HOME ਹੋਰ ਉੱਚਾ ਹੋਇਆ ਐੱਮ ਐੱਲ ਏ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਸ਼ਖ਼ਸੀਅਤ ਦਾ...

ਹੋਰ ਉੱਚਾ ਹੋਇਆ ਐੱਮ ਐੱਲ ਏ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਸ਼ਖ਼ਸੀਅਤ ਦਾ ਕੱਦ

1
ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ
ਬਾਘਾਪੁਰਾਣਾ/ਭਲੂਰ   (ਸਮਾਜ ਵੀਕਲੀ)   (ਬੇਅੰਤ ਗਿੱਲ) ਬਾਘਾਪੁਰਾਣਾ ਹਲਕੇ ਅੰਦਰ ਪਿੰਡ ਪੱਤੋਂ ਹੀਰਾ ਸਿੰਘ ਦੇ ਸਰਪੰਚ ਦੇ ਕਤਲ ਨੂੰ ਲੈ ਕੇ ਚਰਚਾ ਜ਼ੋਰਾਂ ‘ਤੇ ਹੈ। ਇਸ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦਾ ਰੋਲ ਬਹੁਤ ਧੱਕੜ ਤੇ ਇਮਾਨਦਾਰੀ ਵਾਲਾ ਰਿਹਾ। ਸਮੁੱਚੇ ਪੰਜਾਬ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਤੱਕ ਦੇ ਪੰਜਾਬੀਆਂ ਨੇ ਵੀ ਐੱਮ ਐੱਲ ਏ ਦੇ ਸਾਫ਼ ਸੁਥਰੇ ਕਿਰਦਾਰ ਦਾ  ਜ਼ਿਕਰ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਨੇ  ‘ਸੱਚ’  ਅਤੇ ਯਾਰੀ ਦਾ ਮਾਣ ਰੱਖ ਲਿਆ। ਇਹ ਇਤਿਹਾਸਕ ਦੇ ਵਰਕਿਆਂ ‘ਤੇ ਉੱਕਰਿਆ ਰਹੇਗਾ ਕਿ ਫਲਾਣੇ ਸਮੇਂ ਵਿੱਚ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਜਾਨ ਅਤੇ ਆਹੁਦੇ ਦੀ ਪ੍ਰਵਾਹ ਕੀਤੇ ਬਗੈਰ  ‘ਸੱਚ’  ਦਾ ਸਾਥ ਦਿੰਦਿਆਂ  ‘ਯਾਰੀ’  ਦੇ ਬਾਗ਼ਾਂ ਨੂੰ  ਉਜੜਨ  ਤੋਂ ਬਚਾਇਆ ਸੀ‌। ਜਿੱਥੇ ਅੱਜ ਸਿਆਸਤ ਦਾ ਗੰਧਲਾ ਦੌਰ ਚੱਲ ਰਿਹਾ ਹੈ, ਉਸੇ ਦੌਰ ਵਿਚ ਸਾਫ਼ ਸੁਥਰੇ ਅਕਸ ਵਾਲੇ ਲੀਡਰ ਸਿਆਸਤ ਨੂੰ ਨਿਖਾਰਨ ਤੇ ਸੰਵਾਰਨ ਲਈ ਸੱਚ ਦਾ ਪੱਲਾ ਫੜੀ ਖੜ੍ਹੇ ਹਨ। ਅਜਿਹੇ ਲੀਡਰਾਂ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ। ਦੱਸ ਦੇਈਏ ਕਿ ਜਿਸ ਦਿਨ ਉਕਤ ਘਟਨਾ ਵਾਪਰੀ ਤਾਂ ਵਿਰੋਧੀਆਂ ਵੱਲੋਂ ਸਮੁੱਚੇ ਪੰਜਾਬ ਵਿੱਚ ਇਹ ਗੱਲ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਸ ਮਾਮਲੇ ਵਿਚ ਐੱਮ ਐੱਲ ਏ ਅੰਮ੍ਰਿਤਪਾਲ ਸਿੰਘ ਦੋਸ਼ੀ ਹੈ।  ਪਰ ਦੇਰ ਰਾਤ ਤੱਕ ਹੌਲੀ ਹੌਲੀ ਕਲੀਅਰ ਹੁੰਦਾ ਹੁੰਦਾ ਬਿਲਕੁਲ ਕਲੀਅਰ ਹੋ ਗਿਆ ਕਿ ਇਸ ਮਾਮਲੇ ਵਿਚ ਅੰਮ੍ਰਿਤਪਾਲ ਸਿੰਘ ਸੁਖਾਨੰਦ ਦਾ ਕੋਈ ਕਸੂਰ ਨਹੀਂ ਹੈ। ਦਿਨ ਚੜ੍ਹਦੇ ਤੱਕ ਤਾਂ ਲੋਕਾਂ ਅਤੇ ਮੀਡੀਏ ਵੱਲੋਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਗਿਆ। ਲੋਕਾਂ ਨੇ ਆਪ ਮੁਹਾਰੇ ਸੋਸ਼ਲ ਮੀਡੀਆ ‘ਤੇ ਐੱਮ ਐੱਲ ਏ ਦੇ ਹੱਕ ਵਿੱਚ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਐੱਮ ਐੱਲ ਏ ਨੇ ਖੁਦ ਸਾਹਮਣੇ ਆਣ ਕੇ ਆਪਣੀ ਗੱਲ ਰੱਖਦਿਆਂ ਸਾਰੀ ਕਹਾਣੀ ਖੋਲ੍ਹੀ ਤਾਂ ਵਿਰੋਧੀਆਂ ਨੂੰ ਵੀ ਤ੍ਰੇਲੀ ਆ ਗਈ, ਕਿਉਂਕਿ ਉਨ੍ਹਾਂ ਨੇ ਕਹਾਣੀ ਹੋਰ ਪਾਸੇ ਮੋੜਨੀ ਚਾਹੀ ਸੀ ਪਰ ਮੁੜ ਹੋਰ ਪਾਸੇ ਨੂੰ ਗਈ। ਫ਼ਿਰ ਤਾਂ ਇਸ ਮਾਮਲੇ ਦੀ ਅਸਲ ਜੜ੍ਹ ਸਭ ਨੇ ਫੜ ਲਈ ਸੀ। ਹੁਣ ਲਗਾਤਾਰ ਹਰ ਪਾਸੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀਆਂ ਗੱਲਾਂ ਹੋ ਰਹੀਆਂ ਹਨ। ਸੱਥਾਂ ‘ਚ ਬੈਠੇ ਨੌਜਵਾਨ ਅਤੇ ਬਜ਼ੁਰਗ ਆਖ ਰਹੇ ਹਨ, ਕਿ  ‘ਯਾਰੀ ਜੱਟ ਦੀ ਤੂਤ ਦਾ ਮੋਛਾ, ਕਦੇ ਨਾ ਵਿਚਾਲਿਓਂ ਟੁੱਟਦੀ’ ।  ਪਿੰਡਾਂ ਦੇ ਗਲੀਆਂ ਮੋੜਾਂ ਉੱਤੇ ਬੈਠੇ ਲੋਕ ਚਰਚਾਵਾਂ ਕਰਦੇ ਆਖ ਰਹੇ ਹਨ ਕਿ ਨੌਜਵਾਨ ਅੰਮ੍ਰਿਤਪਾਲ ਸਿੰਘ ਸੁਖਾਨੰਦ ਇਮਾਨਦਾਰ ਤੇ ਸੂਝਵਾਨ ਲੀਡਰ ਹੈ। ਉਸ ਨੇ  ਸੱਚ ਦੀ ਧੌਣ ਉੱਚੀ ਰੱਖਣ ਲਈ ਝੂਠ ਨੂੰ ਖੰਗਣ ਤੱਕ ਨਹੀਂ ਦਿੱਤਾ।  ਇਸ ਮਾਮਲੇ ਵਿਚ ਉਸਨੇ ਸਿਆਸਤ ਤੋਂ ਉੱਪਰ ਉੱਠਦਿਆਂ ਮਰਦਾਂ ਤੇ ਦਲੇਰਾਂ ਵਾਂਗ ਜਿਗਰੇ ਵਾਲਾ ਕੰਮ ਕੀਤਾ ਹੈ। ਇਸ ਤਰ੍ਹਾਂ ਚਾਰੇ ਪਾਸੇ ਬਾਘਾਪੁਰਾਣਾ ਐੱਮ ਐੱਲ ਏ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਸ਼ਖ਼ਸੀਅਤ ਦੇ ਚਰਚੇ ਹਨ। ਨੌਜਵਾਨ ਉਨ੍ਹਾਂ ਨਾਲ ਵੱਡੀ ਪੱਧਰ ‘ਤੇ  ਜੁੜ ਰਹੇ ਹਨ। ਘਰਾਂ ਵਿੱਚ ਬੈਠੀਆਂ ਔਰਤਾਂ ਉਸਨੂੰ ਦੁਆਵਾਂ ਦੇ ਰਹੀਆਂ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੁਰਮਤਿ ਸਮਾਗਮ ਮੌਕੇ ਸੰਗਤਾਂ ਨੇ ਧਾਰਮਿਕ ਸਾਹਿਤ ਪ੍ਰਾਪਤ ਕਰਨ ਲਈ ਵੱਡੀ ਦਿਲਚਸਪੀ ਦਿਖਾਈ
Next articleਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ