ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਸਰਕਾਰੀ ਹਸਪਤਾਲ ਬਲਾਚੌਰ ਦੀ ਟੀਵੀ ਰੋਗਾਂ ਦੀ ਟੀਮ ਨੇ ਪਿੰਡ ਰੈਲ ਮਾਜਰਾ ਦੇ ਸਿਹਤ ਸੈਂਟਰ ਵਿਚ ਛਾਤੀ ਦਰਦ ਦੇ ਰੋਗੀਆਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਦੇ ਐਕਸਰੇ ਲੈਣ ਤੋਂ ਬਾਅਦ ਸਹੀ ਇਲਾਜ ਕਰਵਾਉਣ ਲਈ ਕਿਹਾ। ਮਰੀਜ਼ਾਂ ਨੂੰ ਦੱਸਿਆ ਗਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਟੀਵੀ ਰੋਗਾਂ ਦੀ ਸ਼ਿਕਾਇਤ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਇਹ ਰੋਗ ਇਲਾਜ਼ ਯੋਗ ਹੈ। ਇਸਦਾ ਇਲਾਜ ਸਰਕਾਰ ਵਲੋਂ ਫ੍ਰੀ ਕੀਤਾ ਜਾਂਦਾ ਹੈ। ਟੀਮ ਵਿੱਚ ਡਾ ਅਰੁਣ ਦੱਤ,ਸਰਸ ਮੈਡਮ,ਸੀਐਚ ਓ ਗੁਰਪ੍ਰੀਤ ਕੌਰ,ਸੀਐਚ ਓ ਪ੍ਰਭਜੋਤ, ਆਸ਼ਾ ਰਾਣੀ ਐਮਪੀਐਚ ਵਰਕਰ, ਗੁਰਦੀਪ ਸਿੰਘ, ਪਰਮਜੀਤ ਸਿੰਘ ਐਮਪੀਐਚ ਵਰਕਰ, ਆਸ਼ਾ ਵਰਕਰ ਪ੍ਰੀਤਮ ਕੌਰ, ਉਰਮਿਲਾ ਦੇਵੀ, ਕਸ਼ਮੀਰ ਕੌਰ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



