵੋ ਤਾਂ ਜੋ ਤੁਸੀਂ ਆਪਣੇ ਕਾਰੋਬਾਰ ਅਤੇ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਪ੍ਰਾਪਤ ਕਰ ਸਕੋ।
ਬਲਜੀਤ ਸਿੰਘ ਕਚੂਰਾ
ਮਮਦੋਟ, ਜਿਲ੍ਹਾ ਫਿਰੋਜਪੁਰ।
ਮੋ. ਨੰ. 9465405597
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਐੱਸ.ਐੱਸ.ਕਾਲਜ ਬਰਨਾਲਾ ਵੱਲੋਂ ਬਾਰਵੀਂ ਕਲਾਸ ’ਚੋ 80% ਤੋਂ ਵੱਧ ਨੰਬਰ ਲੈਕੇ ਮੈਰਿਟ ’ਚ ਆਏ 53 ਵਿਦਿਆਰਥੀਆਂ ਨੂੰ ਦਿੱਤੀ ਗਈ ਸਕਾਲਰਸ਼ਿਪ ਅਤੇ ਫੀਸ ਵਿੱਚ ਭਾਰੀ ਛੋਟ*
Next articleਵਿਸ਼ਵ ਵਾਤਾਵਰਨ ਦਿਵਸ