ਖਟਕੜ ਕਲਾਂ ਤੋਂ ਚੱਲੇ ਜੱਥਾ ਮਾਰਚ ਦਾ ਫਿਲੌਰ ਪੁੱਜਣ ‘ਤੇ ਕੀਤਾ ਭਰਵਾਂ ਸਵਾਗਤ

*ਮੁਲਾਜ਼ਮਾਂ ਦੀ ਸਾਂਝੀਆਂ ਹੱਕੀ ਮੰਗਾਂ ਲਈ ਜਾਗਰੂਕਤਾ ਲਹਿਰ ਪੈਦਾ ਕਰਨਾ ਹੀ ਮੁੱਖ ਮਕਸਦ*             
ਫਿਲੌਰ, ਅੱਪਰਾ (ਜੱਸੀ)-‌ਦੇਸ਼ ਭਰ ਦੇ ਮੁਲਾਜ਼ਮਾਂ ਦੀਆਂ ਸਾਂਝੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਉਭਾਰਨ ਲਈ ਅਤੇ ਮੁਲਾਜ਼ਮਾਂ ਅਤੇ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਅਤੇ ਕੇਂਦਰੀ ਸਰਕਾਰ ਦੇ ਮੁਲਾਜ਼ਮਾਂ ਦੀ ਕਨਫੈਡਰੇਸ਼ਨ ਵੱਲੋਂ ਭਾਰਤ ਛੱਡੋ ਅੰਦੋਲਨ ਦੀ ਵਰ੍ਹੇ ਗੰਢ ਸਮੇਂ ਦੇਸ਼ ਭਰ ਵਿੱਚ 09 ਤੋਂ 12 ਅਗੱਸਤ ਤੱਕ ਕੀਤੇ ਜਾ ਰਹੇ ਜਥਾ ਮਾਰਚ ਦੇ ਪਹਿਲੇ ਦਿਨ 09 ਅਗਸਤ ਨੂੰ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਪ.ਸ.ਸ.ਫ.ਦੇ ਸੂਬਾ ਜਨਰਲ ਸਕੱਤਰ ਅਤੇ ਕੇਂਦਰੀ ਕਮੇਟੀ ਮੈਂਬਰ ਤੀਰਥ ਸਿੰਘ ਬਾਸੀ ਦੀ ਅਗਵਾਈ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਪੂਰੇ ਜੋਸ਼ੋ ਖਰੋਸ਼ ਨਾਲ ਰਵਾਨਾ ਹੋਇਆ।
ਇਹ ਜਥਾ ਮਾਰਚ  ਨਵਾਂ ਸ਼ਹਿਰ,ਰਾਹੋਂ,ਔੜ ਤੋਂ ਹੁੰਦਾ ਹੋਇਆ ਜਦੋਂ ਫਿਲੌਰ ਪੁੱਜਿਆ ਤਾਂ ਇੱਥੇ ਪ.ਸ.ਸ.ਫ.ਫਿਲੌਰ ਦੇ ਪ੍ਰਧਾਨ ਸਤਵਿੰਦਰ ਸਿੰਘ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਦੀ ਅਗਵਾਈ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਅਤੇ ਜਥੇਬੰਦੀ ਦੇ ਝੰਡੇ ਲਹਿਰਾ -ਲਹਿਰਾ ਕੇ ਜਥਾ ਮਾਰਚ ਦਾ ਨਿੱਘਾ ਅਤੇ ਭਰਵਾਂ ਸਵਾਗਤ ਕੀਤਾ।ਇੱਥੇ ਇਕੱਠੇ ਹੋਏ ਮੁਲਾਜ਼ਮਾਂ ਨੂੰ ਪ.ਸ.ਸ.ਫ.ਦੇ ਸੂਬਾ ਜਨਰਲ ਸਕੱਤਰ ਅਤੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੀ ਕੇਂਦਰੀ ਕਮੇਟੀ ਦੇ ਮੈਂਬਰ ਤੀਰਥ ਸਿੰਘ ਬਾਸੀ, ਮੱਖਣ ਵਾਹਿਦਪੁਰੀ, ਤੇ ਕੁਲਦੀਪ ਸਿੰਘ ਦੌੜਕਾ ਨੇ ਸੰਬੋਧਨ ਕਰਦੇ ਹੋਏ ਜਥਾ ਮਾਰਚ ਕਰਨ ਦੇ ਮੰਤਵ ਅਤੇ ਜ਼ਰੂਰਤਾਂ ਸੰਬੰਧੀ ਚਾਨਣਾ ਪਾਇਆ। ਸਾਥੀ ਬਾਸੀ ਨੇ ਦੱਸਿਆ ਕਿ ਪੂਰੇ ਦੇਸ਼ ਭਰ ਵਿੱਚ 09 ਤੋਂ 12 ਅਗੱਸਤ ਤੱਕ ਜਥਾ ਮਾਰਚ ਕਰਕੇ ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਅਤੇ ਰਾਜ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਬਾਰੇ ਜਾਣਕਾਰੀ ਦੇ ਕੇ ਅਗਲੇ ਕੌਮੀ ਪੱਧਰ ਦੇ ਹੋਣ ਵਾਲੇ ਸੰਘਰਸ਼ਾਂ ਲਈ ਤਿਆਰ ਕਰਨਾ ਹੈ।ਇਸ ਸਮੇਂ ਜਥੇ ਦਾ ਨਿੱਘਾ ਅਤੇ ਭਰਵਾਂ ਸਵਾਗਤ ਕਰਦੇ ਹੋਏ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ,ਪ.ਸ.ਸ.ਫ.ਦੇ ਜ਼ਿਲ੍ਹਾ ਜਨਰਲ ਸਕੱਤਰ ਨਿਰਮੋਲਕ ਸਿੰਘ ਹੀਰਾ ਨੇ ਜਥਾ ਮਾਰਚ ਵਿੱਚ ਉਭਾਰੀਆਂ ਜਾਣ ਵਾਲੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਮੁੱਚੇ ਸਰਕਾਰੀ /ਅਰਧ ਸਰਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਤੇ ਪੁਰਾਣੀ ਪੈਂਨਸ਼ਨ ਬਹਾਲ ਕਰੋ, ਹਰ ਪ੍ਰਕਾਰ ਦਾ ਕੱਚੇ/ਮਾਣ ਭੱਤਾ ਮੁਲਾਜ਼ਮ ਪੱਕੇ ਕਰੋ, ਸਾਰੀਆਂ ਖ਼ਾਲੀ ਆਸਾਮੀਆਂ ਰੈਗੂਲਰ ਭਰਤੀ ਰਾਹੀਂ ਤੁਰੰਤ ਭਰੋ, ਛੇਵੇਂ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਕੇ ਰਹਿੰਦੀ ਰਿਪੋਰਟ ਲਾਗੂ ਕਰੋ, ਪੈਂਨਸ਼ਨਰਾਂ ‘ਤੇ 2.59 ਦਾ ਗੁਣਾਂਕ ਲਾਗੂ ਕਰੋ, ਤਨਖਾਹ ਕਮਿਸ਼ਨ ਦੇ ਬਕਾਏ ਤਕ ਮੁਸ਼ਤ ਜਾਰੀ ਕਰੋ,ਡੀ ਏ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਬਕਾਏ ਜਾਰੀ ਕਰੋ, ਬੰਦ ਕੀਤੇ ਭੱਤੇ ਸੋਧ ਕੇ ਲਾਗੂ ਕਰੋ,ਪ੍ਰਬੇਸ਼ਨ ਪੀਰੀਅਡ ਦੌਰਾਨ ਭੱਤਿਆਂ ਸਮੇਤ ਪੂਰੀ ਤਨਖਾਹ ਦੇਣ ਦੀ ਵਿਵਸਥਾ ਜਾਰੀ ਕਰੋ,,ਤਰਸ ਆਧਾਰਿਤ ਨੌਕਰੀ ਦੇਣ ਸਮੇਂ ਲਗਾਈਆਂ ਪਾਬੰਦੀਆਂ ਖ਼ਤਮ ਕਰੋ, ਜਨਤਕ ਖੇਤਰ ਦੇ ਅਦਾਰਿਆਂ ਦਾ ਨਿੱਜੀਕਰਨ ਅਤੇ ਨਿਗਮੀਕਰਨ ਤੁਰੰਤ ਬੰਦ ਕਰੋ, ਨਵੀਂ ਸਿੱਖਿਆ ਨੀਤੀ -2020 ਨੂੰ ਰੱਦ ਕਰੋ,ਹਰ ਪੰਜ ਸਾਲ ਬਾਅਦ ਤਨਖਾਹ ਕਮਿਸ਼ਨ ਦਾ ਗਠਨ ਕਰੋ, ਜਮਹੂਰੀ ਟਰੇਡ ਯੂਨੀਅਨ ਅਧਿਕਾਰਾਂ ਨੂੰ ਯਕੀਨੀ ਬਣਾਓ ਆਦਿ ਮੰਗਾਂ ਨੂੰ ਉਭਾਰਦੇ ਹੋਏ ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ‌ ਅਤੇ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਵਿਰੁੱਧ ਉਲੀਕੇ ਜਾਣ ਵਾਲੇ ਸੰਘਰਸ਼ਾਂ ਵਿੱਚ ਸ਼ਮੂਲੀਅਤ ਕਰਨ ਲਈ ਤਿਆਰ ਕੀਤਾ ਜਾਵੇਗਾ।
ਫਿਲੌਰ ਤੋਂ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਜਥਾ ਮਾਰਚ ਨੂੰ ਅਗਲੀ ਮੰਜ਼ਿਲ ਲਈ ਰਵਾਨਾ ਕੀਤਾ।ਇਸ ਸਮੇਂ ਹੋਰਨਾਂ ਤੋਂ ਇਲਾਵਾ ਕੁਲਦੀਪ ਕੌੜਾ, ਮੰਗਤ ਰਾਮ ਸਮਰਾ, ਸੁਖਵਿੰਦਰ ਰਾਮ, ਕੁਲਵੰਤ ਕੁਮਾਰ, ਲੇਖ ਰਾਜ, ਹਰਮੇਸ਼ ਰਾਹੀ, ਬਲਵੀਰ ਗੁਰਾਇਆ, ਅਮਰੀਕ ਸਿੰਘ, ਗੋਪਾਲ ਰਾਵਤ, ਅੰਗਰੇਜ ਸਿੰਘ, ਜਗਸੀਰ, ਰਣਜੀਤ ਸਿੰਘ, ਰਕੇਸ਼ ਕੁਮਾਰ, ਅਸ਼ੋਕ ਕੁਮਾਰ, ਅਮ੍ਰਿਤ ਕੁਮਾਰ, ਰਜਿੰਦਰ ਕੁਮਾਰ, ਬਖਸ਼ੀ ਰਾਮ, ਧਰਮਿੰਦਰ ਕੁਮਾਰ, ਮਨਦੀਪ ਸਿੰਘ, ਸੁਸ਼ੀਲ ਕੁਮਾਰ, ਪਵਨ ਕੁਮਾਰ, ਮਨਪ੍ਰੀਤ ਸਿੰਘ, ਅੰਗਰੇਜ ਸਿੰਘ, ਦਰਸ਼ਨ ਸਿਆਣ, ਬਖਸੀ ਰਾਮ ਜੰਗਲਾਤ, ਹਰੀ ਯਾਦਵ, ਸੱਤਪਾਲ ਮਹਿੰਮੀ, ਸ਼ਿਵ ਦਾਸ,ਲਲਿਤ, ਸ਼ਿਵ ਕੁਮਾਰ, ਮਨਜੀਤ ਸਿੰਘ, ਰਾਜ ਕੁਮਾਰ,ਮੋਹਣ ਲਾਲ, ਪਰਮਜੀਤ ਕੁਮਾਰ ਆਦਿ ਸਾਥੀ ਹਾਜ਼ਰ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਣੀਪੁਰ ਘਟਨਾਂ ਨੂੰ ਲੈ ਕੇ ਮਹਿਤਪੁਰ ਵਿਚ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ
Next articleਹੰਕਾਰ ਅਤੇ ਲਾਲਚ ਦੀ ਚਰਮ ਸੀਮਾ ਸਮਝੋ ਜੋ ਇਸ ਸ਼ਖ਼ਸ ਨੇ ਖੁਦ ਨੂੰ ਚਾਰਾ ਬਣਾ ਦਿੱਤਾ ਜਾਲਮ ਜਮਾਤ ਲਈ