(ਸਮਾਜ ਵੀਕਲੀ)
ਮਾਏ ਨੀ ਮੈਂ ਕੀਹਨੂੰ ਆਪਣਾ ਹਾਲ ਸੁਣਾਵਾਂ,
ਚੀਸਾਂ ਵਸੀਆਂ ਹਰ ਗੀਤ ਦੇ ਅੱਖਰ ਅੰਦਰ
ਕਦੇ ਇੰਜ ਲੱਗਦਾ ਸ਼ਿਵ ਦੀ ਰੁੱਤੇ ਮਰ ਜਾਵਾਂ,
ਫੁੱਲ ਬੀਜੇ ਤੇ ਕੰਡੇ ਉੱਗੇ, ਉੱਗੇ ਵਿੱਚ ਉਜਾੜਾਂ
ਪੈਰ-ਪੈਰ ਉੱਤੇ ਸੂਲਾਂ ਦੱਸ ਕਿੱਥੇ ਪੈਰ ਟਿਕਾਵਾਂ,
ਦੋਸਤੀ ਦੇ ਬਾਣੇ ਅੰਦਰ ਆਏ ਰਾਖਸ਼ਸ਼ ਲੱਖਾਂ
ਭੇੜੀਏ ਜਿਹੀਆਂ ਅੱਖਾਂ ਕਿੱਥੇ ਜਿਸਮ ਲੁਕਾਵਾਂ,
ਸਭ ਨੂੰ ਹਾਸੇ ਵੰਡੇ ਮੈਂ ਤਾਂ, ਮੈਨੂੰ ਮਿਲੀਆਂ ਪੀੜਾਂ
ਆਸ਼ਕ ਮਿਲਿਆ ਭੁੱਖਾ,ਰੂਹ ਦਾ ਮਾਸ ਖਵਾਵਾਂ,
“ਸਿਮਰਨ” ਮਿਲਿਆ ਮੈਨੂੰ ਏਸ ਜਨਮ ਵਿੱਚ
ਖੌਰੇ ਕਿਹੜੇ ਜਨਮ ਦੀਆਂ ਮਿਲੀਆਂ ਸਜ਼ਾਵਾਂ।
।। ਸਿਮਰਨ ।।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly