ਸਿਹਤ ਵਿਭਾਗ ਵੱਲੋਂ ਤੰਬਾਕੂਨੋਸ਼ੀ ਰੋਕਣ ਲਈ ਚਲਾਨ ਕੱਟੇ

ਕੈਪਸ਼ਨ: ਪਬਲਿਕ ਥਾਵਾਂ ਤੇ ਤੰਬਾਕੂਨੋਸ਼ੀ ਰੋਕਣ ਲਈ ਸਿਹਤ ਵਿਭਾਗ ਦੀ ਟੀਮ ।

ਮਾਨਸਾ (ਸਮਾਜ ਵੀਕਲੀ): ਸਿਹਤ ਵਿਭਾਗ ਪੰਜਾਬ ਦੇ ਸਿਹਤ ਬਲਾਕ ਖਿਆਲਾ ਕਲਾਂ ਵੱਲੋਂ ਸਿਵਲ ਸਰਜਨ ਡਾਕਟਰ ਅਸ਼ਵਨੀ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਦੀ ਅਗਵਾਈ ਵਿੱਚ ਤੰਬਾਕੂਨੋਸ਼ੀ ਵਿਰੋਧੀ ਜਾਗਰੁਕਤਾ ਜਾਰੀ ਹੈ।ਇਸ ਮੁਹਿੰਮ ਤਹਿਤ ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਦੀਆਂ ਵੱਖ ਵੱਖ ਟੀਮਾਂ ਵੱਲੋਂ ਪਬਲਿਕ ਥਾਵਾਂ, ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਤੰਬਾਕੂਨੋਸ਼ੀ ਕਰਨ ਵਾਲੇ ਵਿਅਕਤੀ ਲਈ ਤਾਂ ਨੁਕਸਾਨਦੇਹ ਹੁੰਦੀ ਹੀ ਹੈ, ਸਗੋਂ ਤੰਬਾਕੂ ਸੇਵਨ ਕਰਨ ਮੌਕੇ ਧੂੰਆਂ ਨੇੜਲੇ ਵਿਅਕਤੀ ਨੂੰ ਜ਼ਿਆਦਾ ਨੁਕਸਾਨ ਕਰਦਾ ਹੈ।ਤੰਬਾਕੂਨੋਸ਼ੀ ਦੇ ਸੇਵਨ ਕਾਰਣ ਹੋਣ ਵਾਲੀਆਂ ਪੇਚੀਦਗੀਆਂ ਕਾਰਣ ਹਰ ਸਾਲ ਭਾਰਤ ਵਿਚ 12 ਲੱਖ 50 ਹਜ਼ਾਰ ਲੋਕ ਸਮੇੰ ਤੋਂ ਪਹਿਲਾਂ ਕੀਮਤੀ ਜਾਨਾਂ ਗਵਾ ਦਿੰਦੇ ਹਨ ।

ਕੈਸਰ ਤੋਂ ਹੋਣ ਵਾਲੀਆਂ ਮੌਤਾਂ ਵਿਚ ਜ਼ਿਆਦਾ ਕੇਸ ਅਜਿਹੇ ਹੁੰਦੇ ਹਨ ਜਿੰਨਾਂ ਦਾ ਕਾਰਣ ਤੰਬਾਕੂਨੋਸ਼ੀ ਹੁੰਦਾ ਹੈ। ਤੰਬਾਕੂਨੋਸ਼ੀ ਫੇਫੜਿਆਂ ਦੇ ਕੈਂਸਰ ਅਤੇ ਮੂੰਹ ਦੇ ਕੈਂਸਰ ਦੇ ਕੇਸਾਂ ਦਾ ਕਾਰਣ ਚਬਾਉਣ ਵਾਲਾ ਤੰਬਾਕੂ ਹੁੰਦਾ ਹੈ। ਇਸ ਤੋਂ ਇਲਾਵਾ ਦਿਲ ਦੀਆਂ ਕਈ ਗੰਭੀਰ ਅਤੇ ਜਾਨਲੇਵਾ ਬੀਮਾਰੀਆਂ ਦਾ ਕਾਰਣ ਵੀ ਤੰਬਾਕੂਨੋਸ਼ੀ ਹੁੰਦਾ ਹੈ। ਯੁਵਾ ਵਰਗ ਵਿਚ ਇਸ ਪ੍ਰਤੀ ਚੇਤਨਾਂ ਨਾਂ ਹੋਣ ਕਾਰਣ ਰੋਜ਼ਾਨਾ ਤੰਬਾਕੂਨੋਸ਼ੀ ਦੀ ਲੱਤ ਸ਼ੁਰੂ ਕਰਨ ਵਾਲਿਆਂ ਵਿਚ ਵੱਡੀ ਗਿਣਤੀ ਉਨਾਂ ਦੀ ਵੀ ਹੁੰਦੀ ਹੈ ਜੋ ਕਿ 18 ਸਾਲ ਤੋਂ ਘੱਟ ਉਮਰ ਦੇ ਨਾਬਾਲਿਗ ਹੁੰਦੇ ਹਨ। ਇਸ ਲਈ ਸਿਹਤ ਵਿਭਾਗ ਵੱਲੋਂ ਕੋਟਪਾ ਕਾਨੂੰਨ ਨੂੰ ਲਾਗੂ ਕੀਤਾ ਗਿਆ ਹੈ। ਇਸ ਐਕਟ ਨੂੰ ਬਿਹਤਰ ਤਰੀਕੇ ਨਾਲ ਲਾਗੂ ਕਰਨ ਵਿਚ ਸਿਹਤ ਵਿਭਾਗ ਵੱਲੋੰ ਸਮੇਂ-ਸਮੇਂ ਤੇ ਛਾਪੇਮਾਰੀ ਕਰ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਂਦੇ ਹਨ। ਸਿਹਤ ਸੁਪਰਵਾਈਜ਼ਰ ਗੁਰਜੰਟ ਸਿੰਘ, ਲੀਲਾ ਰਾਮ ਅਤੇ ਜਗਦੀਸ਼ ਸਿੰਘ ਪੱਖੋ ਨੇ ਕਿਹਾ ਕਿ ਲੋਕ ਤੰਬਾਕੂਨੋਸ਼ੀ ਦੇ ਸੇਵਨ ਦੀ ਆਦਤ ਤੋਂ ਆਪਣੇ ਆਪ ਨੂੰ ਦੂਰ ਰੱਖਣ ਅਤੇ ਪਰਿਵਾਰਾਂ ਵਿਚ ਬੱਚਿਆਂ ਅਤੇ ਨੌਜ਼ਵਾਨਾਂ ਨੂੰ ਇਸ ਆਦਤ ਤੋਂ ਬਚਾਉਣ ਦਾ ਹਰ ਸੰਭਵ ਉਪਰਾਲਾ ਕਰਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਗ਼ਦਾ ਸੂਰਜ
Next articleਕੁਸ਼ਟ ਆਸ਼ਰਮ ਮਾਨਸਾ ਵਿਖੇ ਮੁਫ਼ਤ ਦਵਾਈਆਂ ਅਤੇ ਫ਼ਲ ਵੰਡੇ