ਹਲਕਾ ਵਿਧਾਇਕ ਨੇ ਬੇ ਜ਼ਮੀਨੇ ਖੇਤ ਕਾਮਿਆਂ ਨੂੰ ਚੈੱਕ ਵੰਡੇ

ਮਹਿਤਪੁਰ/ਹਰਜਿੰਦਰ ਸਿੰਘ ਚੰਦੀ- ਅੱਜ ਮਿਤੀ 3-10-2021 ਨੂੰ ਪਿੰਡ ਪਰਜੀਆਂ ਕਲਾਂ ਵਿਖੇ ਪੰਜਾਬ ਸਰਕਾਰ ਦੇ ਕਰਜਾ ਮਾਫ਼ੀ ਦੇ ਅਧੀਨ ਬੇਜਮੀਨੇ ਖੇਤ ਕਾਮਿਆਂ ਦੇ ਕਰਜੇ ਮਾਫ਼ੀ ਅਧੀਨ ਚੈੱਕ ਵੰਡੇ ਗਏ । ਇਸ ਮੌਕੇ ਸ਼ਾਹਕੋਟ ਹਲਕੇ ਦੇ ਐਮ ਐਲ ਏ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਮੌਕੇ ਤੇ ਇਲਾਕਾ ਨਿਵਾਸੀਆਂ ਨੂੰ ਚੈੱਕ ਤਕਸੀਮ ਕੀਤੇ ।ਜਿਨਾ ਸੁਸਾਇਟੀਆ ਦੇ ਚੈੱਕ ਵੰਡੇ ਗਏ ਉਨ੍ਹਾਂ ਵਿੱਚ ਪਰਜੀਆ, ਭੱਦਮਾ, ਬੰਗਾ, ਸਿੰਘਪੁਰ, ਆਦਿ ਦੇ ਮੌਕੇ ਤੇ ਪਹੁੰਚੇ ਇਲਾਕੇ ਦੇ ਪਤਵੰਤੇ ਲੋਕਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ।ਐਮ ਐਲ ਏ ਸਰਦਾਰ ਹਰਦੇਵ ਸਿੰਘ ਸ਼ੇਰੋਵਾਲੀਆ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ਼ਾਹਕੋਟ ਹਲਕੇ ਦੇ ਹੋਏ ਵਿਕਾਸ ਬਾਰੇ ਜਾਣੂ ਕਰਵਾਇਆ । ਓਹਨਾ ਇਲਾਕਾ ਨਿਵਾਸੀਆਂ ਨੂੰ ਕਿਹਾ ਕੇ ਉਹ ਅੱਗੇ ਤੋਂ ਵੀ ਲੋਕਾਂ ਦੀ ਇਸੇ ਤਰਾਂ ਸੇਵਾ ਜਾਰੀ ਰੱਖਣਗੇ ।
ਇਸ ਮੌਕੇ ਸ਼ਾਹਕੋਟ ਦੇ ਡੀ. ਐਸ. ਪੀ. ਸਰਦਾਰ ਸ਼ਮਸ਼ੇਰ ਸਿੰਘ ਸ਼ੇਰਗਿੱਲ ਤੇ ਐਸ. ਡੀ. ਐਮ. ਸ਼ਾਹਕੋਟ ਸਮੇਤ ਸੁਸਾਇਟੀਆ ਦੇ ਪ੍ਰਧਾਨ, ਮੈਂਬਰ, ਮੈਨੇਜਰ, ਤੇ ਸਟਾਫ ਸਮੇਤ ਪਿੰਡਾਂ ਦੇ ਸਰਪੰਚ, ਪੰਚ, ਨੰਬਰਦਾਰ, ਤੇ ਖੇਤ ਮਜ਼ਦੂਰ ਹਾਜ਼ਰ ਵੀ ਹਾਜ਼ਰ ਸਨ ।

Previous articleਰਤਨ ਸਿੰਘ ਕਾਕੜ ਕਲਾਂ ਨੇ ਸਤਨਾਮ ਸਿੰਘ ਲੋਹਗੜ੍ਹ ਨੂੰ ਬਲਾਕ ਪ੍ਰਧਾਨ ਲਾਇਆ
Next articleਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗੱਡੀਆਂ ਹੇਠ ਦਰੜਿਆ, ਅੱਠ ਮੌਤਾਂ