ਮਸਲਾ ਪੰਜਾਬੀ ਭਾਸ਼ਾ ਦਾ !

ਬੁੱਧ ਸਿੰਘ ਨੀਲੋੰ

(ਸਮਾਜ ਵੀਕਲੀ)

ਮੇਰਾ ਭਤੀਜਾ ਹੈ ਸਰਦਾਰ ਮਨਦੀਪ ਸਿੰਘ । ਹੈ ਉਹ ਪੰਜਾਬ ਪੁਲਿਸ ਵਿੱਚ ਪਰ ਉਹਨੂੰ ਕਿਤਾਬਾਂ ਪੜ੍ਹਨ ਦੀ ਆਦਤ ਮੈਂ ਪਾਈ ਸੀ ਜਦ ਉਹ ਬੇਲੇ ਕਾਲਜ ਪੜ੍ਹਨ ਜਾਂਦਾ ਸੀ ।

ਘਰ ਦੇ ਰਸੋਈ ਦਾ ਸਮਾਨ ਲੈ ਕੇ ਆਉਣ ਲਈ ਉਸਨੂੰ ਲਿਸਟ ਬਣਾ ਕੇ ਦੇਦੇ ਹਨ । ਉਹ ਪਤੰਦਰ ਵਿੱਚ ਆਪਣੀ ਲਿਸਟ ਪਾ ਲੈਂਦਾ ਹੈ । ਉਹ ਪਹਿਲਾਂ ਸਾਹਿਤਕ ਕਿਤਾਬਾਂ ਵਾਲੀ ਦੁਕਾਨ ਉਤੇ ਆਪਣੀ ਸੂਚੀ ਦਾ ਸੌਦਾ ਪੂਰਾ ਕਰਦਾ ਤੇ ਫੇਰ ਕਰਿਆਨੇ ਦੀ ਦੁਕਾਨ ਉਤੇ ਜਾਂਦਾ । ਸਮਾਨ ਲੈ ਕੇ ਜਦ ਘਰ ਵੱਲ ਜਾਂਦਾ ਤਾਂ ਕਿਤਾਬਾਂ ਵਾਲਾ ਝੋਲਾ ਉਪਰਲੇ ਪਾਸੇ ਰੱਖਦਾ ਹੈ। ਜਦ ਘਰਦੇ ਸਮਾਨ ਕੱਢਣ ਲੱਗਦੇ ਆ ਪਹਿਲਾਂ ਕਿਤਾਬਾਂ ਹੱਥ ਲੱਗਦੀਆਂ ਹਨ । ਸਾਡੀ ਭਾਬੀ ਨਾਲੇ ਸਮਾਨ ਚੱਕੀ ਜਾਵੇਗੀ, ਨਾਲੇ ਮੈਨੂੰ ਯਾਦ ਕਰੀ ਜਾਵੇਗੀ ਤੇ ਚਾਹ ਵਾਂਗੂੰ ਪੁਣੀ ਜਾਵੇਗੀ । ਨਾਲੇ ਬੋਲੀ ਜਾਵੇਗੀ ।
” ਆ ਕਿਤਾਬਾਂ ਪੜ੍ਹਨ ਦੀ ਆਦਤ ਇਹਨੂੰ ਭਾਈ ਇਹਦੇ ਚਾਚੇ ਨੇ ਪਾਈ ਆ । ਆਪ ਤਾਂ ਬੈਠਾ ਕਿਤਾਬਾਂ ਦੇ ਵਿੱਚ ਸਾਨੂੰ ਖਰੀਦਣੀਆਂ ਪੈਦੀਆਂ ਨੇ । ਇਹ ਹੁਣ ਕਿਤਾਬਾਂ ਦਾ ਆਸ਼ਕ ਬਣਿਆ ਹੈ..ਭਲਾ ਕੀ ਦੇਦੀਆਂ ਨੇ ਕਿਤਾਬਾਂ ? ਦੱਸ ਭਲਾ
ਕੀ ਏ ਦੁੱਧ ਦੇਦੀਆਂ ਨੇ ? ਆਪੇ ਬੋਲੀ ਜਾਉ ਤੇ ਮੇਰਾ ਭਤੀਜਾ ਹੱਸੀ ਜਾਊ ।ਫੇਰ ਉਹ ਉਚੀ ਦੇ ਕੇ ਕਹੂਗਾ ।

“ਕੀ ਗੱਲ ਮਾਤੇ….ਕਰੋਧਿਤ ਕਿਉ ਹੋ, ਕੋਈ ਪ੍ਰੇਸ਼ਾਨੀ ਹੈ ? ”

ਭਾਬੀ ਫੇਰ ਕਹੂਗੀ !

ਡੈਹ ਜਾਣਿਆ ਤੈ ਤਾਂ ਮੈਨੂੰ ਡਰਾ ਹੀ ਦਿੱਤਾ ….ਹੋਲੀ ਬੋਲਿਆ ਕਰ…ਇਹ ਘਰ ਤੇਰਾ ਥਾਣਾ ਨਹੀਂ ! ਆ ਘੁੱਟ ਕੁ ਪਾਣੀ ਦੇਈ…ਬਹੂ ਕਿਥੇ ਆ ….ਫੇਰ ਆਪੇ ਮੇਜ਼ ਉਤੇ ਕਿਤਾਬਾਂ ਰੱਖਣ ਲੱਗੂ..! ਨਾਲੇ ਫੋਲਾ ਫਾਲੀ ਕਰੀ ਜਾਊ। ਵਿੱਚੋਂ ਛਾਂਟ ਕੇ ਪਾਸੇ ਰੱਖੂਗੀ । ਇਸ ਤਰ੍ਹਾਂ ਹੁੰਦਾ ਹੈ ਫੇਰ ਇਕ ਇਕ ਉਹ ਸਾਰੀਆਂ ਕਿਤਾਬਾਂ ਆਪ ਪੜ੍ਹਦੀ….।

ਇਕ ਦਿਨ ਮੈਂ ਪਿੰਡ ਉਨ੍ਹਾਂ ਕੋਲ ਗਿਆ ਹੋਇਆ ਸੀ । ਕਹਿੰਦੀ ” ਆ ਜੋਗੀਆਂ ਦੀ ਧੀ ” ਕਿਤਾਬ ਮੈਂ ਦਸ ਵਾਰ ਪੜ੍ਹ ਲਈ ਆ । ਬੁਧੂ ਤੈ ਪੜ੍ਹ ਲੀ ਕਿ ਨਹੀਂ ?
ਬਹੁਤ ਸੋਹਣੀਆਂ ਕਹਾਣੀਆਂ ਨੇ ।

ਮੇਰੇ ਬੋਲਣ ਤੋਂ ਪਹਿਲਾਂ ਵੀਰਾ ਬੋਲਦਾ.
” ਇਹਦਾ ਕੰਮ ਹੀ ਕਿਤਾਬਾਂ ਪੜ੍ਹਨਾ ਹੋਰ
ਇਹਨੇ ਨੱਕੇ ਛੱਡਣੇ ਆ ।”
ਅੱਛਾ ..ਕੁੜੇ ਬਹੂ ਚਾਹ ਧਰ ਦੇ ਤੇਰਾ ਚਾਚਾ ਆਇਆ !

ਫੇਰ ਜਦ ਮਨਦੀਪ ਕਦੇ ਘਰ ਆਉਂਦਾ …ਫੇਰ ਕਹੂਗੀ….ਮੈਂ ਅਖਬਾਰ ਵਿੱਚ ਪੜ੍ਹਿਆ ਸੀ..ਉਹ ਕਿਤਾਬ ਰੁੜ ਜਾਣਿਆਂ ਇਹੇ ਵਿੱਚ ਹੈ ਨੀ..!

ਕਿਹੜੀ ਪੋਥੀ ਮਾਤੇ …ਦੱਸੋ ਹੁਣੇ ਹਾਜ਼ਰ ਕਰਦੇ ਹਾਂ . ਆਪਣਾ ਹਨੂਮਾਨ ਕਿਥੇ ਆ । ਹਨੂਮਾਨ ਨੂੰ ਭੇਜਦੇ ਆ….! ਹਨੂਮਾਨ ਹਾਜ਼ਰ ਹੋ।
ਸਾਡਾ ਪੋਤਾ ਜਦੇ ਆਪਣੀ ਨੀਕਰ ਪਿੱਛੇ ਡੋਰੀ ਫਸਾ ਕੇ ਹਾਜ਼ਰ ਹੋ ਜੂ ।
ਪ੍ਰਮਾਣ ਮਾਤ ਜੀ ਕੀ ਹੁਕਮ ਹੈ ?

ਇਧਰ ਤੇਰਾ ਪਿਓ ਬੈਠਾ ਹੈ…ਉਹਨੇ ਯਾਦ ਕੀਤਾ ।

ਹਾਂ ਪਿਤਾ ਜੀ…ਤੁਸੀਂ ਯਾਦ ਕੀਤਾ ਹੈ ?

ਸਾਡੇ ਪੋਤੇ ਦਾ ਨਾਮ ਰੱਖਿਆ ਹੋਇਆ ਹਨੂਮਾਨ । ਉਹ ਪਰਾਲੀ ਦੇ ਢੇਰ ਉਤੇ ਚੜ੍ਹ ਕੇ ਛਾਲ ਮਾਰਦਾ । ਲੋਟ ਪੋਟਣੀਆਂ ਖਾਂਦਾ ਥੱਲੇ ਆਉਂਦਾ । ਜੈ ਸ੍ਰੀ ਰਾਮ…ਜੈ ਸ੍ਰੀ ਰਾਮ ।
ਭਾਬੀ ਉਹ ਕਈ ਕਿਤਾਬਾਂ ਦੇ ਨਾਮ ਲੈਦੀ ਆ
ਜਦ ਫੇਰ ਆਇਆ ਲੈ ਕੇ ਆਵੀ…
ਨਹੀਂ ਫੇਰ ਮੇਥੋਂ ਬੁਰੀ ਕੋਈ ਨਹੀਂ !”

ਉਹ ਮਾਤੇ ਕਰੋਧਤ ਨਾਹੇ
ਪੋਤਾ ਹੱਥ ਜੋੜ ਦਾ ਹੈ ।

ਉਹ ਫੇਰ ਰੱਦੀ ਵਿੱਚੋਂ ਅਖਬਾਰ ਲੱਭੇਗੀ….! ਨੀ ਕੁੜੀਏ …ਮੈ ਇਥੇ ਅਖਬਾਰ ਰੱਖਿਆ ਸੀ…ਕੀਹਨੇ ਚੱਕਿਆ?
ਫੇਰ ਕਹੂ….ਆ ਜਵਾਕ ਵੀ…!
ਇਹੋ ਜਿਹੀ ਨੋਕ ਝੋਕ ਹੁੰਦੀ ਰਹਿੰਦੀ ਹੈ । ਨਾਲੇ ਰੋਟੀ ਹਜ਼ਮ ਰਹਿੰਦੀ ਆ….ਨਹੀਂ ਬੀਬੀਆਂ ਦੇ ਗੱਲਾਂ ਦੀ ਗੈਸ ਵੱਧ ਜਾਂਦੀ ਹੈ ਜੇ ਉਹ ਏਨਾ ਨਾ ਬੋਲਣ । ਬੰਦਿਆਂ ਕੋਲ ਤਾਂ ਜੱਕੜ ਮਾਰਨ ਲਈ ਵੀਹ ਠਾਹਰਾਂ ਹੁੰਦੀਆਂ ਨੇ ।

ਉਸ ਦਿਨ ਕਹਿੰਦੀ ਆ ਭਾਸ਼ਾ ਦਾ ਕੀ ਮਸਲਾ ਹੈ
ਭਾਸ਼ਾ ਵਿਭਾਗ ਥੋਡਾ ਕੀ ਕੰਮ ਕਰਦਾ
ਕਿਤਾਬਾਂ ਰਲੀਜ਼…
ਹੋਰ ਕੁਸ਼ ਕਰਦੇ ਕਿ ਚਾਹ ਪੀ ਕੇ ਮੁੜਦੇ ਹੋ ?
ਉਹ ਮੈਨੂੰ ਫੇਰ ਬੋਲਣ ਲੱਗੀ ।

ਨਹੀ ਮਾਤੇ ਇਹ ਤੋ ਪੱਤਰਕਾਰ ਹੈ….ਭਾਸ਼ਾ ਵਿਭਾਗ ਤੋ ਪਟਿਆਲਾ ਮੇ ਹੈ । ਹੋਰ ਮਾਤੇ ਕਿਆ ਹੁਕਮ ਹੈ । ਜਲ ਪਾਨ ਕੌਨ ਕਰਾਏਗਾ ।

ਬੰਦ ਕਰ ਹੁਣ ਰਮਾਇਣ ਨੂੰ
ਕੁੜੇ ਫੇਰ ਕਹੂ ਬੀਬੀ ਬੋਲਦੀ ਆ
ਇਹ ਤੋਂ ਦੋ ਚਾਹ ਨਹੀਂ ਬਣੀ ।

ਮੈਂ ਤੇ ਵੀਰਾ ਬਾਹਰ ਚਲੇ ਜਾਂਦੇ ਹਾਂ ।
ਕਥਾ ਸਮਾਪਤ ਹੋਤ ਹੇ ਸੁਣੋ ਪਾਠਕ ਜਨੋ
ਕਿਆ ਸਮਝੇ ?

ਬੁੱਧ ਸਿੰਘ ਨੀਲੋਂ
94643 70823

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleZelensky urges people around the world to join ‘Arm Ukraine Now’ campaign
Next articleਕਰਜ਼ੇ ਦੀ ਮਾਰ