ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ – ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ-ਛੋਹ ਪ੍ਰਾਪਤ ਪਿੰਡ ਬੱਸੀਆਂ ਵਿਖੇ ਉੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਮਾਤਮਾ ਦੀ ਅਪਾਰ ਕਿਰਪਾ ਸਦਕਾ ਅਤੇ ਨਾਨਕ ਨਾਮ ਲੇਵਾ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ “92ਵਾਂ ਸਾਲਾਨਾ ਧਾਰਮਿਕ ਦੀਵਾਨ” ਸਮਾਗਮ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਮੌਕੇ ਸਮਾਜ ਸੇਵੀ ਸੰਸਥਾ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ(ਰਜਿ.), ਰਾਏਕੋਟ ਵੱਲੋਂ ਧਾਰਮਿਕ ਸਾਹਿਤ ਦਾ ਮੁਫ਼ਤ ਲੰਗਰ ਤੇ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ।ਇਸ ਮੌਕੇ ਸੁਸਾਇਟੀ ਵੱਲੋਂ ਹੋਰਨਾਂ ਤੋਂ ਇਲਾਵਾ ਪ੍ਰਧਾਨ ਡਾਕਟਰ ਉਲਵਿੰਦਰ ਸਿੰਘ ਰਾਏਕੋਟ, ਚੇਅਰਮੈਨ ਮਾਸਟਰ ਪ੍ਰੀਤਮ ਸਿੰਘ ਬਰ੍ਹਮੀ, ਪਰਮਜੀਤ ਕੌਰ ਬਰ੍ਹਮੀ, ਲੈਕਚਰਾਰ ਬਲਵਿੰਦਰ ਸਿੰਘ ਬੱਸੀਆਂ, ਨਰਿੰਦਰ ਕੌਰ ਬੱਸੀਆਂ, ਜਸਦੀਪ ਕੌਰ, ਹਰਦੀਪ ਕੌਰ, ਪ੍ਰੈੱਸ ਸਕੱਤਰ ਨਿਰਮਲ ਦੋਸਤ ਵੀ ਹਾਜ਼ਰ ਸਨ। ਇਸ ਮੌਕੇ ਪਿੰਡ ਬੱਸੀਆਂ ਅਤੇ ਇਲਾਕੇ ਦੀਆਂ ਹਜ਼ਾਰਾਂ ਨਾਨਕ ਨਾਮ ਲੇਵਾ ਸੰਗਤਾਂ ਨੇ ਧਾਰਮਿਕ ਸਾਹਿਤ ਪ੍ਰਾਪਤ ਕਰਨ ਲਈ ਬੇਹੱਦ ਰੁਚੀ ਦਿਖਾਈ। ਸੰਗਤਾਂ ਦੇ ਵਿਚਾਰ ਸਨ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਸੰਸਕਾਰਾਂ/ਵਿਰਸੇ ਨਾਲ ਜੋੜ੍ਹ ਕੇ ਰੱਖਣ ਲਈ ਧਾਰਮਿਕ ਸਾਹਿਤ ਦੇ ਲੰਗਰ ਤੇ ਦਸਤਾਰ ਸਿਖਲਾਈ ਕੈਂਪ ਸਮੇਂ-ਸਮੇਂ ‘ਤੇ ਲੱਗਣੇ ਬਹੁਤ ਜ਼ਰੂਰੀ ਹਨ, ਕਿਉਂ ਕਿ ਅਜੋਕੇ ਯੁੱਗ ‘ਚ ਪੱਛਮੀ ਦੇਸ਼ਾਂ ਦੇ ਸੱਭਿਆਚਾਰ ਦਾ ਸਾਡੀ ਨੌਜਵਾਨ ਪੀੜ੍ਹੀ ਉੱਪਰ ਵੱਡੇ ਪੱਧਰ ‘ਤੇ ਘਾਤਕ/ਮਾਰੂ ਅਸਰ ਪੈ ਰਿਹਾ ਹੈ। ਇਸ ਮੌਕੇ ਨਾਨਕਸਰ ਸੰਪਰਦਾਇ ਦੇ ਮਹਾਂਪੁਰਸ਼ ਬਾਬਾ ਘਾਲਾ ਸਿੰਘ ਅਤੇ ਭਾਈ ਪ੍ਰਿਤਪਾਲ ਸਿੰਘ ਬਰਗਾੜੀ ਨੇ ਵੀ ਧਾਰਮਿਕ ਸਾਹਿਤ ਦੇ ਮੁਫ਼ਤ ਲੰਗਰ ਅਤੇ ਦਸਤਾਰ ਸਿਖਲਾਈ ਕੈਂਪ ‘ਤੇ ਆਪਣੀ ਹਾਜ਼ਰੀ ਲਗਾਈ ਤੇ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਸੁਖਵੀਰ ਸਿੰਘ ਉੱਪਲ, ਕੇਵਲ ਸਿੰਘ ਉੱਪਲ ਯੂ.ਕੇ.,ਮਨਮੋਹਨ ਸਿੰਘ ਧਾਲੀਵਾਲ, ਚਮਕੌਰ ਸਿੰਘ ਢੇਸੀ, ਜਰਨੈਲ ਸਿੰਘ ਉੱਪਲ, ਜਰਨੈਲ ਸਿੰਘ ਜਵੰਧਾ, ਨਿਸ਼ਾਨ ਸਿੰਘ ਉੱਪਲ(ਸੇਵਾ ਮੁਕਤ ਪੁਲਿਸ ਅਧਿਕਾਰੀ), ਕੈਸ਼ੀਅਰ ਕੁਲਦੀਪ ਸਿੰਘ ਦੀਪਾ, ਗੁਰਵਿੰਦਰ ਸਿੰਘ ਚੀਮਾ, ਜਗਦੇਵ ਸਿੰਘ ਪੰਚ, ਪ੍ਰੀਤਮ ਸਿੰਘ ਧਾਲੀਵਾਲ, ਜਗਦੇਵ ਸਿੰਘ ਉੱਪਲ, ਰਣਧੀਰ ਸਿੰਘ ਧੀਰਾ, ਕੁਲਵੰਤ ਸਿੰਘ ਚੀਮਾ ਪੰਚ, ਸਾਬਕਾ ਮੈਂਬਰ ਪੰਚਾਇਤ ਗੁਰਮੀਤ ਸਿੰਘ ਕੈਲਾ(ਪਿੱਲਾ), ਕੁਲਦੀਪ ਸਿੰਘ ਰੰਧਾਵਾ, ਪਾਲ ਚੀਮਾ, ਲੈਕਚਰਾਰ ਬਲਵਿੰਦਰ ਸਿੰਘ ਬੱਸੀਆਂ, ਵਿਸ਼ਵਜੀਤ ਸਿੰਘ ਬੱਸੀਆਂ, ਨੰਬਰਦਾਰ ਸਤਪਾਲ ਸਿੰਘ ਕਲੇਰ(ਬੱਸੀਆਂ), ਜਸਮੇਲ ਕੌਰ ਜੱਸੂ ਟੇਲਰ ਮਾਸਟਰ, ਹਰਪ੍ਰੀਤ ਸਿੰਘ ਬਿਜਲੀ ਬੋਰਡ ਵੀ ਸ਼ਾਮਲ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



