ਮਜ਼ਦੂਰ ਦਿਵਸ ਤੇ ਦਾਣਾ ਮੰਡੀ ਬੱਸੀਆ ਵਿੱਚ ਲਹਿਰਾਇਆ ਝੰਡਾ ਤੇ ਵੰਡੇ ਲੱਡੂ
ਰਾਏਕੋਟ, (ਸਮਾਜ ਵੀਕਲੀ) ( ਗੁਰਭਿੰਦਰ ਗੁਰੀ ) 1 ਮਈ ਨੂੰ ਮਜ਼ਦੂਰ ਦਿਵਸ ਵਜੋਂ ਵੱਡਾ ਪੱਧਰ ਤੇ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈਂ । ਇਸੇ ਤਹਿਤ ਤਹਿਸੀਲ ਰਾਏਕੋਟ ਦੇ ਅਹਿਮ ਪਿੰਡ ਬੱਸੀਆ ਦੀ ਦਾਣਾ ਮੰਡੀ ਵਿੱਚ ਹਰ ਸਾਲ ਦੀ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜਗਿੱਲ) ਦੇ ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈ ਕਾ ਅਤੇ ਬਲਾਕ ਪ੍ਰਧਾਨ ਰਾਏਕੋਟ ਰਣਧੀਰ ਸਿੰਘ ਉੱਪਲ ਬੱਸੀਆ ਦੀ ਅਗਵਾਈ ਹੇਠ ਝੰਡਾ ਲਹਿਰਾਉਣ ਉਪਰੰਤ ਲੱਡੂ ਵੰਡ ਕੇ ਮਨਾਇਆ ਗਿਆ। ਇਸ ਦੌਰਾਨ ਕਿਸਾਨ ਆਗੂਆਂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਕਿਸਾਨ ਮਜ਼ਦੂਰ ਦਾ ਸਦੀਆਂ ਪੁਰਾਣਾ ਨੌਂਹ ਮਾਸ ਦਾ ਰਿਸ਼ਤਾ ਹੈਂ ਕਿਉੰਕਿ ਇਹ ਦੂਸਰੇ ਤੋਂ ਬਿਨਾਂ ਅਧੂਰੇ ਹਨ। ਭਾਵੇਂ ਸਮੇਂ ਸਮੇਂ ਤੇ ਕੁਝ ਫਿਰਕਾਪ੍ਰਸਤ ਲੋਕਾਂ ਨੇ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਜ ਵੀਂ ਕਿਸਾਨ ਮਜ਼ਦੂਰ ਇਕ ਹਨ ਜਦਕਿ ਸਰਕਾਰਾਂ ਇਹਨਾਂ ਦੇ ਮੌਲਿਕ ਅਧਿਕਾਰਾਂ ਤੇ ਮੰਗਾਂ ਨੂੰ ਅਣਗੌਲਿਆ ਕਰਦੀਆਂ ਆ ਰਹੀਆ ਹਨ। ਇਸ ਸਮੇਂ ਚੌਧਰੀ ਸੇਵਕ ਸਿੰਘ, ਚੌਧਰੀ ਮੰਗਾ ਸਿੰਘ, ਚੌਧਰੀ ਜਗਰੂਪ ਸਿੰਘ ਬੋਪਾਰਾਏ, ਮਿਸਤਰੀ ਸਰਬਾ ਸਿੰਘ ਸਿਵੀਆ, ਸੇਵਕ ਸਿੰਘ ਕਮਾਲਪੁਰਾ, ਕਾਮਰੇਡ ਜਰਨੈਲ ਸਿੰਘ, ਸੁਖਵਿੰਦਰ ਸਿੰਘ ਸਿਧਵਾ, ਨਿਰਮਲ ਸਿੰਘ ਨਿੰਮਾ, ਸ਼ਰਨਜੀਤ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



