HOME ਜਵੱਦੀ ਟਕਸਾਲ ਵਿਖੇ ਅਜ਼ੀਮ ਸ਼ਖ਼ਸ਼ੀਅਤਾਂ ਵੱਲੋਂ ਨਾਮਵਰ ਕਾਲਮਨਵੀਸ ਬਲਜੀਤ ਸਿੰਘ ਢਿੱਲੋਂ ਦੀ...

ਜਵੱਦੀ ਟਕਸਾਲ ਵਿਖੇ ਅਜ਼ੀਮ ਸ਼ਖ਼ਸ਼ੀਅਤਾਂ ਵੱਲੋਂ ਨਾਮਵਰ ਕਾਲਮਨਵੀਸ ਬਲਜੀਤ ਸਿੰਘ ਢਿੱਲੋਂ ਦੀ ਨਵੀਂ ਕਿਤਾਬ ‘ਮਜ਼ਬੂਰੀ ਦੀਆਂ ਜ਼ੰਜੀਰਾਂ’ ਲੋਕ ਅਰਪਣ

2
ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.)-ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵੇਹੜੇ ਅੰਦਰ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਗੋਸਲ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਨਾਮਵਰ ਕਾਲਮਨਵੀਸ ਸ੍ਰ: ਬਲਜੀਤ ਸਿੰਘ ਢਿੱਲੋਂ ਦੇ ਦੂਜੇ ਕਹਾਣੀ ਸੰਗ੍ਰਹਿ “ਮਜ਼ਬੂਰੀ ਦੀਆਂ ਜੰਜ਼ੀਰਾਂ” ਦੇ ਲੋਕ ਅਰਪਣ ਸਮਾਗਮ ਮੌਕੇ, ਕਲਮਾਂ ਦੇ ਕਲਮਕਾਰ, ਅਖ਼ਬਾਰ ਨਵੀਸ ਅਤੇ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਜੁੜੀਆਂ ਅਹਿਮ ਸ਼ਖ਼ਸ਼ੀਅਤਾਂ ਸੰਤ ਬਾਬਾ ਅਮੀਰ ਸਿੰਘ ਦੀ ਸਰਪ੍ਰਸਤੀ ਹੇਠ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਕੌਰ ਚਾਹਲ, ਚਰਨਜੀਤ ਸਿੰਘ ਬੈਂਕ ਵਾਲੇ, ਬਾਬਾ ਹਰਭਿੰਦਰ ਸਿੰਘ ਭਿੰਦਾ ਕਾਰ-ਸੇਵਾ ਵਾਲੇ, ਬਲਦੇਵ ਸਿੰਘ ਢੱਟ ਆਦਿ ਨੇ ਲੋਕ ਅਰਪਣ ਕੀਤਾ। ਇਸ ਮੌਕੇ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਕਿਤਾਬ ਦੇ ਲੇਖਕ ਸ੍ਰ: ਬਲਜੀਤ ਸਿੰਘ ਢਿੱਲੋਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਚੰਗੀਆ ਕਹਾਣੀਆਂ ਸਾਨੂੰ ਜ਼ਿੰਦਗੀ ਵਿੱਚ ਸੇਧ ਦੇਣ ਲਈ ਕਾਰਗਰ ਸਾਬਤ ਹੁੰਦੀਆਂ ਹਨ ਅਤੇ ਗੁਰੂ ਮਹਾਰਾਜ ਨੇ ਇਨ੍ਹਾਂ ਤੇ ਬਹੁਤ ਬਖਸ਼ਿਸ਼ ਕੀਤੀ ਹੈ, ਕਿਉਂਕਿ ਲੇਖਕ ਦਾ ਮਨ ਕੋਮਲ ਹੁੰਦਾ ਹੈ ਅਤੇ ਉਹ ਕਿਸੇ ਦਾ ਮਾੜਾ ਨਹੀਂ ਲਿਖ ਸਕਦਾ। ਉਨ੍ਹਾਂ ਕਿਹਾ ਕਿ ਜਿਹੜੇ ਕੰਮ ਤਲਵਾਰਾਂ ਨਹੀਂ ਕਰ ਸਕਦੀਆਂ ਉਹ ਕਲਮਾਂ ਰਾਹੀਂ ਹੋ ਜਾਂਦਾ ਹੈ। ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਸ੍ਰ: ਬਲਜੀਤ ਸਿੰਘ ਢਿੱਲੋਂ ਨੇ ਪਹਿਲਾਂ ਵੀ ਕਈ ਕਿਤਾਬਾਂ ਸਮਾਜ ਨੂੰ ਦਿੱਤੀਆਂ ਹਨ ਅਤੇ ਇਸ ਕਿਤਾਬ ਤੋਂ ਸੇਧ ਲੈ ਕੇ ਆਪਣੇ ਦਿਲ ਦੇ ਟੋਟੇ ਬਾਹਰ ਭੇਜਣ ਵਾਲੇ ਕਈ ਵਾਰ ਸੋਚਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਕੋਈ ਕੋਈ ਆਪਣੇ ਬੱਚਿਆਂ ਨੂੰ ਬਾਹਰਲੇ ਦੇਸ਼ ਭੇਜਦਾ ਸੀ, ਪ੍ਰੰਤੂ ਪਿਛਲੇ 5 -10 ਸਾਲ ਵਿੱਚ ਬਾਹਰ ਜਾਣ ਵਾਲਿਆਂ ਦੀ ਗਿਣਤੀ ਬਹੁਤ ਵਧ ਗਈ ਹੈ ਅਤੇ ਹੱਦ ਤੋਂ ਵੱਧ ਕੋਈ ਵੀ ਚੀਜ਼ ਮਾੜੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੱਛੀ ਪੱਥਰ ਚੱਟ ਕੇ ਹੀ ਵਾਪਸ ਮੁੜਦੀ ਹੈ। ਸੋ ਬਾਹਰੋਂ ਚੰਗੀਆ ਚੀਜ਼ਾਂ ਲਿਆਉਣ ਦੀ ਲੋੜ ਹੈ। ਇਸ ਮੌਕੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਦੁਨੀਆ ਵਿੱਚ ਬਹੁਤ ਸਾਰੇ ਬਦਲਾਓ ਕਲਮਾਂ ਨਾਲ ਆਏ ਹਨ। ਉਨ੍ਹਾਂ ਕਿਹਾ ਕਿ ਹੁਣ ਪਹਿਲਾਂ ਵਰਗੇ ਹਾਲਾਤ ਨਹੀਂ, ਬਾਹਰ ਗਏ ਨੌਜਵਾਨਾਂ ਨੂੰ ਬਹੁਤ ਕੁਝ ਆਪਣੇ ਪਿੰਡੇ ਤੇ ਹੰਢਾਉਣਾ ਪੈਂਦਾ ਹੈ।ਇਸ ਸਮਾਰੋਹ ਦੌਰਾਨ ਸੇਵਾਮੁਕਤ ਜਿਲ੍ਹਾ ਸਿੱਖਿਆ ਅਧਿਕਾਰੀ ਬੀਬੀ ਪਰਮਜੀਤ ਕੌਰ ਚਾਹਲ ਨੇ ਕਿਹਾ ਕਿ ਇਹ ਕਿਤਾਬ ਮੈਂ ਆਪ ਪੜ੍ਹੀ ਹੈ, ਜਿਸ ਵਿੱਚ ਸਚਾਈ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਸਮੇਂ ਸਾਡੇ ਸਮਾਜ ਨੂੰ ਇਸ ਦੀ ਲੋੜ ਹੈ। ਇਸ ਮੌਕੇ ਸ੍ਰ: ਚਰਨਜੀਤ ਸਿੰਘ ਬੈਂਕ ਵਾਲੇ ਨੇ ਕਿਤਾਬ ਦੇ ਲੇਖਕ ਸ੍ਰ: ਬਲਜੀਤ ਸਿੰਘ ਢਿੱਲੋਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਵੱਲ ਮੋੜਨਾ ਸਮੇਂ ਦੀ ਲੋੜ ਹੈ। ਸਮਾਰੋਹ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਉਂਦੇ ਹੋਏ ਸ੍ਰ: ਬਲਦੇਵ ਸਿੰਘ ਢੱਟ ਨੇ ਕਿਹਾ ਕਿ ਇਹੋ ਜਿਹੇ ਪਰਵਾਸ ਤੋਂ ਬਚਣ ਦੀ ਲੋੜ ਹੈ, ਜਦੋਂ ਅਸੀਂ ਆਪਣੀਆਂ ਜ਼ਮੀਨਾਂ ਵੇਚ ਕੇ ਜਾ ਕਰਜਾ ਚੁੱਕ ਕੇ ਆਪਣੇ ਬੱਚੇ ਬਾਹਰ ਭੇਜਦੇ ਹਾਂ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪ ਜਾਂ ਆਪਣੇ ਬੱਚਿਆਂ ਨੂੰ ਵਾਪਸ ਆਪਣੇ ਦੇਸ਼ ਵਿੱਚ ਕੰਮ ਕਰਨ ਲਈ ਪ੍ਰੇਰੀਏ। ਇਸ ਮੌਕੇ ਗਿਆਨੀ ਅਤਰ ਸਿੰਘ ਜੋਤੀ ਸਰੂਪ, ਗਿਆਨੀ ਬਲਵਿੰਦਰ ਸਿੰਘ ਆਲਮਗੀਰ, ਹਰਦੀਪ ਸਿੰਘ ਮੈਨੇਜਰ ਆਲਮਗੀਰ, ਡਾਕਟਰ ਗੁਰਜੀਤ ਸਿੰਘ ਰਾੜਾ ਸਾਹਿਬ, ਗੁਰਦੀਪ ਸਿੰਘ ਮੰਡਾਹਰ, ਮਨਿੰਦਰਜੀਤ ਸਿੰਘ ਬੈਨੀਪਾਲ,  ਬਲਕਰਨ ਸਿੰਘ ਢਿੱਲੋਂ ਮੋਗਾ, ਪ੍ਰੋ: ਹਰਜੀਤ ਕੌਰ, ਅੰਮ੍ਰਿਤਪਾਲ ਸਿੰਘ ਸ਼ੰਕਰ, ਸੁਖਦੀਪ ਸਿੰਘ ਗਿੱਲ, ਜਸਵੀਰ ਸਿੰਘ ਚਾਹਲ, ਸੁਰਿੰਦਰ ਸਿੰਘ ਮਲਿਕ, ਵਿਜੇ ਕੁਮਾਰ, ਗੁਰਦੀਪ ਸਿੰਘ ਮੰਡਾਹਰ, ਦਵਿੰਦਰ ਸਿੰਘ ਰਿੰਕੂ, ਫੈਡਰੇਸ਼ਨ ਆਗੂ ਮੇਜਰ ਸਿੰਘ ਖਾਲਸਾ, ਬਲਜੀਤ ਸਿੰਘ ਬੀਤਾ, ਲਵਪ੍ਰੀਤ ਸਿੰਘ ਗਿੱਲ, ਦਵਿੰਦਰ ਸਿੰਘ ਜੱਗੀ, ਬਲਜੀਤ ਸਿੰਘ ਜੀਰਕ, ਬਲਰਾਜ ਸਿੰਘ ਕੁਹਾੜਾ, ਸੰਤੋਖ ਸਿੰਘ ਭਰਤ ਮੋਟਰ, ਸੁਰਿੰਦਰ ਸਿੰਘ ਚੌਹਾਨ, ਹਰਪਾਲ ਸਿੰਘ ਖਾਲਸਾ, ਵਰਿੰਦਰ ਕੁਮਾਰ ਸਹਿਗਲ, ਗੁਰਵੀਰ ਸਿੰਘ ਵਿਰਕ, ਸੁਰਿੰਦਰ ਸਿੰਘ ਲਾਪਰਾਂ, ਸਰਬਜੀਤ ਸਿੰਘ ਛਾਪਾ, ਗੁਰਚਰਨ ਸਿੰਘ ਗੁਰੂ, ਜਸਵੰਤ ਸਿੰਘ ਹਰਨਾਮਪੁਰਾ, ਜਸਕੀਰਤ ਸਿੰਘ ਭੁੱਟਾ, ਦਲਬੀਰ ਸਿੰਘ ਮੱਕੜ, ਬਲਵੀਰ ਸਿੰਘ ਸੇਖੋਂ, ਜੋਗਿੰਦਰ ਸਿੰਘ ਸੰਧੂ ਡੀਐਸਪੀ, ਦਰਸ਼ਨ ਸਿੰਘ ਭਲਾਈ ਕਿੰਗ, ਪਰਮਿੰਦਰ ਸਿੰਘ ਕੈਰੋਂ, ਸਰਬਜੀਤ ਸਿੰਘ ਕਲਸੀ, ਗੁਰਪ੍ਰੀਤ ਸਿੰਘ ਘਲੋਟੀ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜੀ.ਜੀ.ਐਨ ਖਾਲਸਾ ਕਾਲਜ ਵਿਖੇ ਗੁਜਰਾਂਵਾਲਾ ਦੀ ਵਿਰਾਸਤ ਨੂੰ ਇੱਕ ਵਿਦਵਤਾਪੂਰਨ ਸ਼ਰਧਾਂਜਲੀ ਜਾਰੀ ਕੀਤੀ ਗਈ
Next articleਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਇਸਤਰੀ ਵਿੰਗ ਵੱਲੋਂ ਔਰਤਾਂ ਅਤੇ ਬੱਚਿਆਂ ਦੀ ਭਲਾਈ ਲਈ ਵਿਸ਼ੇਸ਼ ਮੁਹਿੰਮ ਦਾ ਐਲਾਨ