ਕੁਲਦੀਪ ਸਿੰਘ ਬੂਲੇ ਨੂੰ ਪ੍ਰਧਾਨ ਦੋਆਬਾ ਜੋਨ, ਸੁਰਿੰਦਰ ਸਿੰਘ ਦੇਸਲ ਪ੍ਰਧਾਨ ਕਪੂਰਥਲਾ (ਦਿਹਾਤੀ) ਅਤੇ ਸਰੂਪ ਸਿੰਘ ਖਲਵਾੜਾ ਪ੍ਰਧਾਨ ਕਪੂਰਥਲਾ (ਸ਼ਹਿਰੀ) ਬਣੇ
ਕਪੂਰਥਲਾ, (ਸਮਾਜ ਵੀਕਲੀ) ( ਕੌੜਾ )—ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਐਸ.ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਾਣੀਕੇ ਵੱਲੋਂ ਸਾਂਝੇ ਤੌਰ ਉੱਤੇ ਆਮ ਸਹਿਮਤੀ ਨਾਲ ਅਕਾਲੀ ਦਲ ਬਾਦਲ ਦੇ ਐਸ.ਸੀ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ ਹੈ ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਅਨੁਸਾਰ ਸੁਰਿੰਦਰ ਸਿੰਘ ਦੇਸਲ ਪ੍ਰਧਾਨ ਕਪੂਰਥਲਾ (ਦਿਹਾਤੀ), ਸਰੂਪ ਸਿੰਘ ਖਲਵਾੜਾ ਪ੍ਰਧਾਨ ਕਪੂਰਥਲਾ (ਸ਼ਹਿਰੀ) ਅਤੇ ਕੁਲਦੀਪ ਸਿੰਘ ਬੂਲੇ ਨੂੰ ਪ੍ਰਧਾਨ ਦੋਆਬਾ ਜੋਨ ਨਿਯੁਕਤ ਕੀਤਾ ਗਿਆ ਹੈ।ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਦੇ ਜ਼ਿਲਾ ਪ੍ਰਧਾਨ ਜਥੇਦਾਰ ਦਲਵਿੰਦਰ ਸਿੰਘ ਸਿੱਧੂ, ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਦੇ ਹਲਕਾ ਇੰਚਾਰਜ ਐਚ ਐਸ ਵਾਲੀਆਂ, ਸੀਨੀਅਰ ਅਕਾਲੀ ਆਗੂ ਇੰਜ : ਸਵਰਨ ਸਿੰਘ,। ਐਸ ਜੀ ਪੀ ਸੀ ਦੇ ਕਾਰਜਕਰਨੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋ, ਸੀਨੀਅਰ ਅਕਾਲੀ ਆਗੂ ਜਥੇਦਾਰ ਜੋਗਿੰਦਰ ਸਿੰਘ ਭੱਟੋ, ਡਾਕਟਰ ਬਲਵਿੰਦਰ ਸਿੰਘ ਚੰਚਲ, ਡਾਕਟਰ ਲਖਬੀਰ ਸਿੰਘ ਗੁਰਦਿਆਲ ਸਿੰਘ ਭੱਟੀ, ਦਿਲਬਰ ਸਿੰਘ ਦੇਸਲ, ਜਥੇਦਾਰ ਜਗਜੀਤ ਸਿੰਘ ਸ਼ੰਮੀ, ਅਜੇ ਬਬਲਾ, ਸੁਖਦੇਵ ਸਿੰਘ, ਜਰਨੈਲ ਸਿੰਘ, ਗੁਰਦੀਪ ਸਿੰਘ, ਹਰਦੇਵ ਸਿੰਘ ਦੇਸਲ ਸਾਬਕਾ ਸਰਪੰਚ, ਬਲਵਿੰਦਰ ਸਿੰਘ ਦੇਸਲ, ਰਣਧੀਰ ਸਿੰਘ ਗਿੱਲ, ਜਸਵਿੰਦਰ ਸਿੰਘ, ਬਿੱਕਰ ਸਿੰਘ, ਕੁਲਵਿੰਦਰ ਸਿੰਘ ਪੱਪਾ, ਗੁਰਮੇਲ ਸਿੰਘ, ਸੁਖਦੇਵ ਸਿੰਘ ਦੇਬਾ, ਕਾਕਾ ਸਿੱਧੂ ਆਦਿ ਨੇ ਸੁਰਿੰਦਰ ਸਿੰਘ ਦੇਸਲ ਪ੍ਰਧਾਨ ਕਪੂਰਥਲਾ (ਦਿਹਾਤੀ), ਸਰੂਪ ਸਿੰਘ ਖਲਵਾੜਾ ਪ੍ਰਧਾਨ ਕਪੂਰਥਲਾ (ਸ਼ਹਿਰੀ) ਅਤੇ ਕੁਲਦੀਪ ਸਿੰਘ ਬੂਲੇ ਨੂੰ ਪ੍ਰਧਾਨ ਦੋਆਬਾ ਜੋਨ ਨਿਯੁਕਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਐਸ.ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਾਣੀਕੇ ਦਾ ਧੰਨਵਾਦ ਕਰਦਿਆਂ ਹੋਇਆਂ ਆਖਿਆ ਕਿ ਉਕਤ ਤਿੰਨਾਂ ਮਿਹਨਤੀ ਨੌਜਵਾਨ ਅਕਾਲੀ ਆਗੂਆਂ ਦੀ ਨਿਯੁਕਤੀ ਨਾਲ਼ ਸ਼੍ਰੋਮਣੀ ਅਕਾਲੀ ਦਲ ਨੂੰ ਗਰਾਉਂਡ ਲੈਵਲ ‘ਤੇ ਵੱਡਾ ਬਲ ਮਿਲੇਗਾ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



