ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਡੀ.ਆਈ.ਬੀ. ਇਵੈਂਟਸ ਵੱਲੋਂ ਦੋ ਵਾਰੀ ਅੰਤਰਰਾਸ਼ਟਰੀ ਪੱਧਰ ‘ਤੇ ਦੁਬਈ ਵਿੱਚ ਬਹੁਤ ਹੀ ਕਾਮਯਾਬ ਅਵਾਰਡ ਸਮਾਰੋਹ ਕਰਵਾਏ ਜਾ ਚੁੱਕੇ ਹਨ। ਹੁਣ ਤੀਜੀ ਵਾਰੀ ਵੀ ਇੱਕ ਵਿਰਲੇ ਕਾਂਸੈਪਟ ‘ਤੇ ਦੀ ਆਈਕੋਨਿਕ ਪੰਜਾਬੀ ਅਵਾਰਡ 2025 ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਕਿ 28 ਫ਼ਰਵਰੀ 2025 ਨੂੰ ਦੁਬਈ ਵਿੱਚ ਹੋਣ ਜਾ ਰਹੇ ਹਨ। ਇਸ ਮੌਕੇ ‘ਤੇ ਪੰਜਾਬੀਆਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਯੁ.ਏ.ਈ ਦੇ ਸ਼ੇਖਾ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਸਮਾਰੋਹ ਵਿੱਚ ਕਈ ਪ੍ਰਸਿੱਧ ਹਸਤੀਆਂ ਆਪਣੀ ਹਾਜ਼ਰੀ ਲਗਵਾਉਣਗੀਆਂ ਪਦਮ ਸ਼੍ਰੀ ਕਰਤਾਰ ਸਿੰਘ ਪਹਿਲਵਾਨ ਜੀ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਨਵਾਜ਼ਿਆ ਜਾਵੇਗਾ, ਸੰਤ ਬਾਬਾ ਗੁਰਜੀਤ ਸਿੰਘ ਜੀ ਨਾਨਕਸਰ ਕਲੇਰਾਂ ਤੇ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਸੇਵਾ ਲਈ ਸਨਮਾਨਿਤ ਕੀਤੇ ਜਾਣਗੇ। ਗੁਰਿੰਦਰ ਸਿੰਘ ਭੱਟੀ ਬਿਜ਼ਨਸ ਮੈਗਨਟ ਦੇ ਨਾਲ ਨਵਾਜ਼ੇ ਜਾਣਗੇ। ਸਮਾਜ ਸੇਵੀ ਗੁਰਪ੍ਰੀਤ ਸਿੰਘ ਮਿੰਟੂ(ਮਨੁੱਖਤਾ ਦੀ ਸੇਵਾ) ਅਤੇ ਅਨਮੋਲ ਕਵਾਤਰਾ (ਇੱਕ ਜ਼ਰੀਆ) ਨੂੰ ਲੋਕ ਸੇਵਾ ਲਈ ਉਹਨਾਂ ਦੇ ਕੰਮਾਂ ਲਈ ਸਨਮਾਨਿਤ ਕੀਤਾ ਜਾਵੇਗਾ, ਇਕਬਾਲ ਚੀਮਾ, (ਐਮ.ਡੀ. ਪੰਜਾਬ ਫਿਲਮ ਸਿਟੀ) ਨੂੰ ਪੰਜਾਬੀ ਸਿਨੇਮਾ ਵਿੱਚ ਉਹਨਾਂ ਦੇ ਯੋਗਦਾਨਾਂ ਲਈ ਸਨਮਾਨਿਤ ਕੀਤਾ ਜਾਵੇਗਾ। ਪ੍ਰਸਿੱਧ ਹੋਸਟ ਗੁਰਜੀਤ ਸਿੰਘ ਨੂੰ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣਨ ਲਈ ਸਨਮਾਨਿਤ ਕੀਤਾ ਜਾਵੇਗਾ। ਫਿਰੋਜ਼ਪੁਰ ਰੋਡ ਸਥਿਤ ਮਨੁੱਖਤਾ ਦੀ ਸੇਵਾ ਸੁਸਾਇਟੀ ਵਿਖੇ ਹੋਈ ਮੀਟਿੰਗ ਦੌਰਾਨ ਮਨਜਿੰਦਰ ਸਿੰਘ ਜੀ, ਫਾਊਂਡਰ ਡੀ.ਆਈ.ਬੀ. ਈਵੈਂਟਸ ਨੇ ਇਹ ਜਾਣਕਾਰੀ ਦਿੱਤੀ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਪੱਧਰ ‘ਤੇ ਕਈ ਕਾਮਯਾਬ ਇਵੈਂਟ ਕਰਵਾਉਂਦੇ ਆ ਰਹੇ ਹਨ। ਇਸ ਇਵੈਂਟ ਦੀ ਮਾਰਕੀਟਿੰਗ ਦੀ ਜ਼ਿੰਮੇਵਾਰੀ ਡਾ: ਜੋਗਿੰਦਰ ਸਿੰਘ ਬੇਦੀ, ਜੋ ਕਿ ਡਿਜ਼ੀਟਲ ਡਾਕਟਰ ਦੇ ਨਾਂ ਨਾਲ ਜਾਣੇ ਜਾਂਦੇ ਹਨ, ਮਾਰਕੀਟਿੰਗ ਹੈੱਡ ਅਤੇ ਉਨ੍ਹਾਂ ਦੀ ਡਿਜ਼ੀਟਲ ਮਾਰਕੀਟਿੰਗ ਕੰਪਨੀ ਲੀਡ ਮੈਗਨੇਟ ਵੱਲੋਂ ਨਿਭਾਈ ਜਾ ਰਹੀ ਹੈ। ਇਹ ਸਮਾਰੋਹ ਪੰਜਾਬੀ ਸੱਭਿਆਚਾਰ, ਵਿਰਾਸਤ, ਮਨੁੱਖਤਾ ਅਤੇ ਕਲਾਤਮਕ ਯੋਗਦਾਨ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਾਣ ਦੇਣ ਵਾਲਾ ਹੋਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj



