(ਸਮਾਜ ਵੀਕਲੀ)
ਪੱਥਰ ‘ਤੇ ਜਦ ਆਇਆ ਦਿਲ।
ਟੁੱਟਣ ਤੋਂ ਘਬਰਾਇਆ ਦਿਲ।
ਉਸ-ਉਸ ਨੇ ਹੀ ਨਾਂਹ ਕੀਤੀ,
ਜਿਸ ਜਿਸ ਦਾ ਅਜ਼ਮਾਇਆ ਦਿਲ ।
ਉਹਨਾਂ ਤੋਂ ਹੀ ਦਰਦ ਮਿਲੇ,
ਜਿਹਨਾਂ ਹੱਥ ਫੜਾਇਆ ਦਿਲ।
ਜਿਹੜਾ ਕਿਸਮਤ ਵਿੱਚ ਨਹੀਂ,
ਉਸ ‘ਤੇ ਹੀ ਲਲਚਾਇਆ ਦਿਲ।
ਇੱਕ ਵੀ ਦਰ ‘ਤੇ ਟਿਕਿਆ ਨਾ,
ਭਾਂਵੇ ਲੱਖ ਟਿਕਾਇਆ ਦਿਲ।
ਤਰਕ ਵਿਤਰਕ ਨਹੀਂ ਕਰਦੈ,
ਵਹਿਮਾਂ ਦਾ ਭਰਮਾਇਆ ਦਿਲ।
ਹੁਣ ਨਈਂ ਰੋਂਦਾ ਗੱਲ ਗੱਲ ‘ਤੇ,
ਮੈਂ ਹੁਣ ਸਖ਼ਤ ਬਣਾਇਆ ਦਿਲ।
ਬਿਸ਼ੰਬਰ ਅਵਾਂਖੀਆ
9781825255
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly