(6 ਅਪ੍ਰੈਲ ਨੂੰ ਜ਼ਿਲ੍ਹਾ ਚੀਫ ਖੇਤੀਬਾੜੀ ਅਫ਼ਸਰ ਦਾ ਘਿਰਾਓ ਕਰਨ ਦਾ ਐਲਾਨ)
ਰਾਏਕੋਟ ਗੁਰਭਿੰਦਰ ਗੁਰੀ (ਸਮਾਜ ਵੀਕਲੀ): ਭਾਰਤੀ ਕਿਸਾਨ ਯੂਨੀਅਨ ਡਕੌੰਦਾ ਦੇ ਜ਼ਿਲ੍ਹੇ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਕਮਾਲਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਲਗਾਤਾਰ ਹੋ ਰਹੀ ਬਾਰਿਸ਼,ਤੇਜ਼ ਝੱਖੜ ਅਤੇ ਗੜੇਮਾਰੀ ਨੇ ਕਿਸਾਨਾਂ ਦੇ ਹੋਰ ਸਾਹ ਸੂਤ ਰੱਖੇ ਹਨ ।ਜਿਥੇ ਪਹਿਲਾਂ ਹੀ ਕਿਸਾਨਾਂ ਦੀਆਂ ਫਸਲਾਂ ਦਾ ਬਹੁਤ ਨੁਕਸਾਨ ਹੋ ਚੁੱਕਿਆ ਹੈ, ਉੱਥੇ ਕੱਲ੍ਹ ਦੇਰ ਰਾਤ ਤੋਂ ਫ਼ਿਰ ਤੇਜ਼ ਝੱਖੜ,ਬਾਰਿਸ਼ ਅਤੇ ਗੜੇਮਾਰੀ ਨੇ ਮਾੜੀਆਂ ਮੋਟੀਆਂ ਖੜੀਆਂ ਫਸਲਾਂ ਵੀਂ ਬੁਰੀ ਤਰ੍ਹਾਂ ਨਾਲ ਧਰਤੀ ਤੇ ਵਛਾ ਦਿੱਤੀਆਂ ਹਨ ਅਤੇ ਖੜੇ ਦਰੱਖਤ ਵੀਂ ਪੁੱਟ ਸੁੱਟੇ ਹਨ।ਇਸ ਨਾਲ ਮੱਕੀ ਤੇ ਮੂੰਗੀ ਦੀ ਨਵੀਂ ਬੀਜੀ ਫਸਲ ਗੜੇਮਾਰੀ ਨੇ ਨਸਟ ਕਰ ਦਿੱਤੀ ਹੈ ਅਤੇ ਖੇਤਾਂ ਵਿੱਚ ਵੱਢੀ ਪਈ ਸਰੋਂ ਦੀ ਫਸਲ ਦੇ ਨਾਲ ਨਾਲ ਪੁੱਟੇ ਹੋਏ ਤੇ ਪੁੱਟਣ ਵਾਲੇ ਆਲੂ ਤੇ ਸਬਜੀਆਂ ਵੀਂ ਤਬਾਹ ਕਰਕੇ ਰੱਖ ਦਿੱਤੀਆਂ ਹਨ। ਜਿਸ ਕਰਕੇ ਭਾਰਤੀ ਕਿਸਾਨ ਯੂਨੀਅਨ ਡਕੌੰਦਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਧਰਤੀ ਤੇ ਵਿਛ ਚੁੱਕੀਆਂ ਫਸਲਾਂ ਦੀ ਗਰੇਡੇਸ਼ਨ ਘੱਟੋ ਘੱਟ 50% ਮੰਨ ਕੇ ਕੀਤੀ ਜਾਵੇ ਤੇ ਨਾਲ ਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੱਧ ਪ੍ਦੇਸ ਸਰਕਾਰ ਦੇ ਪੈਟਰਨ ਵਾਂਗ ਪੰਜਾਬ ਵਿੱਚ ਵੀਂ 50000 ਰੁਪੈ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਅੱਗੇ ਗੱਲਬਾਤ ਕਰਦਿਆ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ 6 ਅਪ੍ਰੈਲ ਨੂੰ ਜ਼ਿਲ੍ਹਾ ਚੀਫ ਖੇਤੀਬਾੜੀ ਅਫ਼ਸਰ ਲੁਧਿਆਣਾ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ।
ਜਿਸ ਵਿੱਚ ਸਮੁੱਚੇ ਜ਼ਿਲ੍ਹਾ ਭਰ ਤੋਂ ਕਿਸਾਨ ਵੱਡੀ ਗਿਣਤੀ ਵਿੱਚ ਪੁੱਜਣਗੇ। ਇਸ ਸਮੇਂ ਬਲਾਕ ਰਾਏਕੋਟ ਦੇ ਪ੍ਰਧਾਨ ਰਣਧੀਰ ਸਿੰਘ ਧੀਰਾ ਬੱਸੀਆ, ਬਲਾਕ ਸੁਧਾਰ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੋਆਣਾ, ਡਾ.ਜਗਤਾਰ ਸਿੰਘ ਐਤੀਆਣਾ,ਬਲਾਕ ਪੱਖੋਵਾਲ ਪ੍ਰਧਾਨ ਜੁਗਰਾਜ ਸਿੰਘ ਆਂਡਲੂ,ਸੀਨੀ.ਮੀਤ ਪ੍ਰਧਾਨ ਗੁਰਵਿੰਦਰ ਸਿੰਘ ਪੱਖੋਵਾਲ, ਸਕੱਤਰ ਅਮਰਜੀਤ ਸਿੰਘ ਲੀਲ,ਪ੍ਰਧਾਨ ਹਰਦੀਪ ਸਰਾਭਾ,ਜ਼ਿਲ੍ਹਾ ਖਜ਼ਾਨਚੀ ਸਤਿਬੀਰ ਸਿੰਘ ਬੋਪਾਰਾਏ ਖੁਰਦ, ਪ੍ਰੈੱਸ ਸਕੱਤਰ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈ ਕਾ,ਪ੍ਰਧਾਨ ਸਾਧੂ ਸਿੰਘ ਚੱਕ ਭਾਈ ਕਾ, ਬਲਾਕ ਖਜ਼ਾਨਚੀ ਬਲਕਾਰ ਸਿੰਘ ਬੋਪਾਰਾਏ ਖੁਰਦ, ਪ੍ਰਧਾਨ ਦਰਸ਼ਨ ਸਿੰਘ ਜਲਾਲਦੀਵਾਲ,ਪ੍ਰਧਾਨ ਬਲਦੇਵ ਸਿੰਘ ਅਕਾਲਗਡ਼੍ਹ ਖੁਰਦ, ਪ੍ਰਧਾਨ ਮਨਦੀਪ ਸਿੰਘ ਗੋਲਡੀ, ਪ੍ਰਧਾਨ ਮਨਜਿੰਦਰ ਸਿੰਘ ਜੱਟਪੁਰਾ, ਪ੍ਰਧਾਨ ਦਰਸ਼ਨ ਸਿੰਘ ਝੋਰੜਾਂ, ਜਸਵਿੰਦਰ ਸਿੰਘ ਮਾਨ, ਅੰਮ੍ਰਿਤਪਾਲ ਸਿੰਘ ਝੋਰੜਾਂ, ਪ੍ਰਧਾਨ ਜਗਦੇਵ ਸਿੰਘ ਰਾਮਗੜ੍ਹ ਸਿਵੀਆ, ਪ੍ਰਧਾਨ ਕੇਹਰ ਸਿੰਘ ਬੁਰਜ, ਪ੍ਰਧਾਨ ਹਾਕਮ ਸਿੰਘ ਬਿੰਜਲ, ਸਾਬਕਾ ਸਰਪੰਚ ਬਲਵੀਰ ਸਿੰਘ ਅੱਚਰਵਾਲ, ਅਵਤਾਰ ਸਿੰਘ ਤਾਰੀ ਬਿੰਜਲ, ਮਨਮੋਹਣ ਸਿੰਘ ਬੱਸੀਆਂ, ਪ੍ਰਧਾਨ ਬਲਜਿੰਦਰ ਸਿੰਘ ਜੌਹਲਾਂ, ਪ੍ਰਧਾਨ ਜਸਭਿੰਦਰ ਸਿੰਘ ਛੰਨਾਂ, ਪ੍ਰਧਾਨ ਗੁਰਦੀਪ ਸਿੰਘ ਨੱਥੋਵਾਲ, ਕੁਲਵੀਰ ਸਿੰਘ, ਅੰਮ੍ਰਿਤਪਾਲ ਸਿੰਘ ਨੱਥੋਵਾਲ, ਪ੍ਰਧਾਨ ਗੁਰਤੇਜ ਸਿੰਘ ਤੇਜੂ, ਕਰਮਜੀਤ ਸਿੰਘ ਭੋਲਾ ਜਲਾਲਦੀਵਾਲ, ਪ੍ਰਧਾਨ ਹਰਮਨਦੀਪ ਸਿੰਘ ਸਾਹਿਜਾਪੁਰ, ਪ੍ਰਧਾਨ ਸਿਵਦੇਵ ਸਿੰਘ ਕਾਲਸਾਂ, ਪ੍ਰਧਾਨ ਗੁਰਜੀਤ ਬੋਪਾਰਾਏ ਖੁਰਦ, ਪ੍ਰਧਾਨ ਗੁਰਜੀਤ ਸਿੰਘ ਉਮਰਪੁਰਾ, ਮਾਸਟਰ ਸਿਵਦੇਵ ਸਿੰਘ ਨੂਰਪੁਰਾ, ਪ੍ਰਧਾਨ ਪ੍ਰਦੀਪ ਸਿੰਘ ਸੁਖਾਣਾ, ਅਵਤਾਰ ਸਿੰਘ ਤਾਰ ਕਾਲਸਾਂ, ਸੁਖਚੈਨ ਸਿੰਘ ਧੂਰਕੋਟ, ਅਜੈਬ ਸਿੰਘ ਧੂਰਕੋਟ, ਜਸਵਿੰਦਰ ਸਿੰਘ ਗਿਆਨੀ ਧੂਰਕੋਟ, ਭਿੰਦਰ ਬੁੱਟਰ, ਸਰਪੰਚ ਲਖਵੀਰ ਸਿੰਘ ਲੋਹਟਬੱਦੀ,ਪ੍ਰਧਾਨ ਸੁਖਪਾਲ ਸਿੰਘ ਭੈਣੀ, ਕੁਲਦੀਪ ਸਿੰਘ ਕੱਦੂ ਜੌਹਲਾਂ, ਕਮਲਜੀਤ ਸਿੰਘ ਜੌਹਲਾਂ, ਚਮਕੌਰ ਸਿੰਘ ਜੌਹਲਾਂ ਆਦਿ ਆਗੂ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly