ਪੰਜਾਬ ਸਾਹਿਤ ਅਕਾਦਮੀ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਮਾਂ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ਵੈਬੀਨਾਰ ਸਦਾ ਲਈ ਯਾਦਗਾਰੀ ਹੋ ਨਿਬੜਿਆ

(ਸਮਾਜ ਵੀਕਲੀ): ਪੰਜਾਬ ਸਾਹਿਤ ਅਕਾਦਮੀ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ 21 ਮਈ ਐਤਵਾਰ ਮਾਂ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ਵੈਬੀਨਾਰ ਸਦਾ ਲਈ ਯਾਦਗਾਰੀ ਹੋ ਨਿਬੜਿਆ , ਜਿਸਦੇ ਦੇਸ਼ਾਂ ਵਿਦੇਸ਼ਾਂ ਵਿੱਚ ਚਰਚੇ ਹੋ ਰਹੇ ਹਨ । ਰਮਿੰਦਰ ਵਾਲੀਆ ਰੰਮੀ ਅਤੇ ਡਾ ਸਰਬਜੀਤ ਕੌਰ ਸੋਹਲ ਜੀ ਦੀ ਅਗਵਾਈ ਵਿੱਚ ਹੋਈ ਇਸ ਕਾਵਿ ਮਿਲਣੀ ਵਿੱਚ ਪ੍ਰਸਿੱਧ ਪੰਜਾਬੀ ਲੇਖਿਕਾ ਡਾ ਗੁਰਮਿੰਦਰ ਸਿੱਧੂ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ ਸਰਬਜੀਤ ਕੌਰ ਸੋਹਲ ਨੇ ਇਸ ਮੌਕੇ ਸਭ ਨੂੰ ਜੀ ਆਇਆਂ ਆਖਿਆ ਅਤੇ ਮਾਂ ਦੇ ਪਿਆਰ ਅਤੇ ਕੁਰਬਾਨੀ ਦਾ ਜ਼ਿਕਰ ਕੀਤਾ। ਉਹਨਾਂ ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੀ ਆਪਸੀ ਸਾਂਝ ਨਾਲ ਹੋਣ ਵਾਲੇ ਇਸ ਕਵੀ ਦਰਬਾਰ ਰਾਂਹੀ ਮਾਂ ਦੀ ਮਮਤਾ ਅਤੇ ਪਿਆਰ ਦੇ ਨਾਲ ਨਾਲ ਮਾਂ ਨੂੰ ਇੱਕ ਮਾਰਗ ਦਰਸ਼ਕ ਦੱਸਿਆ ਹੈ। ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਪ੍ਰਧਾਨ ਰਿੰਟੂ ਭਾਟੀਆ ਨੇ ਇੱਕ ਬਹੁਤ ਖੂਬਸੂਰਤ ਗੀਤ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।

ਉਪਰੰਤ ਡਾ ਸਤਿੰਦਰ ਕੌਰ ਬੁੱਟਰ, ਪ੍ਰਿੰਸੀਪਲ ਹਰਜਿੰਦਰ ਕੌਰ ਸੱਧਰ , ਪਰਮਜੀਤ ਕੌਰ ਦਿਓਲ, ਹਰਸ਼ਰਨ ਕੌਰ, ਵਿਜੇਤਾ ਭਾਰਦਵਾਜ,ਪ੍ਰੋ ਨਵਰੂਪ, ਦੀਪ ਕੁਲਦੀਪ ਤੇ ਰਮਿੰਦਰ ਰੰਮੀ ਨੇ ਮਾਂ ਨੂੰ ਸਮਰਪਿਤ ਆਪਣੀਆਂ ਬਹੁਤ ਭਾਵ ਪੂਰਤ ਰਚਨਾਵਾਂ ਪੇਸ਼ ਕੀਤੀਆਂ । ਸ੍ਰੀ ਨਿਰਮਾਨ ਸਿੰਘ ਖਾਲੜਾ ਨੇ ਧਰਤੀ ਮਾਂ,ਮਾਂ ਬੋਲੀ ਅਤੇ ਮਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਲਈ ਪ੍ਰੇਰਿਤ ਕੀਤਾ। ਸ੍ਰੀਮਤੀ ਜੈ ਪਾਲ ਨੇ ਵੀ ਇਸ ਕਾਵਿ ਮਿਲਣੀ ਨੂੰ ਵੱਖ ਵੱਖ ਦੇਸ਼ਾਂ ਦੇ ਸਾਹਿਤਕਾਰਾਂ ਲਈ ਇਕ ਵਧੀਆ ਪਲੇਟਫਾਰਮ ਦੱਸਿਆ।ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਮੁਖ ਸਲਾਹਕਾਰ ਸ੍ਰ ਪਿਆਰਾ ਸਿੰਘ ਕੁੱਦੋਵਾਲ ਨੇ ਸਾਰੀਆਂ ਕਾਵਿ ਰਚਨਾਵਾਂ ਨੂੰ ਸੰਵੇਦਨਾ ਭਰਪੂਰ ਦੱਸਿਆ ਅਤੇ ਇਸ ਕਾਵਿ ਮਿਲਣੀ ਨੂੰ ਇਕ ਸਾਰਥਿਕ ਯਤਨ ਦੱਸਿਆ। ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸਰਪ੍ਰਸਤ ਸੁਰਜੀਤ ਜੀ ਨੇ ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਬਹੁਤ ਹੀ ਸਹਿਜ ਤੇ ਹਲੀਮੀ ਨਾਲ ਬਾਖੂਬੀ ਕੀਤਾ , ਜਿਸਦੀ ਸੱਭਨੇ ਸਰਾਹਨਾ ਵੀ ਕੀਤੀ।

ਇਹ ਸਮੁੱਚਾ ਪ੍ਰੋਗਰਾਮ ਬਹੁਤ ਪ੍ਰਭਾਵਸ਼ਾਲੀ ਰਿਹਾ।ਇਸ ਵਿਚ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸੀਨੀ . ਮੀਤ ਪ੍ਰਧਾਨ ਪ੍ਰੋ ਕੁਲਜੀਤ ਕੌਰ, ਪ੍ਰੋ ਨਵਰੂਪ,ਡਾ ਬਲਜੀਤ ਰਿਆੜ,ਦੀਪ ਕੁਲਦੀਪ , ਵਿਜੇਤਾ ਭਾਰਦਵਾਜ ਅਤੇ ਰਾਜਬੀਰ ਗਰੇਵਾਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਇਸ ਵੈਬੀਨਾਰ ਵਿੱਚ ਆਪਣੀ ਸ਼ਮੂਲੀਅਤ ਕੀਤੀ ।ਇਹ ਕੋਈ ਵੀ ਪ੍ਰੋਗਰਾਮ ਤਾਂਹੀ ਸਫ਼ਲ ਹੁੰਦੇ ਹਨ ਜੱਦ ਅਸੀਂ ਟੀਮ ਮੈਂਬਰਜ਼ ਨੂੰ ਨਾਲ ਲੈ ਕੇ ਚੱਲਦੇ ਹਾਂ । ਸਾਡੀ ਟੀਮ ਮੈਂਬਰਜ਼ ਸਾਨੂੰ ਪੂਰਨ ਸਹਿਯੋਗ ਕਰਦੇ ਹਨ ਤੇ ਸਾਥ ਵੀ ਦਿੰਦੇ ਹਨ । ਸਾਡੇ ਮੀਡੀਆ ਪਰਸਨਜ਼ ਦਾ ਵੀ ਸਾਨੂੰ ਬਹੁਤ ਸਹਿਯੋਗ ਹੁੰਦਾ ਹੈ ।ਇਹ ਨਿਊਜ਼ ਪ੍ਰੋ ਕੁਲਜੀਤ ਕੌਰ ਜੀ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ ਹੈ । ਧੰਨਵਾਦ ਸਹਿਤ । ਆਪ ਜੀ ਦੀ ਸੇਵਾ ਵਿੱਚ ਹਮੇਸ਼ਾਂ ਹਾਜ਼ਿਰ ..।

ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਣਗਹਿਲੀ
Next articleਫੁਲਕਾਰੀ